ਅਮਨਜੋਤ ਸਿੰਘ ਵਾਲੀਆ, ਕਪੂਰਥਲਾ

ਜ਼ਿਲ੍ਹਾ ਕਪੂਰਥਲਾ 'ਚ ਲਗਾਤਾਰ ਕੋਰੋਨਾ ਦੇ ਵਿਭਾਗਾਂ, ਪਿੰਡਾਂ ਸਮੇਤ ਵੱਖ-ਵੱਖ ਵਾਰਡਾਂ 'ਚ ਐੱਨਆਰਐੱਚਐੱਮ ਦੇ ਕਰਮਚਾਰੀਆਂ ਵੱਲੋਂ ਆਪਣੀ ਜਾਨ ਖਤਰੇ 'ਚ ਪਾ ਕੇ ਕੋਰੋਨਾ ਦੀ ਸੈਂਪਿਲੰਗ ਕਰ ਰਹੇ ਹਨ। ਇਨ੍ਹਾਂ ਤੋਂ ਇਲਾਵਾ ਕੁਝ ਮੁਲਾਜ਼ਮ, ਸਟਾਫ ਮੈਂਬਰ ਤੇ ਸਫਾਈ ਸੇਵਕ, ਜੋਕਿ ਪਿਛਲੇ ਦਿਨੀਂ ਕੋਰੋਨਾ ਦੀ ਲਪੇਟ 'ਚ ਆਏ ਸੀ, ਸਿਹਤਮੰਦ ਹੋਣ ਤੋਂ ਬਾਅਦ ਆਪਣੀ ਡਿਊਟੀ 'ਤੇ ਕੰਮ ਕਰੇ ਹਨ। ਉਥੇ ਹੀ ਅੱਜ ਇਕ ਹੋਰ ਲੈਬ ਟੈਕਨੀਸ਼ੀਅਨ, ਜੋ ਕਿ ਸੈਂਪਿਲੰਗ ਕਰਦੀ ਸੀ ਤੇ ਜੋ ਪਿਛਲੇ ਕੁੱਝ ਦਿਨਾਂ ਤੋਂ ਬਿਮਾਰ ਚੱਲ ਰਹੀ ਸੀ, ਦੀ ਅੱਜ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। ਜ਼ਿਲ੍ਹਾ ਕਪੂਰਥਲਾ 'ਚ ਸੋਮਵਾਰ 67 ਨਵੇਂ ਕੋਰੋਨਾ ਪੀੜਤ ਆਏ ਤੇ 6 ਜਣਿਆਂ ਦੀ ਮੌਤ ਹੋ ਗਈ, ਜਿਨ੍ਹਾਂ 'ਚ 55 ਸਾਲਾ ਵਿਅਕਤੀ ਵਾਸੀ ਬੁਲਿਆਰੀ, 77 ਸਾਲਾ ਵਿਅਕਤੀ ਵਾਸੀ ਪਲਾਹੀ ਗੇਟ ਫਗਵਾੜਾ, 82 ਸਾਲਾ ਵਿਅਕਤੀ ਵਾਸੀ ਭੰਡਾਲ ਬੇਟ ਦੀ ਪ੍ਰਰਾਈਵੇਟ ਹਸਪਤਾਲ ਹੁਸ਼ਿਆਰਪੁਰ 'ਚ ਮੌਤ ਹੋ ਗਈ, 84 ਸਾਲਾ ਅੌਰਤ ਵਾਸੀ ਪਿੰਡ ਸੱਧੂ ਚੱਠਾ ਦਾ ਇਲਾਜ ਪ੍ਰਰਾਈਵੇਟ ਹਸਪਤਾਲ ਜਲੰਧਰ 'ਚ ਚੱਲ ਰਿਹਾ ਸੀ, ਜਿਸਦੀ ਅੱਜ ਮੌਤ ਹੋ ਗਈ, 75 ਸਾਲਾ ਅੌਰਤ ਵਾਸੀ ਮੁਹੱਲਾ ਨੇਚੇਬੰਦ ਦੀ ਅੰਮਿ੍ਤਸਰ ਦੇ ਗੁਰੂ ਨਾਨਕ ਮੈਡੀਕਲ ਕਾਲਜ 'ਚ ਮੌਤ ਹੋ ਗਈ, 72 ਸਾਲਾ ਮਹਿਲਾ ਵਾਸੀ ਕਮਰਾਏ ਦੀ ਓਸਵਾਲ ਹਸਪਤਾਲ ਲੁਧਿਆਣਾ ਵਿਖੇ ਮੌਤ ਹੋ ਗਈ। ਜਿਸ ਮਗਰੋਂ ਮਰਨ ਵਾਲਿਆਂ ਦਾ ਅੰਕੜਾ 140 ਤਕ ਪੁੱਜ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਦੱਸਿਆ ਕਿ ਸੋਮਵਾਰ ਨੂੰ 67 ਕੋਰੋਨਾ ਪੀੜਤ ਆਏ, ਜਿਸ ਨਾਲ ਕੋਰੋਨਾ ਪੀੜਤਾਂ ਦੀ ਗਿਣਤੀ 3398 ਤਕ ਪਹੰੁਚ ਗਈ ਹੈ। ਐਕਟਿਵ ਕੇਸ 631 ਤੇ 2373 ਮਰੀਜ਼ ਠੀਕ ਹੋਏ, ਜਿਨ੍ਹਾਂ 'ਚ 71 ਕੋਰੋਨਾ ਪੀੜਤਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।

ਡਾ. ਬਾਵਾ ਨੇ ਦਸਿਆ ਕਿ ਸੋਮਵਾਰ ਨੂੰ ਅੰਮਿ੍ਤਸਰ ਦੇ ਮੈਡੀਕਲ ਕਾਲਜ 'ਚੋਂ 752 ਕੋਰੋਨਾ ਸੈਂਪਲਾਂ ਦੀ ਰਿਪੋਰਟ ਆਈ, ਜਿਨ੍ਹਾਂ ਵਿਚੋਂ 22 ਪਾਜ਼ੇਟਿਵ ਤੇ 730 ਨੈਗੇਟਿਵ ਪਾਏ ਗਏ, ਟਰੂਨਟ 'ਤੇ 10 ਸੈਂਪਲ ਲਏ ਗਏ, ਜਿਸ ਵਿਚੋਂ 5 ਪਾਜ਼ੇਟਿਵ ਤੇ 5 ਨੈਗੇਟਿਵ, ਐਂਟੀਜਨ 'ਤੇ 16 ਪਾਜ਼ੇਟਿਵ ਅਤੇ 24 ਰਿਪੋਰਟਾਂ ਪ੍ਰਰਾਇਵੇਟ ਲੈਬ ਤੋਂ ਆਈਆਂ। ਡਾ. ਬਾਵਾ ਨੇ ਦੱਸਿਆ ਕਿ ਇਨ੍ਹਾਂ ਸਾਰੇ ਮਰੀਜ਼ਾਂ ਨੂੰ ਪੀਟੀਯੂ, ਨਸ਼ਾ ਛਡਾਊ ਕੇਂਦਰ ਤੇ ਕਈ ਮਰੀਜ਼ਾਂ ਨੂੰ ਘਰਾਂ 'ਚ ਕੁਆਰੰਟਾਈਨ ਕੀਤਾ ਗਿਆ। ਸੋਮਵਾਰ ਨੂੰ ਜ਼ਿਲ੍ਹੇ 'ਚ ਕੋਰੋਨਾ ਦੇ 1727 ਸੈਂਪਲ ਲਏ ਗਏ। ਜਿਨ੍ਹਾਂ 'ਚੋਂ ਕਪੂਰਥਲਾ 'ਚ 235 ਸੈਂਪਲ ਲਏ ਗਏ। ਜਿਨ੍ਹਾਂ 'ਚ ਫਲੂ ਕਾਰਨਰ 'ਤੇ 140, ਐਂਟੀਜਨ 'ਤੇ 82 ਅਤੇ ਟਰੂਨੈੱਟ 'ਤੇ 13 ਤੋਂ ਇਲਾਵਾ ਪ੍ਰਰਾਇਵੇਟ ਫੈਕਟਰੀਆਂ ਦੇ ਵਰਕਰਾਂ ਦੇ 80 