ਮਨੂ ਸਮ੍ਰਿਤੀ ਵਿਸ਼ੇ 'ਤੇ 25 ਨੂੰ ਹੋਵੇਗਾ ਸੈਮੀਨਾਰ : ਡਾ.ਜੱਖੂ
ਮੰਨੂ ਸਿਮਰਤੀ ਅਤੇ ਸਾਡਾ ਸਮਾਜ ਵਿਸ਼ੇ 'ਤੇ 25 ਨੂੰ ਕਰਵਾਇਆ ਜਾਵੇਗਾ ਸੈਮੀਨਾਰ - ਡਾ.ਜੱਖੂ
Publish Date: Sun, 07 Dec 2025 06:23 PM (IST)
Updated Date: Sun, 07 Dec 2025 06:27 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਮਾਨਵਤਾਵਾਦ, ਸਰਬੱਤ ਦੇ ਭਲੇ ਅਤੇ ਡਾ. ਅੰਬੇਡਕਰ ਜੀ ਦੇ ਮਿਸ਼ਨ ਨੂੰ ਸਮਰਪਿਤ ਸਮਾਜਿਕ ਜਥੇਬੰਦੀ ਜੈ ਭੀਮ ਯੂਨਾਈਟਿਡ ਵਾਇਸ ਆਫ ਪੰਜਾਬ ਵੱਲੋਂ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਪ੍ਰੀਨਿਰਵਾਣ ਦਿਵਸ ਤੇ ਬਾਬਾ ਸਾਹਿਬ ਅੰਬੇਡਕਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਜਥੇਬੰਦੀ ਦੇ ਸੰਸਥਾਪਕ ਡਾ. ਹਰਜਿੰਦਰ ਸਿੰਘ ਜੱਖੂ ਨੇ ਮਨੂ ਸਮ੍ਰਿਤੀ ਨੂੰ ਭਾਰਤੀ ਇਤਿਹਾਸ ਦੇ ਮੱਥੇ ਦਾ ਕਲੰਕ ਦੱਸਦੇ ਹੋਏ ਕਿਹਾ ਕਿ 25 ਦਸੰਬਰ 1927 ਨੂੰ ਬਾਬਾ ਸਾਹਿਬ ਡਾ. ਅੰਬੇਡਕਰ ਜੀ ਨੇ ਮਨੂ ਸਮ੍ਰਿਤੀ ਨੂੰ ਜਲਾਇਆ ਸੀ ਤੇ ਕਿਹਾ ਸੀ ਕਿ ਇਹ ਰੱਬ ਦੇ ਨਾਮ ਤੇ ਲਿਖੀ ਗਈ ਸਭ ਤੋਂ ਖ਼ਤਰਨਾਕ ਕਿਤਾਬ ਹੈ, ਜਿਸ ਨੇ ਮਨੁੱਖਤਾ ਨੂੰ ਜਾਤਾਂ ਚ ਵੰਡ ਕੇ ਸ਼ੂਦਰ ਅਤੇ ਅਛੂਤ ਸਮਾਜ ਨੂੰ ਸਦਾ-ਸਦਾ ਲਈ ਜ਼ਲਾਲਤ ਵਾਲੀ ਜ਼ਿੰਦਗੀ ਜਿਊਂਣ ਲਈ ਮਜਬੂਰ ਕਰ ਦਿੱਤਾ ਹੈ। ਇਸ ਕਿਤਾਬ ਚ ਔਰਤਾਂ ਬਾਰੇ ਘਟੀਆ ਦਰਜੇ ਦੇ ਫ਼ਰਮਾਨ ਲਿਖੇ ਗਏ ਹਨ। ਡਾ. ਜੱਖੂ ਨੇ ਦੱਸਿਆ ਕਿ ਸਮਾਜ ਨੂੰ ਇਸ ਕਿਤਾਬ ਬਾਬਤ ਗਿਆਨਵਾਨ ਕਰਨ ਲਈ ਅਸੀਂ ਪੰਜਾਬ ਪੱਧਰ ’ਤੇ 25 ਦਸੰਬਰ 2025 ਤੋਂ ਮੁਹਿੰਮ ਸ਼ੂਰੂ ਕਰਨ ਜਾ ਰਹੇ ਹਾਂ। ਡਾ. ਜੱਖੂ ਨੇ ਦਸਿਆ ਕਿ 25 ਦਸੰਬਰ 2025 ਨੂੰ ਡਾ. ਅੰਬੇਡਕਰ ਭਵਨ ਫਗਵਾੜਾ ਵਿਖੇ ਮਨੂ ਸਮ੍ਰਿਤੀ ਅਤੇ ਸਾਡਾ ਸਮਾਜ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਸ ਮੁਹਿੰਮ ਦਾ ਨਾਮ ਹੋਵੇਗਾ ਮੰਨੂਵਾਦ ਦਾ ਮੂੰਹ ਮੋੜੋ, ਜਾਤਾਂ ਤੋੜੋ, ਸਮਾਜ ਜੋੜੋ। ਡਾ. ਜੱਖੂ ਨੇ ਬਹੁਜਨ ਸਮਾਜ ਦੀਆਂ ਸਾਰੀਆਂ ਜਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਸਮਾਗਮ ਵਿਚ ਵੱਡੀ ਗਿਣਤੀ ’ਚ ਪਹੁੰਚ ਕੇ ਆਏ ਹੋਏ ਬੁਲਾਰਿਆ ਦੇ ਵਿਚਾਰ ਸੁਣੋ। ਇਸ ਮੌਕੇ ਪ੍ਰਿੰਸੀਪਲ ਕੇਵਲ ਸਿੰਘ ਸਰਪ੍ਰਸਤ, ਕੌਲ ਸਟੇਟ ਕੋਆਰਡੀਨੇਟਰ, ਅਸ਼ਵਨੀ ਬਘਾਣੀਆ ਜ਼ਿਲ੍ਹਾ ਪ੍ਰਧਾਨ, ਜਸਵੀਰ ਸਿੰਘ ਕੋਕਾ, ਰਜੇਸ਼ ਕੁਮਾਰ ਰਿਹਾਣਾ ਜੱਟਾਂ ਜ਼ਿਲ੍ਹਾ ਪ੍ਰਧਾਨ ਦਿਹਾਤੀ, ਨਿਰਮਲ ਸਿੰਘ ਚਾਚੋਵਾਲ, ਜੱਸੀ ਕੋਟਰਾਣੀ, ਗੁਰਪ੍ਰੀਤ, ਕੁਲਵਿੰਦਰ ਬਲਾਲੋਂ ਆਦਿ ਹਾਜ਼ਰ ਸਨ।