ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ : ਬਾਬਾ ਬੀਰ ਸਿੰਘ ਬਲੱਡ ਡੋਨੇਟ ਸੁਸਾਇਟੀ ਤੇ ਗੰਗਾ ਆਰਥੋ ਕੇਅਰ ਬਲੱਡ ਬੈਂਕ ਜਲੰਧਰ, ਗੁਰਦੁਆਰਾ ਪ੍ਰਬੰਧਕ ਕਮੇਟੀ ਬੂਲਪੁਰ ਤੇ ਸਮੂਹ ਗ੍ਰਾਮ ਪੰਚਾਇਤ ਬੂਲਪੁਰ ਦੇ ਸਾਂਝੇ ਸਹਿਯੋਗ ਨਾਲ ਮਹਾਨ ਤਪੱਸਵੀ ਸੰਤ ਬਾਬਾ ਬੀਰ ਸਿੰਘ ਜੀ ਦੇ 178ਵੇਂ ਸ਼ਹੀਦੀ ਜੋੜ ਮੇਲੇ ਦੌਰਾਨ ਗੁਰਦੁਆਰਾ ਦਮਦਮਾ ਸਾਹਿਬ ਬੂਲਪੁਰ ਵਿਖੇ ਖ਼ੂਨਦਾਨ ਕੈਂਪ ਲਾਇਆ ਗਿਆ। ਕੈਂਪ ਦੌਰਾਨ ਜਿਥੇ ਬਾਬਾ ਬੀਰ ਸਿੰਘ ਬਲੱਡ ਡੋਨੇਟ ਸੁਸਾਇਟੀ ਦੇ ਪ੍ਰਧਾਨ ਲਖਵਿੰਦਰ ਸਿੰਘ ਨੰਨੜਾ ਤੇ ਡਾ. ਵਰੁਣ ਵਰਦਾਨ ਦੀ ਪੇ੍ਰਰਨਾ ਸਦਕਾ ਇਲਾਕੇ ਭਰ 'ਚੋਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰਾਂ ਤੇ ਨੌਜਵਾਨਾਂ ਨੇ ਵੱਡੀ ਗਿਣਤੀ 'ਚ ਖ਼ੂਨਦਾਨ ਕੀਤਾ। ਉੱਥੇ ਹੀ ਸੁਸਾਇਟੀ ਦੇ ਪ੍ਰਧਾਨ ਲਖਵਿੰਦਰ ਸਿੰਘ ਨੰਨੜਾ ਨੇ ਡਾ. ਅੰਤਰਪ੍ਰਰੀਤ ਸਿੰਘ, ਅਮਰਿੰਦਰ ਸਿੰਘ ਸੰਧੂ, ਕਮਲਜੀਤ ਸਿੰਘ, ਜਤਿੰਦਰ ਸਿੰਘ ਅੌਲਖ, ਜਸਵਿੰਦਰ ਸਿੰਘ ਕਾਲਰੂ ਵਾਲੇ, ਮਾਸਟਰ ਜੋਗਿੰਦਰ ਸਿੰਘ, ਜਤਿੰਦਰ ਸਿੰਘ ਸੁਖਜਿੰਦਰ ਸਿੰਘ ਆਦਿ ਦੀ ਹਾਜ਼ਰੀ 'ਚ ਦੱਸਿਆ ਕਿ ਬਾਬਾ ਬੀਰ ਸਿੰਘ ਬਲੱਡ ਬੈਂਕ ਸੁਸਾਇਟੀ ਪਿਛਲੇ ਦੋ ਦਹਾਕਿਆਂ ਤੋਂ ਪੰਜਾਬ ਹੀ ਨਹੀਂ , ਬਲਕਿ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਜ਼ਰੂਰਤਮੰਦਾਂ ਨੂੰ ਹਸਪਤਾਲ 'ਚ ਜਾ ਕੇ ਖ਼ੂਨਦਾਨ ਕਰ ਉਨ੍ਹਾਂ ਦਾ ਜੀਵਨ ਬਚਾਉਣ 'ਚ ਅਹਿਮ ਯੋਗਦਾਨ ਪਾ ਚੁੱਕੀ ਹੈ ।

