ਹਰਵੰਤ ਸਿੰਘ ਸੱਚਦੇਵਾ, ਕਪੂਰਥਲਾ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ 13 ਜਨਵਰੀ ਐਤਵਾਰ ਨੂੰ ਹੋਣਗੇ। ਗੁਰਦੁਆਰਾ ਸਾਹਿਬ ਸ੍ਰੀ ਕਲਗੀਧਰ ਸੇਵਕ ਸਭਾ ਦੇਵੀ ਤਲਾਬ ਦੇ ਪ੍ਰਧਾਨ ਓਂਕਾਰ ਸਿੰਘ ਨੇ ਕਿਹਾ ਕਿ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਗਏ ਹਨ, ਜਿਨ੍ਹਾਂ ਦੇ ਭੋਗ 13 ਜਨਵਰੀ ਐਤਵਾਰ ਨੂੰ 10 ਵਜੇ ਪੈਣਗੇ। ਇਸ ਉਪਰੰਤ ਬੀਬੀਆਂ ਦਾ ਜੱਥਾ, ਭਾਈ ਕਰਮ ਸਿੰਘ ਨੂਰਪੁਰੀ ਹਜ਼ੂਰੀ ਰਾਗੀ ਤੇ ਭਾਈ ਸਤਿੰਦਰਬੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਰਤਸਰ ਰਸਭਿੰਨੇ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕਰਨਗੇ। ਭਾਈ ਹਰਬੰਸ ਸਿੰਘ ਖੁਰਾਣਾ ਜਨਰਲ ਸਕੱਤਰ ਨੇ ਕਿਹਾ ਕਿ ਸਮਾਗਮਾਂ ਸਬੰਧੀ ਰੋਜ਼ਾਨਾ ਪ੍ਰਭਾਤ ਫੇਰੀਆਂ ਨਿਕਲ ਰਹੀਆਂ ਹਨ, ਜੋ 13 ਜਨਵਰੀ ਤਕ ਚੱਲਣਗੀਆਂ। ਉਨ੍ਹਾਂ ਸਮੂਹ ਸੰਗਤ ਨੂੰ ਸਮਾਗਮਾਂ ਵਿਚ ਸ਼ਾਮਲ ਹੋਣ ਦੀ ਬੇਨਤੀ ਕੀਤੀ। ਇਸ ਮੌਕੇ ਸੰਤੋਖ ਸਿੰਘ, ਜਸਪਾਲ ਸਿੰਘ ਖੁਰਾਣਾ, ਸੁਖਵਿੰਦਰ ਮੋਹਨ ਸਿੰਘ, ਜਗਜੀਤ ਸਿੰਘ, ਹਰਬੰਸ ਸਿੰਘ ਖੁਰਾਣਾ, ਬਲਵੰਤ ਸਿੰਘ ਬੱਲ, ਮੱਸਾ ਸਿੰਘ, ਲੱਖਾ ਸਿੰਘ, ਜਸਬੀਰ ਸਿੰਘ ਆਨੰਦ ਸਮੇਤ ਪ੍ਰਬੰਧਕੀ ਕਮੇਟੀ ਦੇ ਮੈਂਬਰ ਹਾਜ਼ਰ ਸਨ।