ਵਿਜੇ ਸੋਨੀ, ਫਗਵਾੜਾ

ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਰਿਜਨ-16 ਚੇਅਰਪਰਸਨ ਲਾਇਨ ਗੁਰਦੀਪ ਸਿੰਘ ਕੰਗ ਵਲੋਂ ਦੂਰ-ਦੁਰਾਢੇ ਸਰੱਹਦੀ ਖੇਤਰਾਂ 'ਚ ਵੱਸਦੇ ਲੋੜਵੰਦ ਪਰਿਵਾਰਾਂ ਲਈ ਰਾਸ਼ਨ ਸਮੱਗਰੀ ਭੇਜੀ ਗਈ। ਲਾਇਨਜ ਕਲੱਬ ਫਗਵਾੜਾ ਸਿਟੀ ਦੇ ਸਹਿਯੋਗ ਨਾਲ ਨਿਊ ਮੰਡੀ ਰੋਡ ਸਥਿਤ ਦਫਤਰ ਵਿਖੇ ਆਯੋਜਿਤ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਲਾਇਨਜ ਇੰਟਰਨੈਸ਼ਨਲ 321-ਡੀ ਦੇ ਗਵਰਨਰ ਲਾਇਨ ਜੀਐੱਸ ਸੇਠੀ ਸ਼ਾਮਿਲ ਹੋਏ। ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਡਿਸਟਿ੍ਕਟ ਵਾਈਸ ਗਵਰਨਰ-1 ਲਾਇਨ ਦਵਿੰਦਰ ਅਰੋੜਾ, ਡਿਸਟਿ੍ਕਟ ਵਾਈਸ ਗਵਰਨਰ-2 ਲਾਇਨ ਇੰਜੀਨੀਅਰ ਐਸ.ਪੀ. ਸੌਂਧੀ ਹਾਜਰ ਹੋਏ। ਡਿਸਟਿ੍ਕਟ ਗਵਰਨਰ ਲਾਇਨ ਜੀਐੱਸ ਸੇਠੀ ਨੇ ਰਾਸ਼ਨ ਸਮੱਗਰੀ ਰਵਾਨਾ ਕਰਨ ਤੋਂ ਪਹਿਲਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਲਾਇਨ ਗੁਰਦੀਪ ਸਿੰਘ ਕੰਗ ਆਪਣੇ ਆਪ ਵਿਚ ਇਕ ਸੰਸਥਾ ਹਨ। ਜੋ ਕਿ ਲੋੜਵੰਦਾਂ ਦੀ ਹਰ ਸੰਭਵ ਸੇਵਾ ਸਹਾਇਤਾ ਲਈ ਬਿਨਾਂ ਕਿਸੇ ਦੂਸਰੇ ਦੇ ਸਹਿਯੋਗ ਦੀ ਉਡੀਕ ਕੀਤਿਆਂ ਹਮੇਸ਼ਾ ਤੱਤਪਰ ਰਹਿੰਦੇ ਹਨ। ਲਾਇਨਜ ਇੰਟਰਨੈਸ਼ਨਲ ਵੀ ਉਨ੍ਹਾਂ ਦੀ ਸੇਵਾ ਭਾਵਨਾ ਦਾ ਸਤਿਕਾਰ ਕਰਦੀ ਹੈ। ਕੰਗ ਦੀ ਸੇਵਾ ਭਾਵਨਾ ਨੂੰ ਦੇਖਦੇ ਹੋਏ ਹੀ ਰਿਜਨ-16 ਦੇ ਚੇਅਰਮੈਨ ਦੀ ਅਹਿਮ ਜਿੰਮੇਵਾਰੀ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਰਿਜਨ-16 ਇਸ ਸਮੇਂ ਡਿਸਟਿ੍ਕਟ ਦੀ ਨੰਬਰ ਇਕ ਰਿਜਨ ਬਣ ਚੁੱਕੀ ਹੈ। ਗਵਰਨਰ ਸੇਠੀ ਨੇ ਲਾਇਨ ਅਤੁਲ ਜੈਨ ਤੇ ਉਨਾਂ੍ਹ ਦੀ ਟੀਮ ਨੂੰ ਪਿਨ ਲਗਾਈ। ਲਾਇਨ ਦਵਿੰਦਰ ਅਰੋੜਾ ਅਤੇ ਲਾਇਨ ਐਸ.