ਵਿਜੇ ਸੋਨੀ, ਫਗਵਾੜਾ : ਸੀਬੀਐੱਸਈ ਬੋਰਡ ਵੱਲੋਂ ਐਲਾਨੇ ਗਏ 10 ਜਮਾਤ ਦੇ ਨਤੀਜਿਆਂ 'ਚ ਲਾਰਡ ਮਹਾਵੀਰ ਜੈਨ ਪਬਲਿਕ ਸਕੂਲ ਦੀ ਵਿਦਿਆਰਥਣ ਰਵਨੀਤ ਕੌਰ ਨੇ 98.4% ਅੰਕ ਹਾਸਲ ਕਰਕੇ ਸਕੂਲ, ਜ਼ਿਲ੍ਹੇ ਤੇ ਆਪਣੇ ਮਾਪਿਆਂ ਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਪੇਸ਼ੇ ਤੋਂ ਸਿਹਤ ਵਿਭਾਗ 'ਚ ਆਪਣੀਆਂ ਸੇਵਾਵਾਂ ਨਿਭਾ ਰਹੇ ਪਿਤਾ ਪਰਮਿੰਦਰ ਸਿੰਘ ਤੇ ਮਾਤਾ ਰਜਿੰਦਰ ਕੌਰ ਦੇ ਵਧੀਆ ਸੰਸਕਾਰਾਂ ਤੇ ਲਾਰਡ ਮਹਾਂਵੀਰ ਜੈਨ ਪਬਲਿਕ ਸਕੂਲ ਦੇ ਅਧਿਅਪਕਾਂ ਦੀ ਸਖਤ ਮਿਹਨਤ ਨਾਲ 98.4% ਅੰਕ ਹਾਸਿਲ ਕਰਨ ਵਾਲੀ ਵਿਦਿਆਰਥਣ ਦਾ ਸੁਪਨਾ ਡਾਕਟਰ ਬਣਨ ਦਾ ਹੈ, ਜਿਸ ਲਈ ਉਹ ਅੱਗੇ ਮੈਡੀਕਲ ਦੀ ਪੜ੍ਹਾਈ ਜਾਰੀ ਰੱਖੇਗੀ। ਖੇਡਾਂ ਤੇ ਐਂਕਰਿੰਗ 'ਚ ਆਪਣਾ ਲੋਹਾ ਮਨਵਾ ਰਹੀ ਰਵਨੀਤ ਕੌਰ ਨੇ ਸਾਬਿਤ ਕੀਤਾ ਕਿ ਸਖਤ ਮਿਹਨਤ ਨਾਲ ਕੋਈ ਵੀ ਮੰਜ਼ਿਲ ਹਾਸਿਲ ਕੀਤੀ ਜਾ ਸਕਦੀ ਹੈ। ਰਵਨੀਤ ਦਾ 10ਵੀਂ ਦੀ ਪ੍ਰਰੀਖਿਆ ਦਾ ਨਤੀਜਾ ਆਉਣ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ 'ਚ ਖੁਸ਼ੀ ਦੀ ਲਹਿਰ ਹੈ। ਸਮੂਹ ਪਿੰਡ ਵਾਸੀ ਰਵਨੀਤ ਦੇ ਘਰ ਪੱੁਜੇ ਤੇ ਉਸ ਦਾ ਮੂੰਹ ਮਿੱਠਾ ਕਰਵਾਇਆ ਅਤੇ ਵਧਾਈਆਂ ਦਿੱਤੀਆਂ।