ਵਿਜੇ ਸੋਨੀ, ਫਗਵਾੜਾ : ਸੀਨੀਅਰ ਸੈਕੰਡਰੀ ਸਕੂਲ (ਲੜਕੇ) ਫਗਵਾੜਾ ਵਿਖੇ 71ਵਾਂ ਗਣਤੰਤਰ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਐੱਸਡੀਐੱਮ ਫਗਵਾੜਾ ਗੁਰਵਿੰਦਰ ਸਿੰਘ ਜੌਹਲ ਵਲੋਂ ਨਿਭਾਈ ਗਈ। ਸਮਾਗਮ ਵਿਚ ਕੋਰਟ ਕੰਪਲੈਕਟ ਫਗਵਾੜਾ ਦੇ ਜੱਜ, ਵਿਧਾਇਕ ਬੀਐੱਸ ਧਾਲੀਵਾਲ, ਨਗਰ ਨਿਗਮ ਕਮਿਸ਼ਨਰ ਗੁਰਮੀਤ ਸਿੰਘ ਮੁਲਤਾਨੀ, ਐੱਸਪੀ ਮਨਵਿੰਦਰ ਸਿੰਘ ਆਦਿ ਵਿਸ਼ੇਸ਼ ਤੌਰ 'ਤੇ ਸਮਾਗਮ ਦਾ ਹਿੱਸਾ ਬਣੇ। ਐੱਸਡੀਐੱਮ ਵਲੋਂ ਮਾਰਚ ਪਾਸਟ ਤੇ ਤਿੰਨ ਰੰਗ ਦੇ ਗੁਬਾਰੇ ਉਡਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਵੱਖ-ਵੱਖ ਸਕੂਲ ਦੇ ਬੱਚਿਆਂ ਵਲੋਂ ਰੰਗਾਰੰਗ ਪ੍ਰਰੋਗਰਾਮ ਪੇਸ਼ ਕੀਤਾ ਗਿਆ। ਇਨ੍ਹਾਂ ਵਿਚ ਕਮਲਾ ਨਹਿਰੂ ਸਕੂਲ, ਸੁਆਮੀ ਸੰਤਦਾਸ ਸਕੂਲ, ਆਰਿਆ ਮਾਡਲ ਸਕੂਲ, ਗੌਰਮਿੰਟ ਸੀਨੀਅਰ ਸਕੈਡੰਰੀ ਸਕੂਲ, ਐੱਸਡੀ ਪੁੱਤਰੀ ਪਾਠਸ਼ਾਲਾ, ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ, ਜੀਐੱਨਏ ਯੂਨੀਵਰਸਿਟੀ, ਮਹਾਵੀਰ ਜੈਨ ਮਾਡਲ ਸਕੂਲ ਆਦਿ ਦੇ ਬੱਚਿਆਂ ਵਲੋਂ ਸ਼ਾਨਦਾਰ ਪੀਟੀ ਸ਼ੋਅ ਦੇਸ਼ ਭਗਤੀ 'ਤੇ ਅਧਾਰਿਤ ਸਭਿਆਚਾਰਕ ਪੋ੍ਗਰਾਮ ਪੇਸ਼ ਕੀਤਾ ਗਿਆ। ਸੁਆਮੀ ਸੰਤ ਦਾਸ ਸਕੂਲ, ਐੱਸਡੀ ਪੁੱਤਰੀ ਪਾਠਸ਼ਾਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕਿਆਂ ਵਲੋਂ ਪੇਸ਼ ਕੀਤੇ ਦੇਸ਼ ਭਗਤੀ ਤੇ ਸੱਭਿਆਚਾਰਕ ਪੋ੍ਗਰਾਮ ਨੇ ਸੱਭ ਦਾ ਦਿਲ ਜਿੱਤ ਲਿਆ। ਇਸ ਮੌਕੇ ਐੱਸਡੀਐੱਮ ਗੁਰਵਿੰਦਰ ਸਿੰਘ ਜੌਹਲ ਵਲੋਂ ਉਘੀਆਂ ਸ਼ਖ਼ਸੀਅਤਾਂ ਅਤੇ ਅਜਾਦੀ ਘੋਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੌਂਸਲਰ ਤਰਨਜੀਤ ਸਿੰਘ ਵਾਲੀਆ, ਸੌਰਵ ਖੁਲਰ, ਸਰਜੀਵਨ ਲਤਾ, ਡੀਐੱਸਪੀ ਸੁਰਿੰਦਰ ਚਾਂਦ, ਐੱਸਐੱਚਓ ਉਂਕਾਰ ਸਿੰਘ ਬਰਾੜ, ਤਹਿਸੀਲ਼ਦਾਰ ਮਨਦੀਪ ਸਿੰਘ, ਨਾਇਬ ਤਹਿਸੀਲਦਾਰ ਕਰਮਜੀਤ ਸਿੰਘ, ਕੌਂਸਲਰ ਸੰਜੀਵ ਬੁੱਗਾ, ਮਲਕੀਤ ਸਿੰਘ ਰਘਬੋਤਰਾ, ਗੁਰਦਿਆਲ ਸਿੰਘ ਲੱਖਪੁਰ ਆਦਿ ਹਾਜ਼ਰ ਸਨ।