ਪੀ. ਸੌਂਧੀ ਨੇ ਵੀ ਗੁਰਦੀਪ ਸਿੰਘ ਕੰਗ ਦੀ ਸ਼ਲਾਘਾ ਕੀਤੀ। ਲਾਇਨ ਕੰਗ ਨੇ ਦੱਸਿਆ ਕਿ ਪਿਛਲੇ ਦੋ ਸਾਲ 'ਚ ਇਸ ਤਰਾਂ੍ਹ ਦਾ ਇਹ ਦੂਸਰਾ ਪੋ੍ਜੈਕਟ ਹੈ ਜਿਸ ਵਿਚ ਲਾਇਨਜ ਕਲੱਬ ਫਗਵਾੜਾ ਸਿਟੀ ਦਾ ਵੀ ਸਹਿਯੋਗ ਿਮਿਲਆ ਹੈ। ਲਾਇਨ ਅਤੁਲ ਜੈਨ ਪ੍ਰਧਾਨ ਲਾਇਨਜ ਕਲੱਬ ਫਗਵਾੜਾ ਸਿਟੀ ਨੇ ਕਿਹਾ ਕਿ ਉਨਾਂ੍ਹ ਦੀ ਕਲੱਬ ਨੂੰ ਇਸ ਗੱਲ ਦਾ ਮਾਣ ਹੈ ਕਿ ਗੁਰਦੀਪ ਸਿੰਘ ਕੰਗ ਕਲੱਬ ਦੇ ਚਾਰਟਰ ਪ੍ਰਧਾਨ ਹਨ। ਕੰਗ ਦੇ ਮਾਰਗ ਦਰਸ਼ਨ ਦੀ ਬਦੌਲਤ ਹੀ ਕੱਲਬ ਨੂੰ ਇਲੈਵਨ ਸਟਾਰ ਹੰਡਰਡ ਪਰਸੈਂਟ ਐਕਟਿਵ ਕਲੱਬ ਦਾ ਦਰਜਾ ਪ੍ਰਰਾਪਤ ਹੈ। ਗੁਰਦੀਪ ਸਿੰਘ ਕੰਗ ਵਲੋਂ ਮੁੱਖ ਮਹਿਮਾਨ ਲਾਇਨ ਸੇਠੀ ਤੋਂ ਇਲਾਵਾ ਲਾਇਨ ਅਰੋੜਾ ਅਤੇ ਲਾਇਨ ਸੌਂਧੀ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤੇ। ਸਟੇਜ ਦੀ ਸੇਵਾ ਲਾਇਨ ਸੁਸ਼ੀਲ ਸ਼ਰਮਾ ਐਮ.ਐਮ.ਆਰ. ਨੇ ਨਿਭਾਈ। ਇਸ ਮੌਕੇ ਪਾਸਟ ਡਿਸਟਿ੍ਕਟ ਗਵਰਨਰ ਲਾਇਨ ਹਰੀਸ਼ ਬੰਗਾ, ਡਿਸਟਿ੍ਕਟ ਇਨਵਾਇਰਨਮੈਂਟ ਚੇਅਰਪਰਸਨ ਲਾਇਨ ਮਨੋਹਰ ਸਿੰਘ ਭੋਗਲ, ਜੋਨ ਚੇਅਰਮੈਨ ਲਾਇਨ ਪਰਮਿੰਦਰ ਪਾਲ ਸਿੰਘ ਨਿੱਜਰ, ਜੋਨ ਚੇਅਰਮੈਨ ਲਾਇਨ ਗੁਰਪ੍ਰਰੀਤ ਸਿੰਘ ਸੈਣੀ, ਲਾਇਨਜ ਕਲੱਬ ਫਗਵਾੜਾ ਸਿਟੀ ਦੇ ਸਕੱਤਰ ਲਾਇਨ ਸੁਨੀਲ ਢੀਂਗਰਾ, ਕੈਸ਼ੀਅਰ ਲਾਇਨ ਅਮਿਤ ਕੁਮਾਰ ਆਸ਼ੂ, ਪੀ.ਆਰ.ਓ. ਲਾਇਨ ਸੰਜੀਵ ਲਾਂਬਾ ਤੋਂ ਇਲਾਵਾ ਲਾਇਨ ਜੁਗਲ ਬਵੇਜਾ, ਲਾਇਨ ਵਿਨੇ ਕੁਮਾਰ ਬਿੱਟੂ, ਲਾਇਨ ਸੌਰਵ ਕੁਮਾਰ, ਲਾਇਨ ਰਣਧੀਰ ਕਰਵਲ, ਲਾਇਨ ਸ਼ਸ਼ੀ ਕਾਲੀਆ, ਲਾਇਨ ਅਜੇ ਕੁਮਾਰ, ਲਾਇਨ ਵਿਪਨ ਕੁਮਾਰ, ਲਾਇਨ ਜਸਵੀਰ ਮਾਹੀ, ਲਾਇਨ ਰਾਜੇਸ਼ ਕੁਮਾਰ, ਲਾਇਨ ਸੁਮਿਤ ਭੰਡਾਰੀ, ਲਾਇਨ ਵਿਪਨ ਠਾਕੁਰ, ਲਾਇਨ ਪਰਵੀਨ ਕੁਮਾਰ ਆਦਿ ਹਾਜ਼ਰ ਸਨ।