ਰੋਟਰੀ ਕਲੱਬ ਈਲੀਟ ਵੱਲੋਂ ਮੁਫ਼ਤ ਮੈਡੀਕਲ ਜਾਂਚ ਕੈਂਪ
ਰੋਟਰੀ ਕਲੱਬ ਈਲੀਟ ਨੇ ਸਟੇਟ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਮੁਫ਼ਤ ਮੈਡੀਕਲ ਜਾਂਚ ਕੈਂਪ
Publish Date: Tue, 02 Dec 2025 07:04 PM (IST)
Updated Date: Tue, 02 Dec 2025 07:05 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਰੋਟਰੀ ਕਲੱਬ ਈਲੀਟ ਵੱਲੋਂ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਸਟੇਟ ਗੁਰਦੁਆਰਾ ਸਾਹਿਬ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਫੋਰਟਿਸ ਹਸਪਤਾਲ ਜਲੰਧਰ ਤੋਂ ਮਾਹਿਰ ਡਾਕਟਰਾਂ ਦੀ ਟੀਮ ਪਹੁੰਚੀ, ਜਿਸ ਵਿਚ ਦਿਲ, ਹੱਡੀਆਂ, ਦਿਮਾਗ ਤੇ ਰੀੜ੍ਹ ਦੀ ਹੱਡੀ ਦੇ ਰੋਗਾਂ ਦੇ ਮਾਹਿਰ, ਔਰਤਾਂ ਤੇ ਗੁਰਦਿਆਂ, ਪੇਟ ਤੇ ਲੀਵਰ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਤੋਂ ਇਲਾਵਾ ਜਰਨਲ ਮੈਡੀਸਨ ਦੇ ਡਾਕਟਰਾਂ ਨੇ 250 ਦੇ ਕਰੀਬ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ। ਕੈਂਪ ਵਿਚ ਸ਼ਾਮਿਲ ਹੋਏ ਸਾਰੇ ਮਰੀਜ਼ਾਂ ਦਾ ਬੀਪੀ ਅਤੇ ਸ਼ੂਗਰ ਦੇ ਟੈਸਟ ਵੀ ਮੁਫ਼ਤ ਕੀਤੇ ਗਏ ਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦੇਣ ਦੇ ਨਾਲ-ਨਾਲ 30 ਦੇ ਕਰੀਬ ਮਰੀਜ਼ਾਂ ਦੀ ਈਸੀਜੀ ਵੀ ਮੁਫ਼ਤ ਕੀਤੀ ਗਈ। ਫੋਰਟਿਸ ਹਸਪਤਾਲ ਦੇ ਅਧਿਕਾਰੀ ਬਿਨਕੇਸ਼ ਸ਼ਰਮਾ ਨੇ ਦੱਸਿਆ ਕਿ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਉਨ੍ਹਾਂ ਦੇ ਹਸਪਤਾਲ ਵੱਲੋਂ ਮੁਫ਼ਤ ਮੈਡੀਕਲ ਜਾਂਚ ਕੈਂਪ ਨਿਰੰਤਰ ਲਗਾਏ ਜਾਂਦੇ ਹਨ ਤੇ ਰੋਟਰੀ ਕਲੱਬ ਈਲੀਟ ਦੇ ਨਾਲ ਉਹ ਪਿਛਲੇ 6 ਸਾਲਾਂ ਤੋਂ ਸਟੇਟ ਗੁਰਦੁਆਰਾ ਸਾਹਿਬ ਵਿਖੇ ਇਹ ਮੈਡੀਕਲ ਜਾਂਚ ਕੈਂਪ ਲਗਾ ਰਹੇ ਹਨ। ਕੈਂਪ ਦੌਰਾਨ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ, ਅਕਾਲੀ ਦਲ ਦੇ ਹਲਕਾ ਇੰਚਾਰਜ ਐੱਚਐੱਸ ਵਾਲੀਆ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਤੋਂ ਇਲਾਵਾ ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕ 3070 ਦੇ ਸਾਲ 2027-28 ਲਈ ਚੁਣੇ ਗਏ ਗਵਰਨਰ ਵਿਜੇ ਸਹਿਦੇਵ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਕਤ ਆਗੂਆਂ ਵੱਲੋਂ ਰੋਟਰੀ ਕਲੱਬ ਈਲੀਟ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਪ੍ਰਬੰਧਕਾਂ ਵੱਲੋਂ ਆਏ ਹੋਏ ਵਿਸ਼ੇਸ਼ ਮਹਿਮਾਨਾਂ ਤੋਂ ਇਲਾਵਾ ਡਾਕਟਰਾਂ ਤੇ ਉਨ੍ਹਾਂ ਦੀ ਸਮੂਹ ਟੀਮ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਕੈਂਪ ਮੌਕੇ ਇਨਰਵੀਲ ਕਲੱਬ ਦੇ ਮੈਂਬਰ ਮੁਨੱਜਾ ਇਰਸ਼ਾਦ ਤੇ ਹਰਸਿਮਰਨ ਕੌਰ ਸਡਾਨਾ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਵਿੰਨੀ ਆਨੰਦ, ਮਨੋਜ ਅਰੋੜਾ ਕੌਂਸਲਰ, ਕਰਨ ਮਹਾਜਨ ਕੌਂਸਲਰ, ਸਾਬਕਾ ਡਿਸਟ੍ਰਿਕ ਗਵਰਨਰ ਡਾ. ਸਰਬਜੀਤ ਸਿੰਘ, ਸ਼ਹਿਰੀ ਕਾਂਗਰਸ ਦੇ ਪ੍ਰਧਾਨ ਦੀਪਕ ਸਲਵਾਨ, ਨਰੇਸ਼ ਵਸ਼ਿਸ਼ਟ, ਸੋਨੂੰ ਪੰਡਿਤ, ਕਲੱਬ ਦੇ ਪ੍ਰਧਾਨ ਅੰਕੁਰ ਵਾਲੀਆ, ਸਕੱਤਰ ਸਿਮਰਨਪ੍ਰੀਤ ਸਿੰਘ, ਪ੍ਰੋਜੈਕਟ ਚੇਅਰਮੈਨ ਅਮਰਜੀਤ ਸਿੰਘ ਸਡਾਨਾ, ਡਾ. ਅਮਿਤੋਜ ਸਿੰਘ ਮੁਲਤਾਨੀ, ਸੁਕੈਸ਼ ਜੋਸ਼ੀ, ਸਹਾਇਕ ਪ੍ਰੋਜੈਕਟ ਚੇਅਰਮੈਨ ਰਾਹੁਲ ਆਨੰਦ, ਗੁਲਸ਼ਨ ਸ਼ਰਮਾ, ਡਾ. ਬੀਐੱਸ ਔਲਖ, ਕੰਵਲਪ੍ਰੀਤ ਸਿੰਘ ਕੌੜਾ, ਰੋਬਿਟ ਗਰੋਵਰ, ਪ੍ਰਭਦੀਪ ਸਿੰਘ, ਸੁਭਾਸ਼ ਮਕਰੰਦੀ, ਕਮਲ ਮਲਹੋਤਰਾ, ਸਟੇਟ ਗੁਰਦੁਆਰਾ ਸਾਹਿਬ ਦੇ ਇੰਚਾਰਜ ਭਾਈ ਮੋਹਕਮ ਸਿੰਘ, ਹੈੱਡ ਗ੍ਰੰਥੀ ਭਾਈ ਸਤਨਾਮ ਸਿੰਘ, ਕੁਲਵਿੰਦਰ ਸਿੰਘ, ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਸੰਨੀ ਬੈਂਸ, ਨਵਜੀਤ ਸਿੰਘ ਰਾਜੂ, ਅਜੇ ਬਬਲਾ, ਜਗਜੀਤ ਸਿੰਘ ਸ਼ੰਮੀ, ਅਮਰਜੀਤ ਸਿੰਘ ਥਿੰਦ, ਰਜਿੰਦਰ ਸਿੰਘ ਧੰਜਲ, ਸੁਖਜਿੰਦਰ ਸਿੰਘ ਸੇਖੋਂ, ਨਰਿੰਦਰ ਵਰਮਾ, ਸੁਰਿੰਦਰ ਕੁਮਾਰ ਆਦਿ ਹਾਜ਼ਰ ਸਨ।