- ਸ਼ਰਧਾ

rਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਸਿੱਖੀ ਦੇ ਵੱਧ ਰਹੇ ਬੂਟੇ ਨੂੰ ਖ਼ੂਨ ਰੂਪੀ ਪਾਣੀ ਨਾਲ ਸਿੰਜਿਆ : ਬਾਬਾ ਹਰਨਾਮ ਸਿੰਘ

ਕੈਪਸ਼ਨ-2ਕੇਪੀਟੀ2ਪੀ, ਭਾਈ ਵਰਿਆਮ ਸਿੰਘ ਕਪੂਰ ਦਾ ਜਥਾ ਕੀਰਤਨ ਕਰਦਾ ਹੋਇਆ, ਨਾਲ ਸੰਗਤ 'ਚ ਜਥੇਦਾਰ ਸੁਖਜਿੰਦਰ ਸਿੰਘ ਬੱਬਰ ਤੇ ਹੋਰ।

ਪੱਤਰ ਪ੍ਰਰੇਰਕ, ਕਪੂਰਥਲਾ

ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹਿਰ ਦੀਆਂ ਵੱਖ-ਵੱਖ ਇਸਤਰੀ ਸਤਿਸੰਗ ਸਭਾਵਾਂ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਅਤੇ ਸਮੂਹ ਸੰਗਤ ਵੱਲੋਂ ਜੋ ਪਿਛਲੇ 40 ਦਿਨਾਂ ਤੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਜਾ ਰਹੇ ਸਨ, ਉਨ੍ਹਾਂ ਦੇ ਸਮੂਹਿਕ ਭੋਗ ਅਤੇ ਸ੍ਰੀ ਸਹਿਜ ਪਾਠਾਂ ਦੇ ਭੋਗ ਗੁਰਦੁਆਰਾ ਤੱਪ ਅਸਥਾਨ ਬਾਬਾ ਮੰਗਲ ਸਿੰਘ ਨਜ਼ਦੀਕ ਪੁਰਾਣੀ ਸਬਜ਼ੀ ਮੰਡੀ ਵਿਖੇ ਸ਼ਰਧਾ ਨਾਲ ਪਾਏ ਗਏ। ਇਸ ਮੌਕੇ ਇਸਤਰੀ ਸਤਿਸੰਗ ਸਭਾ ਦੀਆਂ ਬੀਬੀਆਂ ਤੇ ਸ੍ਰੀ ਗੁਰੂ ਨਾਨਕ ਨਿਸ਼ਕਾਮ ਕੀਰਤਨੀ ਜਥਿਆਂ ਵੱਲੋਂ ਰਸਭਿੰਨੇ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕੀਤਾ। ਗੁਰਦੁਆਰਾ ਤਪ ਅਸਥਾਨ ਬਾਬਾ ਮੰਗਲ ਸਿੰਘ ਦੇ ਮੁੱਖ ਸੇਵਾਦਾਰ ਬਾਬਾ ਹਰਨਾਮ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਇਤਿਹਾਸ ਵਿਚ ਪਹਿਲੀ ਤੇ ਲਾਸਾਨੀ ਸ਼ਹਾਦਤ ਹੈ, ਜਿਸ ਨੇ ਸਿੱਖੀ ਦੇ ਵੱਧ ਰਹੇ ਬੂਟੇ ਨੂੰ ਖੂਨ ਰੂਪੀ ਪਾਣੀ ਸਿੰਜਿਆ। ਜਥੇਦਾਰ ਸੁਖਜਿੰਦਰ ਸਿੰਘ ਬੱਬਰ ਸੇਵਾਦਾਰ ਗੁਰਦੁਆਰਾ ਤੱਪ ਅਸਥਾਨ ਬਾਬਾ ਮੰਗਲ ਸਿੰਘ ਨੇ ਵੀ ਸੰਗਤ ਨੂੰ ਗੁਰੂ ਪਾਤਸ਼ਾਹ ਦੁਆਰਾ ਦਰਸਾਏ ਮਾਰਗ 'ਤੇ ਚੱਲ ਕੇ ਜੀਵਨ ਸਫ਼ਲ ਕਰਨ ਦੀ ਪ੍ਰਰੇਰਨਾ ਦਿੱਤੀ ਤਾਂ ਕਿ ਉਨ੍ਹਾਂ ਦੇ ਉਪਦੇਸ਼ਾਂ ਦੁਆਰਾ ਮਨੁੱਖਤਾ ਦਾ ਭਲਾ ਹੋ ਸਕੇ। ਇਸ ਮੌਕੇ ਸਰਬੱਤ ਦੇ ਭਲੇ ਦੀ ਅਤੇ ਪੀੜਤ ਲੋਕਾਂ ਦੀ ਤੰਦਰੁਸਤੀ ਲਈ ਅਰਦਾਸ ਵੀ ਕੀਤੀ ਗਈ। ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਸੇਵਾਦਾਰ ਜਥੇਦਾਰ ਹਰਬੰਸ ਸਿੰਘ ਬੱਤਰਾ ਨੇ ਸਮੂਹ ਸੰਗਤ ਦਾ ਧੰਨਵਾਦ ਕੀਤਾ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਰੂਪ ਰੇਖਾ ਵੀ ਦੱਸੀ। ਵੱਖ-ਵੱਖ ਸੁਸਾਇਟੀ ਦੀਆਂ ਸਖਸ਼ੀਅਤਾਂ ਅਤੇ ਵਿਸ਼ੇਸ਼ ਸਹਿਯੋਗ ਜਥੇਦਾਰ ਸੁਖਜਿੰਦਰ ਸਿੰਘ ਬੱਬਰ ਤੇ ਬਾਬਾ ਹਰਨਾਮ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੋਹੜ ਸਿੰਘ, ਦਵਿੰਦਰ ਸਿੰਘ ਦੇਵ, ਭਾਈ ਵਰਿਆਮ ਸਿੰਘ, ਜਸਪਾਲ ਸਿੰਘ ਖੁਰਾਨਾ, ਜੋਧ ਸਿੰਘ, ਸੁਖਵਿੰਦਰ ਮੋਹਨ ਸਿੰਘ, ਲਖਬੀਰ ਸਿੰਘ, ਰਛਪਾਲ ਸਿੰਘ, ਸੁਖਜੀਤ ਸਿੰਘ ਵਾਲੀਆ, ਹਰਜੀਤ ਸਿੰਘ ਭਾਟੀਆ, ਸੰਨੀ ਬੈਂਸ, ਭੁਪਿੰਦਰ ਸਿੰਘ, ਜਸਪ੍ਰਰੀਤ ਸਿੰਘ ਸੱਚਦੇਵਾ, ਹਰਵੰਤ ਸਿੰਘ ਸੱਚਦੇਵਾ, ਮਨਜੀਤ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ ਤੇ ਸਰਬੱਤ ਦਾ ਭਲਾ ਫਾਊਂਡੇਸ਼ਨ ਵੱਲੋਂ ਸਮੂਹ ਸੰਗਤ ਲਈ ਜੂਸ ਪਿਲਾਉਂਣ ਦੀ ਸੇਵਾ ਵੀ ਨਿਭਾਈ ਗਈ।