ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗ੍ੰਥੀ ਅਤੇ ਆਖੰਡ ਪਾਠੀ ਸਿੰਘਾਂ ਨੂੰ ਗੁਰਬਾਣੀ ਉਚਾਰਨ ਦੀ ਸੰਥਿਆ ਦੇਣ ਲਈ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ 13 ਅਗਸਤ ਤੋਂ ਆਰੰਭ ਹੋਏ ਗੁਰਬਾਣੀ ਪਾਠ ਬੋਧ ਸਮਾਗਮ ਦੀ ਅੱਜ ਸਫਲਤਾ ਪੂਰਵਕ ਸਮਾਪਤੀ ਹੋਈ। ਇਸ ਸੰਬੰਧੀ ਅੱਜ ਸਮਾਪਤੀ ਸਮਾਗਮ ਦੌਰਾਨ ਗੁਰਬਾਣੀ ਦੀ ਅਰਥਾਂ ਸਮੇਤ 400 ਤੋਂ ਵੱਧ ਸੰਥਿਆ ਪ੍ਰਰਾਪਤ ਕਰਨ ਵਾਲੇ ਗ੍ੰਥੀ ਤੇ ਆਖੰਡ ਪਾਠੀ ਸਿੰਘਾਂ ਨੂੰ ਸਰਟੀਫਿਕੇਟ ਤੇ ਹੋਰ ਸਨਮਾਨ ਦੇ ਕੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਇੰਚਾਰਜ ਸ਼ਤਾਬਦੀ ਪ੍ਰਬੰਧਕ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਬੀਬੀ ਜਗੀਰ ਕੌਰ ਨੇ ਸੰਥਿਆ ਪ੍ਰਰਾਪਤ ਕਰ ਚੁੱਕੇ ਗ੍ੰਥੀ ਤੇ ਆਖੰਡ ਪਾਠੀ ਸਿੰਘਾਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਨੂੰ ਆਪੋ-ਆਪਣੇ ਸੇਵਾ ਸਥਾਨਾਂ ਨੂੰ ਸੰਗਤਾਂ ਅਤੇ ਖ਼ਾਸਕਰ ਨੌਜਵਾਨੀ ਨੂੰ ਗੁਰਮਤਿ ਨਾਲ ਜੋੜਨ ਦੀ ਪ੍ਰਰੇਰਨਾ ਕੀਤੀ। ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਗ੍ੰਥੀ ਤੇ ਆਖੰਡਪਾਠੀ ਸਿੰਘ ਗੁਰਬਾਣੀ ਤੇ ਅਰਥਾਂ ਦੀ ਸਿੱਖਿਆ ਪ੍ਰਰਾਪਤ ਕਰਕੇ ਮਹਾਨ ਪ੍ਰਚਾਰਕ ਬਣਨ ਯੋਗ ਹੋਏ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਇਹ ਯਤਨ ਗ੍ੰਥੀ ਤੇ ਆਖੰਡਪਾਠੀ ਸਿੰਘਾਂ ਨੂੰ ਗੁਰਬਾਣੀ ਦੇ ਸ਼ੁੱਧ ਉਚਾਰਨ ਦੀ ਸਿੱਖਿਆ ਦੇਣ ਵਿਚ ਸਹਾਈ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ ਪੱਧਰ ਦੇ 1 ਨਵੰਬਰ ਤੋਂ 13 ਨਵੰਬਰ ਤੱਕ ਦੇ ਸਮਾਗਮ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਗੁਰੂ ਨਾਨਕ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਜਾ ਰਹੇ ਹਨ। ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਗੁਰਬਾਣੀ ਦੀ ਕਥਾ ਕੀਤੀ ਤੇ ਪਾਠ ਬੋਧ ਸਮਾਗਮ ਦੀ ਸਫ਼ਲਤਾ ਪੂਰਵਕ ਸੰਪੂਰਨਤਾ ਦੀ ਵਧਾਈ ਦਿੱਤੀ। ਇਸ ਸਮੇਂ ਸ਼੍ਰੋਮਣੀ ਕਮੇਟੀ ਮੈਂਬਰ ਜਥੇ ਸ਼ਿੰਗਾਰਾ ਸਿੰਘ ਲੋਹੀਆਂ, ਬੀਬੀ ਗੁਰਪ੍ਰਰੀਤ ਕੌਰ ਰੂਹੀ, ਜਥੇ ਸਰਵਣ ਸਿੰਘ ਕੁਲਾਰ, ਜਥੇ ਜਰਨੈਲ ਸਿੰਘ ਡੋਗਰਾਂਵਾਲ, ਮੀਤ ਸਕੱਤਰ ਸੁਲੱਖਣ ਸਿੰਘ ਭੰਗਾਲੀ, ਮੈਨੇਜ਼ਰ ਸਤਨਾਮ ਸਿੰਘ ਰਿਆੜ, ਮੇਜਰ ਸਿੰਘ ਸੰਧੂ ਸੁਪਰਵਾਈਜਰ, ਭਾਈ ਸੁਰਜੀਤ ਸਿੰਘ ਸਭਰਾਅ ਹੈਡ ਗ੍ੰਥੀ ਬੇਰ ਸਾਹਿਬ, ਚੇਅਰਮੈਨ ਸਵਰਨ ਸਿੰਘ ਜੋਸ਼, ਜਤਿੰਦਰ ਸਿੰਘ ਸ਼ਤਾਬਦੀ ਕਲਰਕ, ਭਾਈ ਪਰਮਿੰਦਰ ਸਿੰਘ ਪ੍ਰਚਾਰਕ, ਭਾਈ ਹਰਜੀਤ ਸਿੰਘ ਪ੍ਰਚਾਰਕ ਤੇ ਇੰਚਾਰਜ ਮਾਝਾ ਜ਼ੋਨ, ਜਥੇ ਗੁਰਦਿਆਲ ਸਿੰਘ ਖਾਲਸਾ, ਭਾਈ ਜਗਦੇਵ ਸਿੰਘ ਪ੍ਰਚਾਰਕ, ਭਾਈ ਗੁਰਪ੍ਰਰੀਤ ਸਿੰਘ, ਭਾਈ ਲਖਬੀਰ ਸਿੰਘ, ਭਾਈ ਹਰਵਿੰਦਰ ਸਿੰਘ, ਭਾਈ ਮਨਦੀਪ ਸਿੰਘ, ਡਾਕਟਰ ਜਸਵੰਤ ਸਿੰਘ ਪਿ੍ਰੰਸੀਪਲ, ਜਥੇ ਬਲਦੇਵ ਸਿੰਘ ਸੁਲਤਾਨਪੁਰ, ਭਾਈ ਹਰਜਿੰਦਰ ਸਿੰਘ, ਬੀਬੀ ਸੁਖਵਿੰਦਰ ਕੌਰ ਪ੍ਰਚਾਰਕ ਤੇ ਬੀਬੀ ਬਲਜੀਤ ਕੌਰ, ਗੁਰਦੁਆਰਾ ਬੇਰ ਸਾਹਿਬ ਮੈਨੇਜ਼ਰ ਸਰਬਜੀਤ ਸਿੰਘ ਧੂੰਦਾ, ਮੀਤ ਮੈਨੇਜਰ ਕੁਲਵੰਤ ਸਿੰਘ ਤੇ ਹੋਰਨਾਂ ਸ਼ਿਰਕਤ ਕੀਤੀ।