ਅਮਨਜੋਤ ਵਾਲੀਆ, ਕਪੂਰਥਲਾ : ਕਾਂਜਲੀ ਮਾਰਗ 'ਤੇ ਚੂਹੜਵਾਲ ਚੂੰਗੀ ਨੇੜੇ ਕਾਰ ਤੇ ਐਕਟਿਵਾ 'ਚ ਸਿੱਧੀ ਟੱਕਰ ਹੋ ਗਈ। ਇਸ ਦੌਰਾਨ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਲੋਕਾਂ ਨੇ 108 ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ। ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਸ਼ਿਵ ਕੁਮਾਰ ਵਾਸੀ ਅਸ਼ੋਕ ਬਿਹਾਰ, ਸੰਤੋਖ ਸਿੰਘ ਵਾਸੀ ਮੰਸੂਰਵਾਲ ਦੋਵਾਂ ਨੇ ਦੱਸਿਆ ਕਿ ਉਹ ਐਕਟਿਵਾ 'ਤੇ ਕਾਂਜਲੀ ਵੱਲੋਂ ਪਿੰਡ ਪਰਤ ਰਹੇ ਸਨ। ਚੂਹੜਵਾਲ ਚੂੰਗੀ ਦੇ ਨੇੜੇ ਸੜਕ 'ਚ ਟੋਇਆ ਪਿਆ ਹੋਇਆ ਸੀ, ਦੂਜੇ ਪਾਸੇ ਤੋਂ ਆ ਰਹੇ ਕਾਰ ਚਾਲਕ ਨੇ ਟੋਏ ਤੋਂ ਬਚਣ ਦੀ ਕੋਸ਼ਿਸ਼ 'ਚ ਕਾਰ ਉਨ੍ਹਾਂ ਦੇ ਵਲ ਮੋੜ ਦਿੱਤੀ ਜਿਸ ਨਾਲ ਕਾਰ ਐਕਟਿਵਾ 'ਚ ਵੱਜੀ। ਟੱਕਰ ਕਾਰਨ ਦੋਵੇ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ।