ਧੁੰਦ ਦੌਰਾਨ ਵਾਹਨਾਂ ’ਤੇ ਰਿਫਲੈਕਟਰ ਲਾਈਟਾਂ ਜ਼ਰੂਰੀ : ਡੀਐੱਸਪੀ ਟ੍ਰੈਫਿਕ
ਧੁੰਦ ਦੇ ਸੀਜਨ ਵਿੱਚ ਵਾਹਨਾਂ ਉੱਤੇ ਰਿਫਲੈਕਟਰ ਲਾਇਟ ਜ਼ਰੂਰੀ : ਡੀਐਸਪੀ ਟਰੈਫਿਕ
Publish Date: Tue, 02 Dec 2025 10:01 PM (IST)
Updated Date: Tue, 02 Dec 2025 10:02 PM (IST)

--ਡੀਸੀ ਚੌਂਕ ’ਚ ਟ੍ਰੈਫਿਕ ਪੁਲਿਸ ਨੇ ਲਗਾਈਆਂ 35 ਵਾਹਨਾਂ ’ਤੇ ਰਿਫਲੈਕਟਰ ਲਾਈਟਾਂ ਅਤੇ ਰੇਡੀਅਮ ਟੇਪ ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਸਰਦੀ ਦੇ ਮੌਸਮ ਵਿਚ ਧੁੰਦ ਵਧਣ ’ਤੇ ਵਿਜ਼ੀਬਿਲਟੀ ਬੇਹੱਦ ਘੱਟ ਹੋ ਜਾਂਦੀ ਹੈ। ਅਜਿਹੇ ਵਿਚ ਵਾਹਨਾਂ ਦੇ ਪਿੱਛੇ ਲੱਗੀ ਰਿਫਲੇਕਟਰ ਲਾਈਟ ਅਤੇ ਰੇਡੀਅਮ ਟੇਪ ਹੀ ਬਚਾਉਂਦੀਆਂ ਹਨ। ਇਸ ਲਈ ਹਰ ਨਾਗਰਿਕ ਨੂੰ ਆਪਣੇ ਵਾਹਨਾਂ ਦੇ ਪਿੱਛੇ ਰਿਫਲੈਕਟਰ ਲਾਈਟ ਅਤੇ ਰੇਡੀਅਮ ਟੇਪ ਜ਼ਰੂਰ ਲਗਾਉਣੀ ਚਾਹੀਦੀ ਹੈ। ਇਹ ਹਾਦਸਿਆਂ ਨੂੰ ਰੋਕਣ ਵਿਚ ਕਾਰਗਰ ਸਿੱਧ ਹੁੰਦੀ ਹੈ। ਇਹ ਗੱਲਾਂ ਡੀਐੱਸਪੀ ਟ੍ਰੈਫਿਕ ਉਪਕਾਰ ਸਿੰਘ ਨੇ ਡੀਸੀ ਚੌਕ ਕਪੂਰਥਲਾ ਵਿਚ ਟ੍ਰੈਫਿਕ ਪੁਲਿਸ ਵੱਲੋਂ ਵਾਹਨਾਂ ’ਤੇ ਰਿਫਲੈਕਟਰ ਲਾਈਟ ਅਤੇ ਰੇਡੀਅਮ ਟੇਪ ਲਗਾਉਣ ਦੇ ਅਭਿਆਨ ਦੀ ਸ਼ੁਰੂਆਤ ਕਰਦੇ ਹੋਏ ਕੀਤੀਆਂ। ਐੱਸਐੱਸਪੀ ਕਪੂਰਥਲਾ ਗੌਰਵ ਤੂਰਾ ਦੇ ਸਰਦੀ ਦੇ ਮੌਸਮ ਦੇ ਮੱਦੇਨਜ਼ਰ ਜਾਰੀ ਦਿਸ਼ਾ-ਨਿਰਦੇਸ਼ ਅਤੇ ਸੇਫ ਸਕੂਲ ਵਾਹਨ ਪਾਲਿਸੀ ਦੇ ਤਹਿਤ ਟ੍ਰੈਫਿਕ ਇੰਚਾਰਜ ਇੰਸਪੈਕਟਰ ਦਰਸ਼ਨ ਸਿੰਘ ਵੱਲੋਂ ਖਾਸ ਤੌਰ ’ਤੇ ਅਭਿਆਨ ਚਲਾਇਆ ਗਿਆ। ਡੀਐੱਸਪੀ ਉਪਕਾਰ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਟ੍ਰੈਫਿਕ ਪੁਲਿਸ ਵੱਲੋਂ 9 ਟਰੈਕਟਰ-ਟਰਾਲੀਆਂ, 6 ਸਕੂਲ ਬੱਸਾਂ, 5 ਟਿੱਪਰ, ਟਾਟਾ ਏਸ ਅਤੇ ਹੋਰ ਵਾਹਨਾਂ ਸਮੇਤ ਕਰੀਬ 35 ਵਾਹਨਾਂ ਉੱਤੇ ਰਿਫਲੈਕਟਰ ਲਾਈਟ ਅਤੇ ਰੇਡੀਅਮ ਟੇਪ ਲਗਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਟ੍ਰੈਫਿਕ ਪੁਲਿਸ ਦਾ ਇਹ ਅਭਿਆਨ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਨੇ ਵਾਹਨ ਚਾਲਕਾਂ ਨੂੰ ਸਰਦੀ ਦੇ ਮੌਸਮ ਵਿਚ ਵਾਹਨ ਚਲਾਉਂਦੇ ਸਮੇਂ ਆਵਾਜਾਈ ਨਿਯਮਾਂ ਦਾ ਖਾਸ ਧਿਆਨ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਟ੍ਰੈਫਿਕ ਐਜੁਕੇਸ਼ਨ ਸੈੱਲ ਦੇ ਇੰਚਾਰਜ ਏਐੱਸਆਈ ਦਵਿੰਦਰਜੀਤ ਸਿੰਘ, ਟ੍ਰੈਫਿਕ ਪੁਲਿਸ ਦੇ ਏਐੱਸਆਈ ਸੁਰਜੀਤ ਸਿੰਘ, ਏਐੱਸਆਈ ਬਲਵਿੰਦਰ ਸਿੰਘ, ਪੀਸੀਆਰ ਦੇ ਏਐੱਸਆਈ ਮੰਗਾ ਸਿੰਘ ਦੇ ਇਲਾਵਾ ਮਾਸਟਰ ਜਗਜੀਤ ਸਿੰਘ ਹਾਜ਼ਰ ਸਨ। ਕੈਪਸ਼ਨ: 2ਕੇਪੀਟੀ33 ਕੈਪਸ਼ਨ: 2ਕੇਪੀਟੀ34