ਜਿਲਾ ਪ੍ਰੀਸ਼ਦ ਚੋਣ ਲਈ ਸਤਨਾਮ ਸਿੰਘ ਰਾਮੇ ਹੋਣਗੇ ਅਕਾਲੀ ਦਲ ਦੇ ਉਮੀਦਵਾਰ : ਨਾਨਕਪੁਰ
ਜਿਲਾ ਪ੍ਰੀਸ਼ਦ ਚੋਣ ਲਈ ਸਤਨਾਮ ਸਿੰਘ ਰਾਮੇ ਹੋਣਗੇ ਅਕਾਲੀ ਦਲ ਦੇ ਉਮੀਦਵਾਰ : ਨਾਨਕਪੁਰ
Publish Date: Tue, 02 Dec 2025 09:42 PM (IST)
Updated Date: Tue, 02 Dec 2025 09:44 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਹਲਕਾ ਸੁਲਤਾਨਪੁਰ ਲੋਧੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਨਾਨਕਪੁਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਪਾਰਟੀ ਦੇ ਹਲਕਾ ਆਬਜ਼ਰਵਰ ਜਰਨੈਲ ਸਿੰਘ ਵਾਹਦ, ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ ਤੇ ਹੋਰ ਸੀਨੀਅਰ ਆਗੂਆਂ ਨਾਲ ਇਕ ਵਿਸਥਾਰਪੂਰਵਕ ਮੀਟਿੰਗ ਤੋਂ ਬਾਅਦ ਜ਼ਿਲਾ ਪ੍ਰੀਸ਼ਦ ਇਲੈਕਸ਼ਨ ਲਈ ਜੋਨ ਭਰੋਆਣਾ ਤੋਂ ਸਤਨਾਮ ਸਿੰਘ ਰਾਮੇ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਸਤਨਾਮ ਸਿੰਘ ਜੋ ਕਿ ਰਾਮੇ ਪਿੰਡ ਨਾਲ ਸਬੰਧਤ ਨੇ ਤੇ ਪਿੰਡ ਦੇ ਸਰਪੰਚ ਵੀ ਰਹਿ ਚੁੱਕੇ ਹਨ, ਬਹੁਤ ਹੀ ਇਮਾਨਦਾਰ ਤੇ ਮਿਹਨਤੀ ਅਕਾਲੀ ਵਰਕਰ ਹਨ। ਉਨ੍ਹਾਂ ਅਕਾਲੀ ਦਲ ਦੀ ਬਹੁਤ ਲੰਬਾ ਸਮਾਂ ਸੇਵਾ ਕੀਤੀ ਤੇ ਅੱਜ ਪਾਰਟੀ ਨੇ ਉਨ੍ਹਾਂ ਨੂੰ ਉਮੀਦਵਾਰ ਐਲਾਨ ਕੇ ਉਨ੍ਹਾਂ ਦੀ ਮਿਹਨਤ ਦਾ ਮੁੱਲ ਪਾਇਆ। ਉਨ੍ਹਾਂ ਦੱਸਿਆ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਪੂਰੀ ਮਜ਼ਬੂਤੀ ਨਾਲ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀ ਚੋਣ ਲੜੇਗਾ। ਅੱਜ ਦੀ ਮੀਟਿੰਗ ਵਿਚ ਸੁਖਦੇਵ ਸਿੰਘ ਨਾਨਕਪੁਰ ਤੋਂ ਇਲਾਵਾ ਦਰਬਾਰਾ ਸਿੰਘ ਵਿਰਦੀ, ਅਰੁਣਦੀਪ ਸਿੰਘ ਸੈਦਪੁਰ, ਸੁਖਵਿੰਦਰ ਸਿੰਘ ਨਾਨਕਪੁਰ, ਕੁਲਦੀਪ ਸਿੰਘ ਬੂਲੇ, ਸਿਮਰਪ੍ਰੀਤ ਸਿੰਘ ਮੋਮੀ, ਕਮਲਨੈਣ ਸਿੰਘ, ਅਮਰਜੀਤ ਸਿੰਘ ਕੋਲੀਆਂ ਵਾਲ, ਵਿਪਨਦੀਪ ਸਿੰਘ, ਰਣਜੀਤ ਸਿੰਘ ਤੇ ਹੋਰ ਆਗੂ ਮੌਜੂਦ ਸਨ।