ਵਿਜੇ ਸੋਨੀ,ਫਗਵਾੜਾ : ਫਗਵਾੜਾ ਸ਼ਹਿਰ ਦੇ ਸੁਭਾਸ਼ ਨਗਰ ਇਲਾਕੇ ਵਿਚ ਸਥਿਤ ਐਸ ਡੀ ਮਾਡਲ ਸਕੂਲ ਦੇ ਇਕ ਅਧਿਆਪਕ 'ਤੇ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਅਤੇ ਅਸ਼ਲੀਲ ਫਿਲਮਾਂ ਦਿਖਾਉਣ ਦੇ ਦੋਸ਼ ਲੱਗੇ। ਸਕੂਲ ਪੱੁਜੇ ਪਰਿਵਾਰਕ ਮੈਂਬਰਾਂ ਨੇ ਅਧਿਆਪਕ ਨਾਲ ਜੰਮਕੇ ਕੁੱਟਮਾਰ ਕੀਤੀ ਅਤੇ ਉਸਦਾ ਮੂੰਹ ਕਾਲਾ ਕਰ ਦਿਤਾ।

ਮਿਲੀ ਜਾਣਕਾਰੀ ਮੁਤਾਬਿਕ ਵਿਕਾਸ ਕੁਮਾਰ ਜੋਕਿ ਹਿਮਾਚਲ ਪ੍ਰਦੇਸ਼ ਦਾ ਵਸਨੀਕ ਹੈ ਅਤੇ ਐਸ ਡੀ ਮਾਡਲ ਸਕੂਲ ਫਗਵਾੜਾ ਵਿਖੇ ਬੱਚਿਆਂ ਨੁੰ ਪੜ੍ਹਾ ਰਿਹਾ ਸੀ। ਅੱਜ ਦੁਪਹਿਰ ਕਰੀਬ 11 ਵਜੇ ਬਹੁਤ ਸਾਰੇ ਮਾਪੇ ਐਸ ਡੀ ਮਾਡਲ ਸਕੂਲ ਵਿਖੇ ਇਕੱਠੇ ਹੋ ਗਏ ਅਤੇ ਅਧਿਆਪਕ ਨਾਲ ਜੰਮਕੇ ਕੁੱਟਮਾਰ ਕੀਤੀ ੳਤੇ ਉਸਦਾ ਮੂੰਹ ਕਾਲਾ ਕਰ ਦਿਤਾ। ਲੜਕੀ ਦੇ ਮਾਪਿਆਂ ਨੇ ਦੋਸ਼ ਲਗਾਇਆ ਕਿ ਇਹ ਅਧਿਆਪਕ ਸਕੂਲ ਵਿਚ ਪੜਾ੍ਹਉਣ ਦੇ ਬਹਾਨੇ ਲੜਕੀ ਨੂੰ ਅਸ਼ਲੀਲ ਫਿਲਮਾਂ ਦਿਖਾ ਰਿਹਾ ਸੀ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕਰ ਰਿਹਾ ਸੀ, ਜਿਸਦੀ ਜਾਣਕਾਰੀ ਲੜਕੀ ਨੇ ਆਪਣੇ ਮਾਪਿਆਂ ਨੂੰ ਦਿੱਤੀ।

ਜਦੋਂ ਸਾਰੇ ਮਾਮਲੇ ਬਾਰੇ ਸਕੂਲ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਤਾਂ ਸਕੂਲ ਪ੍ਰਿੰਸੀਪਲ਼ ਕੁਸੁਮ ਨੇ ਦੱਸਿਆ ਕਿ ਬੇਟੀ ਚਾਹੇ ਕਿਸੇ ਦੀ ਵੀ ਹੋਵੇ ਉਸਦੀ ਹਿਫਾਜ਼ਤ ਸਾਡੀ ਜ਼ਿੰਮੇਵਾਰੀ ਬਣਦੀ ਹੈ ਅਸੀ ਤੁਰੰਤ ਅਧਿਆਪਕ ਨੂੰ ਸਕੂਲ ਵਿਚੋਂ ਕੱਢ ਦਿਤਾ ਹੈ। ਮੌਕੇ ਤੇ ਪੁੱਜੇ ਐਸ ਐਚ ੳ ਨਵਦੀਪ ਸਿੰਘ ਨੇ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਅਧਿਆਪਕ ਨੂੰ ਥਾਣਾ ਸਿਟੀ ਲੈ ਗਏ ਜਿੱਥੇ ਅਗਲੇਰੀ ਕਾਰਵਾਈ ਜਾਰੀ ਹੈ।

Posted By: Tejinder Thind