ਦੀਪਕ, ਕਪੂਰਥਲਾ

ਕੋਵਿਡ-19 ਦੀ ਦੂਜੀ ਲਹਿਰ ਮਗਰੋਂ ਘੱਟ ਰਹੇ ਪ੍ਰਭਾਵ ਨੂੰ ਦੇਖਦੇ ਸਮੇਂ-ਸਮੇਂ 'ਤੇ ਸਰਕਾਰਾਂ ਵੱਲੋਂ ਇਸ ਸਬੰਧੀ ਲਾਈਆਂ ਗਈਆਂ ਪਾਬੰਦੀਆਂ 'ਚ ਿਢੱਲ ਦਿੱਤੀ ਜਾ ਰਹੀ ਹੈ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਵੀ ਸਮੇਂ-ਸਮੇਂ 'ਤੇ ਇਨ੍ਹਾਂ ਪਾਬੰਦੀਆਂ 'ਚ ਿਢੱਲ ਦੇਣ ਲਈ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਤਹਿਤ ਹੀ 10ਵੀਂ ਤੋਂ 12ਵੀਂ ਜਮਾਤ ਤਕ ਦੇ ਬੱਚਿਆਂ ਲਈ ਅੱਜ ਸੋਮਵਾਰ ਤੋਂ ਸਕੂਲ ਖੋਲ੍ਹੇ ਜਾ ਰਹੇ ਹਨ। ਦੇਸ਼ 'ਚ ਦਹਿਸ਼ਤ ਮਚਾਉਣ ਮਗਰੋਂ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦਾ ਪ੍ਰਭਾਵ ਹੁਣ ਘੱਟ ਰਿਹਾ ਹੈ। ਪੰਜਾਬ ਭਰ 'ਚ ਵੀ ਕੋਰੋਨਾ ਦੀ ਦੂਸਰੀ ਲਹਿਰ ਨੇ ਕਾਫੀ ਆਤੰਕ ਮਚਾਇਆ, ਜਿਸ ਕਾਰਨ ਪੰਜਾਬ ਭਰ 'ਚ ਵੀ ਕਈ ਲੋਕਾਂ ਨੂੰ ਕੋਰੋਨਾ ਮਹਾਮਾਰੀ ਦੇ ਕਾਲ ਨੇ ਨਿਗਲ ਲਿਆ। ਹੁਣ ਇਸ ਦਾ ਪ੍ਰਭਾਵ ਘੱਟ ਰਿਹਾ ਹੈ ਤੇ ਰੋਜ਼ਾਨਾ ਕੋਰੋਨਾ ਤੋ ਪੀੜਤ ਪਾਜ਼ੇਟਿਵ ਕੇਸਾਂ ਦੀ ਗਿਣਤੀ 'ਚ ਕਾਫੀ ਗਿਰਾਵਟ ਆਈ ਹੈ। ਕੋਵਿਡ-19 ਦੇ ਫੈਲਾਉ ਤੋਂ ਸ਼ੁਰੂ ਹੁੰਦੇ ਸਾਰ ਹੀ ਸਰਕਾਰ ਵੱਲੋਂ ਮਾਰਚ-2020 'ਚ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਸਨ ਤੇ ਪਹਿਲੀ ਲਹਿਰ ਤੋ ਬਾਅਦ ਸਤੰਬਰ-ਅਕਤੂਬਰ 'ਚ ਵੱਡੀਆਂ ਜਮਾਤਾਂ ਦੇ ਬੱਚਿਆਂ ਲਈ ਸਕੂਲ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ ਪਰ ਬਾਅਦ 'ਚ ਜਨਵਰੀ-2021 ਦੇ ਅੰਤ 'ਚ ਕੋਰੋਨਾ ਦੀ ਦੂਸਰੀ ਲਹਿਰ ਦਾ ਜ਼ੋਰ ਪੈਣ ਮਗਰੋਂ ਸਕੂਲਾਂ ਨੂੰ ਇਕ ਵਾਰ ਫਿਰ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਅਤੇ ਬੱਚਿਆਂ ਨੂੰ ਬਿਨਾਂ ਪੇਪਰ ਲਏ ਅਗਲੀ ਜਮਾਤ 'ਚ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਹੁਣ ਸੂਭੇ ਭਰ 'ਚ ਕੋਰੋਨਾ ਦੀ ਦੂਸਰੀ ਲਹਿਰ ਦਾ ਪ੍ਰਭਾਵ ਘੱਟਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਤਹਿਤ 26 ਜੁਲਾਈ ਦਿਨ ਸੋਮਵਾਰ ਤੋਂ 10ਵੀਂ ਤੋਂ 12ਵੀਂ ਜਮਾਤ ਤਕ ਦੇ ਬੱਚਿਆਂ ਨੂੰ ਲਈ ਸਕੂਲ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਗਏ ਹਨ। ਸਕੂਲ ਖੋਲ੍ਹਣ ਸਬੰਧੀ ਜਾਰੀ ਕੀਤੇ ਗਏ ਆਦੇਸ਼ 'ਚ ਇਸ ਸਪੱਸ਼ਟ ਤੌਰ 'ਤੇ ਲਿਖਿਆ ਗਿਆ ਹੈ ਕਿ ਸਕੂਲ ਵਿੱਚ ਕੇਵਲ ਉਹ ਸਟਾਫ ਜਾ ਅਧਿਆਪਕ ਆ ਸਕਦਾ ਹੈ, ਜਿਸ ਨੇ ਕੋਰੋਨਾ ਵੈਕਸੀਨ ਲਗਵਾਈ ਹੋਈ ਹੈ। ਇਸ ਦੇ ਨਾਲ ਹੀ ਬੱਚਿਆਂ ਦੇ ਸਕੂਲ ਆਉਣ ਲਈ ਬੱਚਿਆਂ ਦੇ ਮਾਪਿਆਂ ਦੀ ਸਹਿਮਤੀ ਲਾਜ਼ਮੀ ਹੋਵੇਗੀ ਤੇ ਪਹਿਲਾ ਵਾਂਗ ਲੱਗ ਰਹੀਆਂ ਆਨਲਾਈਨ ਜਮਾਤਾਂ ਚੱਲਦੀਆਂ ਰਹਿਣਗੀਆਂ। ਇਸ ਸਬੰਧੀ ਸਕੂਲ ਪ੍ਰਸ਼ਾਸਨ ਨੂੰ ਸਬੰਧਤ ਐੱਸਡੀਐੱਮ ਨੂੰ ਅੰਡਰਟੇਕਿੰਗ ਦੇਣੀ ਲਾਜ਼ਮੀ ਹੋਵੇਗੀ। ਇਸ 'ਤੇ ਸਰਕਾਰ ਵੱਲੋ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਹਾਲਾਤ ਕਾਬੂ 'ਚ ਰਹੇ ਤਾਂ ਬਾਕੀ ਜਮਾਤਾਂ ਲਈ ਵੀ ਸਕੂਲਾਂ ਨੂੰ 2 ਅਗਸਤ ਤੋ ਬਾਅਦ ਖੋਲਿ੍ਹਆ ਜਾ ਸਕਦਾ ਹੈ।

ਜਦ ਇਸ ਸਬੰਧੀ ਜ਼ਿਲ੍ਹਾ ਸਿਖਿਆ ਅਫਸਰ (ਸੈ.ਸਿ.), ਕਪੂਰਥਲਾ ਗੁਰਦੀਪ ਸਿੰਘ ਗਿੱਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਸਕੂਲਾਂ ਨੂੰ ਹਦਾਇਤਾ ਜਾਰੀ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਦੀ ਗੰਭੀਰ ਬਿਮਾਰੀ ਜਾਂ ਫਿਰ ਜਿਨ੍ਹਾਂ ਅਧਿਆਪਕਾਂ ਨੂੰ ਡਾਕਟਰਾਂ ਵੱਲੋਂ ਕੋਰੋਨਾ ਵੈਕਸੀਨ ਨਾ ਲਗਵਾਉਣ ਲਈ ਕਿਹਾ ਗਿਆ ਹੈ ਉਨ੍ਹਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ਦਾ ਲਗਭਗ 90 ਫ਼ੀਸਦੀ ਸਟਾਫ ਕੋਰੋਨਾ ਰੋਕੂ ਵੈਕਸੀਨ ਲਗਵਾ ਚੁੱਕਾ ਹੈ ਪਰ ਜਦ ਪ੍ਰਰਾਈਵੇਟ ਸਕੂਲਾ ਦੇ ਟੀਚਿੰਗ ਤੇ ਨਾਨ ਟੀਚਿੰਗ ਸਟਾਫ ਦੀ ਵੈਕਸੀਨ ਰਿਪੋਰਟ ਬਾਰੇ ਪੁੱਿਛਆ ਗਿਆ ਤਾਂ ਉਨ੍ਹਾਂ ਕਿਹਾ ਕਿ ਵਿਭਾਗ ਕੋਲ ਅਜਿਹੀ ਕੋਈ ਰਿਪੋਰਟ ਨਹੀਂ ਹੈ ਕਿ ਪ੍ਰਰਾਈਵੇਟ ਸਕੂਲਾਂ ਦੇ ਕਿੰਨੇ ਸਟਾਫ ਨੇ ਕੋਰੋਨਾ ਰੋਕੂ ਵੈਕਸੀਨ ਲਗਵਾਈ ਹੈ ਜਾਂ ਨਹੀਂ।

ਜਦੋਂ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮ, ਜਿਸ 'ਚ ਸਕੂਲਾਂ ਵੱਲੋਂ ਸਬੰਧਤ ਐੱਸਡੀਐੱਮ ਨੂੰ ਅੰਡਰਟੇਕਿੰਗ ਦੇਣ ਲਈ ਕਿਹਾ ਗਿਆ ਹੈ, ਸਬੰਧੀ ਉਪ ਮੰਡਲ ਮੈਜਿਸਟੇ੍ਟ ਕਪੂਰਥਲਾ ਵਰਿੰਦਰ ਪਾਲ ਸਿੰਘ ਬਾਜਵਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਹੁਣ ਤਕ ਕਿਸੇ ਵੀ ਸਕੂਲ ਵੱਲੋਂ ਨਿੱਜੀ ਪੱਧਰ 'ਤੇ ਆ ਕੇ ਅੰਡਰਟੇਕਿੰਗ ਨਹੀਂ ਦਿੱਤੀ ਗਈ ਹੈ। ਜੇਕਰ ਆਫਿਸ ਦੀ ਮੇਲ ਆਈਡੀ 'ਤੇ ਕਿਸੇ ਸਕੂਲ ਵੱਲੋਂ ਅੰਡਰਟੇਕਿੰਗ ਆਈ ਹੋਵੇਗੀ ਤਾਂ ਉਸ ਸਬੰਧੀ ਸੋਮਵਾਰ ਸਵੇਰੇ ਦਫ਼ਤਰ ਖੁੱਲ੍ਹਣ 'ਤੇ ਪਤਾ ਲੱਗ ਸਕੇਗਾ।