ਅਜੈ ਕਨੌਜੀਆ, ਕਪੂਰਥਲਾ : ਮੌਜੂਦਾ ਹਲਾਤਾਂ ਨੂੰ ਧਿਆਨ ਵਿਚ ਰੱਖਦਿਆਂ ਅਜੋਕੇ ਯੁਵਾ ਵਰਗ ਨੂੰ ਬੇਚੈਨੀ ਤੇ ਨਿਰਾਸ਼ਤਾ ਛੱਡ ਕੇ ਇਸ ਢੰਗ ਨਾਲ ਪੜ੍ਹਾਈ ਕਰਨੀ ਚਾਹੀਦੀ ਹੈ ਤਾਂ ਜੋ ਉਹ ਆਪਣੀ ਮੰਜਿਲ ਪਾ ਸਕਣ। ਇਹ ਸ਼ਬਦ ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਆਈਟੀਆਈ ਖੀਰਾਂਵਾਲੀ ਐਟ ਕਪੂਰਥਲਾ ਵਿਚ ਪਿ੍ਰੰਸੀਪਲ ਰੁਪਿੰਦਰ ਕੌਰ ਦੀ ਅਗਵਾਈ ਹੇਠ ਸੰਸਥਾ ਬੀਸੀਐੱਸ ਵਲੋਂ ਮਦਰ ਐੱਨਜੀਓ ਸੋਸਵਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਏ ਗਏ ਨਸ਼ਿਆਂ ਅਤੇ ਜਲ ਸ਼ਕਤੀ ਅਭਿਆਨ ਸਬੰਧੀ ਸੈਮੀਨਾਰ ਦੌਰਾਨ ਕਹੇ। ਉਨ੍ਹਾਂ ਹੋਰ ਕਿਹਾ ਕੇ ਅੱਜ ਦੇ ਤਕਨੀਕੀ ਯੁੱਗ ਦੇ ਤਕਨੀਕੀ ਖੇਤਰ ਵਿਚ ਵਿਦਿਆਰਥੀਆਂ ਦੇ ਅੱਗੇ ਨਿਕਲਣ ਦੇ ਬਹੁਤ ਸਾਰੇ ਬਦਲ ਹਨ, ਬਸ਼ਰਤੇ ਕਿ ਉਹ ਆਪਣੇ ਟੀਚੇ ਦੀ ਪ੍ਰਰਾਪਤੀ ਲਈ ਸਿਰਤੋੜ ਯਤਨ ਕਰਨ। ਨਾਲ ਦੀ ਨਾਲ ਉਨ੍ਹਾਂ ਬੱਚਿਆਂ ਨੂੰ ਨਸ਼ਿਆਂ ਤੋਂ ਪਹਿਲੀ ਵਾਰ ਨਾਂਹ ਕਰਨ ਦੀ ਅਪੀਲ ਵੀ ਕੀਤੀ। ਸੈਮੀਨਾਰ ਦੌਰਾਨ ਪਿ੍ਰੰਸੀਪਲ ਰੁਪਿੰਦਰ ਕੌਰ ਨੇ ਸਿਖਲਾਈ ਪ੍ਰਰਾਪਤ ਕਰ ਰਹੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਜਾਣਕਾਰੀ ਬਹੁਤ ਵੱਡਾ ਹੱਥਿਆਰ ਹੈ। ਇਸ ਕਰਕੇ ਇਸ ਨੂੰ ਹਰ ਪੱਧਰ 'ਤੇ ਹਾਸਲ ਕਰਨਾ ਚਾਹੀਦਾ ਹੈ। ਉਨ੍ਹਾਂ ਬੱਚਿਆਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਵਰਗੀਆਂ ਲਾਅਨਤਾਂ/ਅਲਾਮਤਾਂ ਤੋਂ ਦੂਰ ਰਹਿਣ ਅਤੇ ਪਾਣੀ ਦਾ ਬਚਾਅ ਹਰ ਢੰਗ ਨਾਲ ਕਰਨ। ਡਾ.ਪੁਸ਼ਕਰ ਗੋਇਲ ਅਤੇ ਮਨੀਸ਼ ਕੁਮਾਰ ਪ੍ਰਜੈਕਟ ਡਾਇਰੈਕਟਰ ਬੱਚਿਆਂ ਨੂੰ ਤਗੀਦ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਪ੍ਰਕਾਰ ਦੀ ਦਵਾਈ ਬਿਨਾਂ ਡਾਕਟਰੀ ਸਹਾਲ ਦੇ ਨਾ ਲੈਣ। ਗਲਤ ਸੁਸਾਇਟੀ ਤੋਂ ਹਰ ਹਾਲ ਵਿਚ ਦੂਰੀ ਬਣਾ ਕੇ ਰੱਖਣ। ਸੰਸਥਾ ਵਲੋਂ ਪਿ੍ਰੰਸੀਪਲ ਰੁਪਿੰਦਰ ਕੌਰ ਨੂੰ ਸਵੈ-ਸਹਾਈ ਗਰੁੱਪਾਂ ਦੁਆਰਾ ਤਿਆਰ ਕਰਵਾਏ ਜੂਟ ਬੈਗ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇੰਸਟੈਕਟਰ ਰਜਵੰਤ ਕੌਰ, ਨਵਪ੍ਰਰੀਤ ਕੌਰ, ਅਮਰਜੀਤ ਕੌਰ, ਪ੍ਰਦੀਪ ਸਿੰਘ, ਰਾਜਕੁਮਾਰ, ਗੁਰਜੰਟ ਸਿੰਘ, ਬੀਸੀਐੱਸ ਦੀ ਸੰਸਥਾ ਦੀ ਕੈਸ਼ੀਅਰ ਰੀਨਾ ਅਟਵਾਲ, ਉੱਪ ਪ੍ਰਧਾਨ ਜੋਧ ਸਿੰਘ, ਡਾ.ਪੁਸ਼ਕਰ ਗੋਇਲ, ਮੁਨੀਸ਼ ਕੁਮਾਰ, ਮਨਦੀਪ ਸਿੰਘ ਆਦਿ ਹਾਜ਼ਰ ਸਨ।