ਅਜੈ ਕਨੌਜੀਆ, ਕਪੂਰਥਲਾ : ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਦਫ਼ਤਰ ਜਲੋਖਾਨਾ ਵਿਚ ਸਿਟੀ ਉਪ ਪ੍ਰਧਾਨ ਪੰਜਾਬ ਪਿਆਰਾ ਲਾਲ ਦੀ ਅਗਵਾਈ ਵਿਚ ਇਕ ਮੀਟਿੰਗ ਹੋਈ। ਮੀਟਿੰਗ 'ਚ 6 ਜੂਨ ਨੂੰ ਪੰਜਾਬ ਪ੍ਰਧਾਨ ਦੀ ਅਗਵਾਈ ਵਿਚ ਅੰਮਿ੍ਤਸਰ ਵਿਖੇ ਬੁਲਾਈ ਗਈ। ਰੈਲੀ ਵਿਚ ਸ਼ਾਮਿਲ ਹੋਣ ਲਈ ਪੰਜਾਬ ਭਰ ਤੋਂ ਸ਼ਿਵ ਸੈਨਿਕ ਜਾਣ ਸਬੰਧੀ ਮੀਟਿੰਗ ਕਰਕੇ ਰਿਪੋਰਟਾਂ ਮੰਗੀਆਂ ਹਨ, ਜਿਸ ਸਬੰਧੀ ਮੀਟਿੰਗ ਵਿਚ ਫੈਸਲਾ ਲਿਆ ਗਿਆ ਕਿ ਪੂਰੇ ਦੇਸ਼ ਵਿਚ ਕੋਰੋਨਾ ਬਿਮਾਰੀ ਮਹਾਂਮਾਰੀ ਚਲਦੇ ਸਰਕਾਰ ਵਲੋਂ ਦਿੱਤੀਆਂ ਗਈਆਂ ਹਦਾਇਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਕ ਦੂਸਰੇ ਤੋਂ ਫਾਸਲਾ ਰੱਖਦੇ ਹੋਏ ਇਕ ਕਾਰ ਵਿਚ 3 ਸਵਾਰੀਆ ਬੈਠ ਕੇ 5 ਗਡੀਆਂ ਵਿਚ 15 ਸ਼ਿਵ ਸੈਨਿਕ ਹੀ ਅੰਮਿ੍ਤਸਰ ਰੈਲੀ ਵਿਚ ਸ਼ਾਮਿਲ ਹੋਣਗੇ, ਜਿਨ੍ਹਾਂ ਦੀ ਅਗਵਾਈ ਖੁਦ ਉਪ ਪ੍ਰਧਾਨ ਪੰਜਾਬ ਪਿਆਰਾ ਲਾਲ ਕਰਨਗੇ। ਪਾਰਟੀ ਨੂੰ ਅੱਜ ਇਕ ਹੋਰ ਭਰਵਾ ਹੁੰਗਾਰਾ ਮਿਲਿਆ ਜਦੋਂ ਮੁਹੱਲਾ ਸ਼ੋਰੀਆ ਦੇ ਨੌਜਵਾਨ ਸੁਰਿੰਦਰ ਸ਼ਰਮਾ, ਮਿਆਸ਼ੂ ਸ਼ਰਮਾ ਅਤੇ ਸੋਨੂੰ ਵਰਮਾ ਨੇ ਸ਼ਿਵ ਸੈਨਾ ਪਾਰਟੀ ਵਿਚ ਸ਼ਾਮਲ ਹੋਏ ਜਿਨ੍ਹਾਂ ਨੂੰ ਪ੍ਰਧਾਨ ਪਿਆਰਾ ਲਾਲ ਨੇ ਸਿਰੋਪਾਓ ਪਾ ਕੇ ਸਨਮਾਨਤ ਕੀਤਾ ਅਤੇ ਪਾਰਟੀ ਵਿਚ ਸ਼ਾਮਲ ਹੋਣ 'ਤੇ ਜੀ ਆਇਆ ਕਿਹਾ। ਨਵੇਂ ਸ਼ਿਵ ਸੈਨਿਕਾਂ ਨੂੰ ਜਲਦ ਹੀ ਪਾਰਟੀ ਵਿਚ ਬਣਦਾ ਮਾਨ-ਸਨਮਾਨ ਦਿੱਤਾ ਜਾਵੇਗਾ। ਨਵੇਂ ਸ਼ਿਵ ਸੈਨਿਕਾਂ ਨੇ ਵੀ ਪ੍ਰਧਾਨ ਨੂੰ ਯਕੀਨ ਦਿਵਾਇਆ ਕਿ ਉਹ ਪਾਰਟੀ ਵਿਚ ਪੂਰਾ ਸਹਿਯੋਗ ਦੇਣਗੇ ਅਤੇ ਪਾਰਟੀ ਪ੍ਰਤੀ ਪੂਰੀ ਵਫਾਦਾਰੀ ਨਾਲ ਕੰਮ ਕਰਨਗੇ।