ਜੇਐੱਨਐੱਨ, ਕਪੂਰਥਲਾ : ਅਲੋਪ ਹੋ ਰਹੀ ਪਵਿੱਤਰ ਕਾਲੀ ਵੇਈਂ ਨੂੰ ਨੂੰ ਮੁੜ ਸੁਰਜੀਤ ਕਰਨ ਤੇ ਸਤਲੁਜ ਨੂੰ ਸਾਫ਼ ਕਰਨ ਲਈ ਛੇੜੀ ਮੁਹਿੰਮ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਨੀਰ ਫਾਊਂਡੇਸ਼ਨ ਵੱਲੋਂ 26 ਜੁਲਾਈ ਨੂੰ ਰਿਵਰ ਰਿਵਾਈਵਲ ਪੁਰਸਕਾਰ ਦਿੱਤਾ ਜਾਵੇਗਾ।

ਸੰਤ ਸਚੇਵਾਲ ਨੂੰ ਵਾਤਾਵਰਨ ਨੂੰ ਸਾਫ਼ ਰੱਖਣ ਲਈ ਕੀਤੇ ਗਏ ਸੰਘਰਸ਼ ਲਈ ਟਾਈਮਜ਼ ਪੱਤ੍ਰਿਕਾ ਨੇ ਸਾਲ 2008 'ਚ ਦੁਨੀਆ ਦੇ 30 ਵਾਤਾਵਰਨ ਨਾਇਕਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ 2017 'ਚ ਪਦਮਸ਼੍ਰੀ ਪੁਰਸਕਾਰ ਵੀ ਦਿੱਤਾ ਜਾ ਚੁੱਕਾ ਹੈ।

Posted By: Jagjit Singh