ਅਸ਼ੋਕ ਗੋਗਨਾ, ਕਪੂਰਥਲਾ : ਖੋਜੇਵਾਲ ਸਥਿਤ ਦ ਓਪਨ ਡੋਰ ਚਰਚ ਵਿਚ ਇਸ ਸਾਲ ਵੀ ਕ੍ਰਿਸਮਿਸ ਦਾ ਤਿਉਹਾਰ ਧੂਮਧਾਮ ਨਾਲ ਮਨਾਉਣ ਲਈ ਇਕ ਵਿਸ਼ੇਸ਼ ਮੀਟਿੰਗ ਚਰਚ ਦੇ ਚੀਫ ਪਾਸਟਰ ਡਾ. ਹਰਪ੍ਰਰੀਤ ਸਿੰਘ ਦਿਓਲ ਦੀ ਪ੍ਰਧਾਨਗੀ ਵਿਚ ਕੀਤੀ ਗਈ। ਮੀਟਿੰਗ ਵਿਚ ਖੋਜੇਵਾਲ ਚਰਚ ਕਮੇਟੀ ਦੇ ਮੈਂਬਰ, ਅਧਿਕਾਰੀ ਅਤੇ ਹੋਰ ਮਸੀਹੀ ਜਥੇਬੰਦੀਆਂ ਦੇ ਮੈਂਬਰ ਹਾਜ਼ਰ ਹੋਏ। ਇਸ ਦੌਰਾਨ ਦ ਓਪਨ ਡੋਰ ਚਰਚ ਖੋਜੇਵਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੰਵਰ ਕੁਲਦੀਪ ਸਿੰਘ ਸੰਧਾਵਾਲੀਆ ਨੇ ਦੱਸਿਆ ਕਿ ਕ੍ਰਿਸ਼ਚੀਅਨ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਸਟੀਫਨ ਹੰਸ, ਪ੍ਰਧਾਨ ਮਲਕੀਤ ਖਲੀਲ, ਵਿਲੀਅਮ ਮਸੀਹ ਦੇ ਸਹਿਯੋਗ ਨਾਲ 19 ਦਸੰਬਰ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ। ਜੋ ਕਿ ਚਰਚ ਵਿਹੜੇ ਤੋਂ ਸ਼ੁਰੂ ਹੋ ਕੇ ਜਲੰਧਰ-ਕਪੂਰਥਲਾ ਰੋਡ ਤੋਂ ਹੁੰਦੇ ਹੋਏ ਡੀਸੀ ਚੌਕ ਪਹੁੰਚੇਗੀ, ਜਿੱਥੇ ਸਜੇ ਵਿਸ਼ਾਲ ਪੰਡਾਲ ਵਿਚ ਚਰਚ ਦੇ ਚੀਫ ਪਾਸਟਰ ਡਾ. ਹਰਪ੍ਰਰੀਤ ਸਿੰਘ ਦਿਓ ਪਵਿੱਤਰ ਬਾਈਬਲ ਵਿਚ ਦਰਜ ਪ੍ਰਭੂ ਿਯਸ਼ੂ ਜੀ ਦੇ ਪ੍ਰਵਚਨਾਂ ਦਾ ਗੁਣਗਾਣ ਕਰ ਕੇ ਸੰਗਤ ਨੂੰ ਪ੍ਰਭੂ ਿਯਸ਼ੂ ਜੀ ਦੇ ਚਰਨਾਂ ਨਾਲ ਜੋੜਨਗੇ। ਇਸ ਤੋਂ ਇਲਾਵਾ ਸਮੂਹ ਮਾਨਵਤਾ ਦੀ ਭਲਾਈ ਲਈ ਪ੍ਰਰਾਰਥਨਾ ਵੀ ਕਰਨਗੇ। ਸ਼ੋਭਾ ਯਾਤਰਾ ਦਾ ਵੱਖ-ਵੱਖ ਜਗ੍ਹਾ 'ਤੇ ਮਸੀਹੀ ਜਥੇਬੰਦੀਆਂ ਵਲੋਂ ਭਰਵਾਂ ਸਵਾਗਤ ਕੀਤਾ ਜਾਵੇ ਅਤੇ ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਲਗਾਏ ਜਾਣਗੇ। ਇਸ ਦੇ ਉਪਰੰਤ ਸ਼ੋਭਾ ਯਾਤਰਾ ਨੂੰ ਮਸੀਹੀ ਜੱਥੇਬੰਦੀਆਂ ਵਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਰਵਾਨਾ ਕੀਤਾ ਜਾਵੇਗਾ। ਇਸ ਮੌਕੇ ਪਾਸਟਰ ਆਗਿਸਟਨ, ਬਾਊ ਜੈਰਾਮ, ਸੁਖਦੇਵ, ਹਰਮਨ ਸੰਧਾਵਾਲੀਆ, ਜਰਨੈਲ ਸਮੇਤ ਵੱਡੀ ਗਿਣਤੀ ਵਿਚ ਚਰਚ ਦੇ ਮੈਂਬਰ ਹਾਜ਼ਰ ਸਨ।