ਵਿਜੇ ਸੋਨੀ, ਫਗਵਾੜਾ : ਪ੫ਭੂ ਿਯਸੂ ਮਸੀਹ ਦੇ ਜਨਮ ਦਿਨ ਮੌਕੇ ਸ਼ੋਭਾ ਯਾਤਰਾ 21 ਦਸੰਬਰ ਦਿਨ ਸ਼ੁੱਕਰਵਾਰ ਨੂੰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਹੁਸ਼ਿਆਰਪੁਰ ਰੋਡ ਸਕੀਮ ਨੰਬਰ 3 ਫਗਵਾੜਾ ਵਿਖੇ ਕੱਢੀ ਜਾ ਰਹੀ ਹੈ।¢ ਜਾਣਕਾਰੀ ਦਿੰਦੇ ਹੋਏ ਪਾਸਟਰ ਕਿ੫ਸਚੀਅਨ ਐਸੋਸੀਏਸ਼ਨ ਫਗਵਾੜਾ ਦੇ ਬੀਸਪ ਗੁਲਜਾਰ ਮਸੀਹ, ਪਾਸਟਰ ਮਨੋਜ ਕੁਮਾਰ, ਪਾਸਟਰ ਹਰਮੇਸ਼ ਕੁਮਾਰ, ਪਾਸਟਰ ਸੁੱਚਾ, ਪਾਸਟਰ ਸਰਬਜੀਤ, ਪਾਸਟਰ ਸਤਨਾਮ ਸਿੰਘ, ਪਾਸਟਰ ਰਾਮਲਾਲ, ਪਾਸਟਰ ਚੇਤਨ, ਪਾਸਟਰ ਚਰਨਜੀਤ, ਪਾਸਟਰ ਸ਼ਿਵਾ ਆਦਿ ਨੇ ਦੱਸਿਆ ਕਿ ਕਿ੫ਸ਼ਮਿਸ ਡੇਅ ਨੂੰ ਸਮਰਪਿਤ ਸ਼ੋਭਾ ਯਾਤਰਾ ਬੜੇ ਉਤਸ਼ਾਹ ਨਾਲ ਕੱਢੀ ਜਾ ਰਹੀ ਹੈ, ਜਿਸ ਵਿਚ ਸਮੂਹ ਭਾਈਚਾਰੇ ਨੂੰ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ। ਇਸ ਮੌਕੇ ਸਮੂਹ ਮੈਂਬਰਾਂ ਵਲੋਂ ਮੇਅਰ ਅਰੁਣ ਖੋਸਲਾ ਨੂੰ ਸ਼ੋਭਾ ਯਾਤਰਾ ਵਿਚ ਸ਼ਾਮਿਲ ਹੋਣ ਲਈ ਸੱਦਾ ਪੱਤਰ ਦਿੱਤਾ ਗਿਆ।

ਕੈਪਸ਼ਨ-18ਕੇਪੀਟੀ39ਪੀ, ਮੇਅਰ ਅਰੁਣ ਖੋਸਲਾ ਨੂੰ ਸੱਦਾ ਪੱਤਰ ਦਿੰਦੇ ਹੋਏ ਸਮੂਹ ਮੈਂਬਰ¢