ਸੈਂਪਲ ਸਮੇਤ ਵੱਖ-ਵੱਖ ਥਾਵਾਂ ਤੋਂ ਕੋਰੋਨਾ ਦੇ ਸੈਂਪਲ ਲਏ ਗਏ। ਇਸ ਦੇ ਨਾਲ ਹੀ ਫਲੂ ਕਾਰਨਰ, ਗਰਭਵਤੀ ਮਹਿਲਾ, ਸ਼ੂਗਰ/ਬੀਪੀ, ਕੋਰੋਨਾ ਨਾਲ ਸੰਪਰਕ 'ਚ ਆਉਣ ਵਾਲੇ, ਐੱਨਆਰਆਈ ਤੋਂ ਇਲਾਵਾ ਸਰਜਰੀ, ਖੰਘ, ਜੁਕਾਮ, ਬੁਖਾਰ, ਟੀਬੀ, ਦਮਾ ਆਦਿ ਦੇ ਸੈਂਪਲ ਲਏ ਗਏ। ਉਥੇ ਫਗਵਾੜਾ ਐਂਟੀਜਨ 'ਤੇ 178, ਆਰਟੀ ਪੀਸੀਆਰ 144, ਭੁਲੱਥ 81, ਸੁਲਤਾਨਪੁਰ ਲੋਧੀ ਆਰਟੀ ਪੀਸੀਆਰ 'ਤੇ 72 ਅਤੇ ਐਂਟੀਜਨ 'ਤੇ 41, ਬੇਗੋਵਾਲ ਆਰਟੀ ਪੀਸੀਆਰ 'ਤੇ 13 ਅਤੇ ਐਂਟੀਜਨ 'ਤੇ 93, ਿਢੱਲਵਾਂ ਆਰਟੀ ਪੀਸੀਆਰ 'ਤੇ 195 ਤੇ 6 ਐਂਟੀਜਨ 'ਤੇ, ਕਾਲਾ ਸੰਿਘਆਂ ਆਰਟੀ ਪੀਸੀਆਰ 'ਤੇ 128 ਅਤੇ ਐਂਟੀਜਨ 'ਤੇ 169, ਫੱਤੂਢੀਂਗਾ ਆਰਟੀ ਪੀਸੀਆਰ 'ਤੇ 58 ਅਤੇ ਐਂਟੀਜਨ 'ਤੇ 38, ਪਾਂਸ਼ਟਾ ਆਰਟੀ ਪੀਸੀਆਰ 'ਤੇ 113 ਅਤੇ ਐਂਟੀਜਨ 'ਤੇ 88, ਟਿੱਬਾ ਆਰਟੀ ਪੀਸੀਆਰ 'ਤੇ 74 ਅਤੇ ਐਂਟੀਜਨ 'ਤੇ 1 ਸੈਂਪਲ ਲਿਆ ਗਿਆ। ਡਾ. ਰਾਜੀਵ ਭਗਤ ਨੇ ਦਸਿਆ ਕਿ ਪਾਜ਼ੇਟਿਵ ਆਉਣ ਵਾਲੇ ਮਰੀਜਾਂ ਵਿੱਚ 55 ਸਾਲ ਆਰਸੀਐਫ ਕਪੂਰਥਲਾ, 49 ਸਾਲ ਵਿਅਕਤੀ ਆਰਸੀਐਫ ਕਪੂਰਥਲਾ, 57 ਸਾਲ ਮਹਿਲਾ ਪਿੰਡ ਭੁਲਾਣਾ, 31 ਸਾਲ ਮਹਿਲਾ ਪਿੰਡ ਭੁਲਾਣਾ ਤੇ 1 ਸਾਲ ਦੀ ਬੱਚੀ ਭੁਲਾਣਾ, 39 ਸਾਲ ਮਹਿਲਾ ਪੁਲਸ ਲਾਇਨ ਕਪੂਰਥਲਾ, 52 ਸਾਲ ਵਿਅਕਤੀ ਉੱਚਾ ਸੈਫਲਾਬਾਦ ਕਪੂਰਥਲਾ, 47 ਸਾਲ ਮਹਿਲਾ ਰਮਨੀਕ ਚੌਂਕ ਕਪੂਰਥਲਾ, 52 ਸਾਲ ਵਿਅਕਤੀ, 57 ਸਾਲ ਵਿਅਕਤੀ, 48 