ਸਾਂਝ ਕੇਂਦਰ ਬੇਗੋਵਾਲ ਦੀ ਮੀਟਿੰਗ ਚੇਅਰਮੈਨ-ਕਮ-ਐੱਸਐੱਚਓ ਬੇਗੋਵਾਲ ਇੰਸਪੈਕਟਰ ਹਰਦੀਪ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸਾਂਝ ਕੇਂਦਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਕੰਮਾਂ ਦਾ ਲੇਖਾ ਜੋਖਾ ਕੀਤਾ ਗਿਆ। ਇਸ ਸਬੰਧੀ ਐੱਸਐੱਚਓ ਕਮ ਚੇਅਰਮੈਨ ਸਾਂਝ ਕੇਂਦਰ ਬੇਗੋਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਬਲਿਕ ਨੂੰ ਸਹੂਲਤਾਂ ਦੇਣ ਲਈ ਜੋ ਸਾਂਝ ਕੇਂਦਰ ਖੋਲੇ ਹਨ, ਉਨ੍ਹਾਂ ਤੋਂ ਲੋਕਾਂ ਨੂੰ ਸਿੱਧਾ ਲਾਭ ਬਿਨਾਂ ਵਿਚੋਲਿਆਂ ਅਤੇ ਆਸਾਨ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕੇਂਦਰ ਤੋਂ ਲੋਕਾਂ ਨੂੰ 41 ਸਹੂਲਤਾਂ ਦਿੱਤੀਆਂ ਜਾ ਰਹੀਆਂ ਸਨ। ਇਸ ਮੌਕੇ ਪੁੱਜੇ ਉੱਘੇ ਕਾਂਗਰਸੀ ਆਗੂ ਰਸ਼ਪਾਲ ਸਿੰਘ ਬੱਚਾਜੀਵੀ ਨੇ ਸਾਂਝ ਕੇਂਦਰ ਦੇ ਕੰਮਾਂ 'ਤੇ ਤਸੱਲੀ ਪ੍ਰਗਟ ਕੀਤੀ। ਸਾਂਝ ਕੇਂਦਰ ਦੇ ਇੰਚਾਰਜ ਦਵਿੰਦਰ ਸਿੰਘ ਨੇ ਸਾਂਝ ਕੇਂਦਰ ਦੀ ਆਮਦਨ ਅਤੇ ਖ਼ਰਚ ਬਾਰੇ ਵੀ ਚਾਨਣਾ ਪਾਇਆ। ਇਸ ਮੌਕੇ ਇੰਸਪੈਕਟਰ ਬਲਜੀਤ ਸਿੰਘ, ਰਸ਼ਪਾਲ ਸਿੰਘ ਬੱਚਾਜੀਵੀ, ਸਰਪੰਚ ਹਰਵਿੰਦਰ ਸਿੰਘ ਜੈਦ, ਜਸਵੀਰ ਸਿੰਘ ਸੈਕਟਰੀ, ਪ੫ੋਫੈਸਰ ਬਲਵਿੰਦਰ ਸਿੰਘ, ਮੇਘ ਰਾਜ, ਰਣਜੀਤ ਸਿੰਘ ਭਦਾਸ, ਸਵਿੰਦਰ ਸਿੰਘ ਬਿੱਟੂ, ਮੁੱਖ ਮੁਨਸ਼ੀ ਰਵਿੰਦਰ ਸਿੰਘ, ਸਹਾਇਕ ਮੁਨਸ਼ੀ ਦਿਲਪ੫ੀਤ ਸਿੰਘ, ਸੰਦੀਪ ਸਿੰਘ, ਸਤਪਾਲ ਸਿੰਘ, ਏਐੱਸਆਈ ਦਲਜੀਤ ਸਿੰਘ ਆਦਿ ਹਾਜ਼ਰ ਸਨ।