ਸਰਬੱਤ ਸਿੰਘ ਕੰਗ/ਰਘਬਿੰਦਰ ਸਿੰਘ, ਬੇਗੋਵਾਲ/ਨਡਾਲਾ

ਜਿਥੇ ਕਿਸਾਨ ਯੂਨੀਅਨ ਨਡਾਲਾ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਦਿੱਲੀ 'ਚ ਚੱਲ ਰਹੇ ਸੰਘਰਸ਼ ਲਈ ਲਗਾਤਾਰ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਸਬੰਧੀ ਮੇਨ ਬਾਜ਼ਾਰ ਅੱਡਾ ਨਡਾਲਾ ਦੁਕਾਨਦਾਰ ਐਸੋਸੀਏਸ਼ਨ ਵੱਲੋਂ ਦਿੱਲੀ ਦੇ ਕੁੰਡਲੀ ਬਾਰਡਰ 'ਤੇ ਕਿਸਾਨ ਯੂਨੀਅਨ ਨਡਾਲਾ ਵੱਲੋਂ ਲਾਏ ਕੈਂਪ ਵਾਸਤੇ ਇਨਵਰਨਟਰ ਲੈਣ ਲਈ 20,000 ਰੁਪਏ ਦੀ ਰਾਸ਼ੀ ਭੇਟ ਕੀਤੀ। ਇਸ ਮੌਕੇ ਕਿਸਾਨਾਂ ਤੇ ਦੁਕਾਨਦਾਰਾਂ ਨੇ ਕੇਂਦਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਦੁਕਾਨਦਾਰ ਆਗੂ ਮਨਜਿੰਦਰ ਸਿੰਘ ਲਾਡੀ ਜਸਵਿੰਦਰ ਸਿੰਘ ਪੌਪੀ ਨੇ ਆਖਿਆ ਕਿ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਕਿਸਾਨਾਂ ਦਾ ਸਾਥ ਦੇਈਏ। ਕਿਸਾਨ ਆਗੂ ਨਵਜਿੰਦਰ ਸਿੰਘ ਬੱਗਾ ਤੇ ਸੁਖਜਿੰਦਰ ਸਿੰਘ ਜੌਹਲ ਨੇ ਆਖਿਆ ਕਿ ਅੱਜ 8 ਮਹੀਨੇ ਦਾ ਸਮਾਂ ਬੀਤ ਚਲਿਆ ਹੈ। ਕੇਂਦਰ ਸਰਕਾਰ ਦੇ ਕੰਨਾਂ 'ਤੇ ਜੂੰ ਨਹੀਂ ਸਰਕੀ। ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਨੇ ਅੜੀਅਲ ਵਤੀਰਾ ਧਾਰਨ ਕੀਤਾ ਹੋਇਆ ਹੈ। ਇਸ ਸਬੰਧੀ ਉਨ੍ਹਾਂ ਦੁਕਾਨਦਾਰਾਂ ਵੱਲੋਂ ਦਿੱਲੀ ਕਿਸਾਨ ਧਰਨੇ ਲਈ ਸਹਾਇਤਾ ਭੇਟ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਸੁਰਜੀਤ ਲਾਲ ਸੱਪਲ, ਬੰਟੀ ਮਨਿਆਰੀ, ਜੱਜ ਸਚਦੇਵਾ, ਪ੍ਰਮੋਦ ਜਿਊਲਰਜ਼, ਰਣਜੀਤ ਸਿੰਘ ਸੱਪਲ, ਹੀਰਾ ਲਾਲ, ਬੰਟੀ ਰੈਡੀਮੇਡ, ਓਮ ਪ੍ਰਕਾਸ਼ ਓਮ, ਹੈਪੀ ਸੁਨਿਆਰਾ, ਬੌਬੀ ਪ੍ਰਧਾਨ, ਗੁਰਨਾਮ ਸਿੰਘ ਸਲੈਚ, ਰਘਬਿੰਦਰ ਸਿੰਘ ਸਾਹੀ, ਜਰਨੈਲ ਸਿੰਘ ਮੁਲਤਾਨੀ ਤੇ ਹੋਰ ਹਾਜ਼ਰ ਸਨ।