ਸਾਲ ਵਿਅਕਤੀ ਸੈਨਿਕ ਸਕੂਲ ਕਪੂਰਥਲਾ, 45 ਸਾਲ ਵਿਅਕਤੀ ਪੀਟੀਯੂ ਇੱਬਣ, 39 ਸਾਲ ਮਹਿਲਾ ਪੀਟੀਯੂ ਇੱਬਣ, 40 ਸਾਲ ਵਿਅਕਤੀ ਮਾਡਲ ਟਾਊਨ ਕਪੂਰਥਲਾ, 32 ਸਾਲ ਨੌਜਵਾਨ ਜੀਐਨਏ ਫੈਕਟਰੀ ਫਗਵਾੜਾ, 30 ਸਾਲ ਨੌਜਵਾਨ ਜੀਐਨਏ ਰਿਹਾਨਾ ਜੱਟਾ ਫਗਵਾੜਾ, 30 ਸਾਲ ਨੌਜਵਾਨ ਜੀਐਨਏ ਫੈਕਟਰੀ ਫਗਵਾੜਾ, 50 ਸਾਲ ਮਹਿਲਾ ਧਰਮਕੋਟ ਫਗਵਾੜਾ, 25 ਸਾਲ ਮਹਿਲਾ ਚੱਕੋਕੀ ਫਗਵਾੜਾ, 56 ਸਾਲ ਮਹਿਲਾ ਐਸਬੀਐਸ ਨਗਰ ਫਗਵਾੜਾ, 65 ਸਾਲ ਮਹਿਲਾ ਿਢੱਲਵਾਂ ਜਲੰਧਰ 46 ਸਾਲ ਮਹਿਲਾ ਸ਼ਿਵਪੁਰੀ ਫਗਵਾੜਾ, 4 ਮਹਿਲਾ ਤੇ 2 ਵਿਅਕਤੀ ਵਾਸੀ ਭੁਲੱਥ, 21 ਸਾਲ ਮਹਿਲਾ ਸ਼ੇਖੂਪੁਰ ਕਪੂਰਥਲਾ, 52 ਸਾਲ ਵਿਅਕਤੀ ਬੇਗੋਵਾਲ, 50 ਸਾਲ ਮਹਿਲਾ ਬੇਗੋਵਾਲ, 40 ਸਾਲ ਵਿਅਕਤੀ ਬੇਗੋਵਾਲ, 65 ਸਾਲ ਵਿਅਕਤੀ ਬੇਗੋਵਾਲ, 52 ਸਾਲ ਵਿਅਕਤੀ ਬੇਗੋਵਾਲ, 42 ਸਾਲ ਵਿਅਕਤੀ ਸੁਲਤਾਨਪੁਰ ਲੋਧੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਡਾ. ਰਾਜੀਵ ਭਗਤ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਘਰਾਂ ਤੋਂ ਬਾਹਰ ਨਿਕਲਣ ਸਮੇਂ ਮੂੰਹ 'ਤੇ ਮਾਸਕ, ਹੱਥਾਂ 'ਤੇ ਸੈਨੇਟਾਈਜਰ ਤੇ ਬਜਾਰਾਂ 'ਚ ਦੁਕਾਨਾਂ 'ਤੇ ਇਕ ਦੂਸਰੇ ਤੋਂ ਸੋਸ਼ਲ ਡਿਸਟੈਂਸ ਦਾ ਖਾਸ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਤਾਂ ਕਿ ਕੋਰੋਨਾ ਵਾਇਰਸ ਵਰਗੀ ਜਾਨਲੇਵਾ ਬਿਮਾਰੀ ਤੋਂ ਨਿਜਾਤ ਪਾਈ ਜਾ ਸਕੇ।