ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ : ਸ੍ਰੀ ਗੁਰੂ ਗ੍ੰਥ ਸਾਹਿਬ ਜੀ ਇਕ ਅਜਿਹਾ ਪਵਿੱਤਰ ਗ੍ੰਥ ਹੈ ਜੋ ਹਰ ਉਮਰ, ਹਰ ਵਰਗ ਦੇ ਲੋਕਾਂ ਨੂੰ ਦੁੱਖਾਂ ਤੋਂ ਉਭਾਰਨ ਦੀ ਸਮਰੱਥਾ ਰੱਖਦਾ ਹੈ। ਅਧੁਨਿਕ ਸਮਾਜ ਵਿਚ ਹਰੇਕ ਮਨੁੱਖ ਦੂਜੇ ਮਨੁੱਖ ਤੋਂ ਅੱਗੇ ਨਿਕਲਣਾ ਚਾਹੁੰਦਾ ਹੈ ਅਤੇ ਆਗਿਆਨਤਾ ਵਸ ਗੁਰਬਾਣੀ ਉਪਦੇਸ਼ਾਂ ਤੋਂ ਦੂਰ ਹੋ ਰਿਹਾ ਹੈ। ਅਧੁਨਿਕ ਯੁੱਗ ਵਿਚ ਜੋ ਸਮੱਸਿਆਵਾਂ ਮਨੁੱਖਤਾ ਦੇ ਸਾਹਮਣੇ ਆ ਰਹੀਆਂ ਹਨ ਉਨ੍ਹਾਂ ਨੂੰ ਗੁਰੂ ਸਾਹਿਬਾਨ ਨੇ ਪਹਿਲਾਂ ਹੀ ਜਾਣ ਲਿਆ ਸੀ। ਮਨੁੱਖ ਦੀ ਹਰ ਸਮੱਸਿਆ ਜਿਵੇਂ ਕਿ ਚਿੰਤਾ, ਨਿਰਾਸ਼ਤਾ, ਡਰ, ਹਾਊਮੇ, ਅਸਫਲਤਾ ਤੇ ਦੁੱਖਾਂ ਆਦਿ ਦਾ ਹੱਲ ਗੁਰਬਾਣੀ ਵਿਚ ਦਰਜ ਹੈ, ਬੱਸ ਲੋੜ ਹੈ ਸਿਰਫ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦਾ ਵਿਧੀਵਤ ਤਰੀਕੇ ਨਾਲ ਅਧਿਐਨ ਕਰਨਾ, ਕਿਉਂਕਿ ਗੁਰਬਾਣੀ ਨਿਰਾਸ਼ਤਾ ਦੇ ਹਨ੍ਹੇਰੇ ਵਿਚ ਿਘਰੇ ਮਨੁੱਖ ਲਈ ਰੌਸ਼ਨੀ ਦੀ ਕਿਰਨ ਹੈ, ਜੋ ਉਸ ਦੇ ਸਭ ਦੁੱਖ ਦਰਦ ਦੂਰ ਕਰਨ ਦੇ ਸਮਰੱਥ ਹੈ, ਸੋ ਸਾਨੂੰ ਸਾਰਿਆਂ ਨੂੰ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦੀ ਬਾਣੀ ਤੇ ਉਪਦੇਸ਼ਾਂ ਨੂੰ ਹਿਰਦਿਆਂ ਵਿਚ ਵਸਾਉਂਣਾ ਚਾਹੀਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੰਤ ਬਾਬਾ ਲੀਡਰ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਗੁਰਸਰ ਸਾਹਿਬ ਸੈਫਲਾਬਾਦ ਨੇ ਗੁਰਦੁਆਰਾ ਗੁਰਸਰ ਸਾਹਿਬ ਸੈਫਲਾਬਾਦ ਵਿਖੇ ਹੋਏ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਜੀ ਦੇ ਗੁਰਤਾਗੱਦੀ ਨੂੰ ਸਮਰਪਿਤ ਅਰਦਾਸ ਸਮਾਗਮ ਦੌਰਾਨ ਕਥਾ ਵਿਚਾਰ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਸਮੂਹ ਸੰਗਤਾਂ ਨੂੰ ਘਰਾਂ ਵਿਚ ਬੈਠ ਕੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਸਹਿਜ ਪਾਠ ਆਰੰਭ ਕਰਨ ਲਈ ਵੀ ਪ੍ਰਰੇਰਿਤ ਕੀਤਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕਰਨ ਦਾ ਸੁਨੇਹਾ ਦਿੱਤਾ ਤਾਂ ਕਿ ਪੂਰੇ ਵਿਸ਼ਵ ਨੂੰ ਭਿਆਨਕ ਮਹਾਂਮਾਰੀ ਤੋਂ ਜਲਦ ਛੁਟਕਾਰਾ ਮਿਲ ਸਕੇ। ਅੰਮਿ੍ਤ ਵੇਲੇ ਹੋਏ ਕਥਾ ਸਮਾਗਮ ਦੌਰਾਨ ਭਾਈ ਦਵਿੰਦਰ ਸਿੰਘ ਹਜ਼ੂਰੀ ਕਥਾਵਾਚਕ ਨੇ ਵੀ ਸੰਗਤਾਂ ਨੂੰ ਨਾਮ ਬਾਣੀ ਨਾਲ ਜੁੜਨ ਦੀ ਸਿੱਖਿਆ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਿੰਦਰਪਾਲ ਸਿੰਘ, ਜਸਪਾਲ ਸਿੰਘ ਖੁਰਾਨਾ, ਸੁਖਵਿੰਦਰ ਮੋਹਨ ਸਿੰਘ, ਲਖਵੀਰ ਸਿੰਘ, ਜੋਧ ਸਿੰਘ, ਰਣਜੀਤ ਸਿੰਘ, ਅਮਰਜੀਤ ਸਿੰਘ, ਭਾਈ ਪੂਰਨ ਸਿੰਘ, ਜੁਗਰਾਜ ਸਿੰਘ ਆਦਿ ਹਾਜ਼ਰ ਸਨ।