ਬਾਬਾ ਬੀਰ ਸਿੰਘ ਬਲੱਡ ਡੋਨੇਟ ਸੁਸਾਇਟੀ ਵੱਲੋਂ ਇਹ ਪਹਿਲਾ ਕੈਂਪ ਲਗਵਾਇਆ ਗਿਆ ਹੈ ਤਾਂ ਕਿ ਵੱਧ ਤੋਂ ਵੱਧ ਨੌਜਵਾਨਾਂ ਤੇ ਹੋਰ ਜ਼ਰੂਰਤਮੰਦਾਂ ਨੂੰ ਖ਼ੂਨ ਦਾਨ ਕਰਨ ਲਈ ਪੇ੍ਰਿਤ ਕੀਤਾ ਜਾ ਸਕੇ । ਜਿਸ ਤਹਿਤ ਅੱਜ ਇਸ ਕੈਂਪ 'ਚ ਕੁੱਲ 70 ਯੂਨਿਟ ਖ਼ੂਨ ਦਾਨ ਹੋਇਆ ਹੈ। ਜਿਸ ਨਾਲ ਬਾਬਾ ਬੀਰ ਸਿੰਘ ਬਲੱਡ ਡੋਨੇਟ ਸੁਸਾਇਟੀ ਨੇ ਆਪਣੇ ਮਿੱਥੇ ਟੀਚੇ ਤੋਂ ਵੀ ਵੱਡਾ ਟੀਚਾ ਪ੍ਰਰਾਪਤ ਕੀਤਾ ਹੈ। ਇਸ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਬੂਲਪੁਰ ਵੱਲੋਂ ਬਾਬਾ ਬੀਰ ਸਿੰਘ ਬਲੱਡ ਡੋਨੇਟ ਸੁਸਾਇਟੀ ਤੇ ਗੰਗਾ ਓਰਥੋਕੇਅਰ ਬਲੱਡ ਬੈਂਕ ਨੂੰ ਇਹ ਖ਼ੂਨਦਾਨ ਕੈਂਪ ਲਾਉਣ 'ਤੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ ਤੇ ਬਾਬਾ ਬੀਰ ਸਿੰਘ ਬਲੱਡ ਡੋਨੇਟ ਸੁਸਾਇਟੀ ਦੇ ਇਸ ਕਾਰਜ ਲਈ ਕਰਨੈਲ ਸਿੰਘ ਪ੍ਰਧਾਨ ਗੁਰਦੁਆਰਾ ਸੋਸਾਇਟੀ, ਸੁਰਿੰਦਰ ਸਿੰਘ ਚੰਦੀ, ਨੰਬਰਦਾਰ ਗੁਰਸ਼ਰਨ ਸਿੰਘ,ਸਰਪੰਚ ਮਨਿੰਦਰ ਕੌਰ ,ਸਾਬਕਾ ਸਰਪੰਚ ਬਲਦੇਵ ਸਿੰਘ, ਸਰਬਜੀਤ ਸਿੰਘ ਆੜ੍ਹਤੀਆ, ਮਲਕੀਤ ਸਿੰਘ ਆੜ੍ਹਤੀਆ ਆਦਿ ਵੱਲੋਂ ਵਿਸ਼ੇਸ਼ ਧੰਨਵਾਦ ਵੀ ਕੀਤਾ ਗਿਆ। ਖ਼ੂਨਦਾਨ ਕੈਂਪ ਨੂੰ ਸਫਲ ਬਣਾਉਣ 'ਚ ਅਮਰਿੰਦਰ ਸਿੰਘ ਸੰਧੂ , ਕੰਵਲਜੀਤ ਸਿੰਘ, ਭਪਿੰਦਰ ਸਿੰਘ ਸੈਦਪੁਰ, ਜਤਿੰਦਰ ਸਿੰਘ ਅੌਲਖ, ਮਾਸਟਰ ਜੋਗਿੰਦਰ ਸਿੰਘ, ਡਾ. ਅੰਤਰਪ੍ਰਰੀਤ ਸਿੰਘ , ਜਸਵਿੰਦਰ ਸਿੰਘ ਕਾਲਰੂ ਵਾਲੇ, ਮਨਜੀਤ ਸਿੰਘ ਨਸੀਰਪੁਰ, ਸੁਖਜਿੰਦਰ ਸਿੰਘ, ਜਤਿੰਦਰ ਸਿੰਘ ਤੇ ਗੰਗਾ ਓਰਥੋਕੇਅਰ ਬਲੱਡ ਬੈਂਕ ਦੀ ਸਮੁੱਚੀ ਟੀਮ ਨੇ ਅਹਿਮ ਯੋਗਦਾਨ ਪਾਇਆ।