ਅਜੈ ਕਨੌਜੀਆ, ਕਪੂਰਥਲਾ

ਗੀਤਾ ਦੇ ਇਸ ਸ਼ਲੋਕ ਨੂੰ ਪ੍ਰਰੇਰਣਾ ਮੰਨ ਕੇ ਭਾਰਤ ਦੇ ਸ਼ੂਰਵੀਰਾ ਨੇ ਕਾਰਗਿਲ ਲੜਾਈ 'ਚ ਦੁਸ਼ਮਨ ਨੂੰ ਪੈਰ ਪਿੱਛੇ ਖਿੱਚਣ ਲਈ ਮਜਬੂਰ ਕਰ ਦਿੱਤਾ ਸੀ। 26 ਜੁਲਾਈ 1999 ਦੇ ਦਿਨ ਭਾਰਤੀ ਫੌਜ ਨੇ ਕਾਰਗਿਲ ਲੜਾਈ ਦੌਰਾਨ ਚਲਾਏ ਗਏ 'ਆਪਰੇਸ਼ਨ ਫਤਹਿ' ਨੂੰ ਸਫਲਤਾਪੂਰਵਕ ਅੰਜਾਮ ਦੇ ਕੇ ਭਾਰਤ ਭੂਮੀ ਨੂੰ ਘੁਸਪੈਠੀਆਂ ਦੇ ਚੰਗੁਲ ਤੋਂ ਆਜ਼ਾਦ ਕਰਾਇਆ ਸੀ। ਇਸ ਦੀ ਯਾਦ 'ਚ 26 ਜੁਲਾਈ ਨੂੰ ਹੁਣ ਹਰ ਸਾਲ ਕਾਰਗਿਲ ਦਿਨ ਦੇ ਰੂਪ 'ਚ ਮਨਾਇਆ ਜਾਂਦਾ ਹੈ। ਇਹ ਦਿਨ ਹੈ ਉਨ੍ਹਾਂ ਸ਼ਹੀਦਾਂ ਨੂੰ ਯਾਦ ਕਰ ਆਪਣੇ ਸ਼ਰਧਾ-ਸੁਮਨ ਭੇਟ ਕਰਨ ਦਾ, ਜੋ ਹੱਸਦੇ-ਹੱਸਦੇ ਮਾਤਭੂਮੀ ਦੀ ਰੱਖਿਆ ਕਰਦੇ ਹੋਏ ਵੀਰਗਤੀ ਨੂੰ ਪ੍ਰਰਾਪਤ ਹੋਏ। ਇਹ ਦਿਨ ਸਮਰਪਤ ਹੈ ਉਨਾਂ੍ਹ ਨੂੰ, ਜਿਨ੍ਹਾਂ ਆਪਣਾ ਅੱਜ ਸਾਡੇ ਕੱਲ੍ਹ ਲਈ ਕੁਰਬਾਨ ਕਰ ਦਿੱਤਾ। ਉਕਤ ਗੱਲਾਂ ਐਤਵਾਰ ਨੂੰ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਅਵੀ ਰਾਜਪੂਤ ਨੇ ਇਕ ਬੈਠਕ ਨੂੰ ਸੰਬੋਧਨ ਕਰਦੇ ਹੋਏ ਕਹੀ। ਬੈਠਕ 'ਚ ਫੈਸਲਾ ਕੀਤਾ ਗਿਆ ਦੀ ਯੂਥ ਅਕਾਲੀ ਦਲ ਵੱਲੋਂ ਕਾਰਗਿਲ ਲੜਾਈ 'ਚ ਸ਼ਹੀਦ ਹੋਏ ਜਵਾਨਾਂ ਦੀ ਸ਼ਹਾਦਤ 'ਤੇ 26 ਜੁਲਾਈ ਨੂੰ ਸਵੇਰੇ 10 ਵਜੇ ਜਲੋਖਾਨਾ ਚੌਕ ਸਥਿਤ ਅਮਰ ਜਵਾਨ ਜੋਤੀ 'ਤੇ ਪੁਸ਼ਪਾਜਲੀ ਦੇ ਨਾਲ ਕਾਰਗਿੱਲ ਫਤਹਿ ਦਿਨ ਮਨਾਇਆ ਜਾਵੇਗਾ। ਅਵੀ ਰਾਜਪੂਤ ਨੇ ਕਿਹਾ ਕਿ ਕਾਰਗਿਲ ਲੜਾਈ 'ਚ ਸਾਡੇ ਲਗਪਗ 500 ਤੋਂ ਜ਼ਿਆਦਾ ਵੀਰ ਯੋਧੇ ਸ਼ਹੀਦ ਹੋਏ ਸਨ ਤੇ 1300 ਤੋਂ ਜ਼ਿਆਦਾ ਜਖ਼ਮੀ ਹੋ ਗਏ ਸਨ।