ਯਤਿਨ ਸ਼ਰਮਾ, ਫ਼ਗਵਾੜਾ : ਲਾਇਨਜ਼ ਕਲੱਬ ਫਗਵਾੜਾ ਸਿਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 200 ਆਟੇ ਦੀਆਂ ਥੈਲੀਆਂ ਜੰਮੂ-ਕਸ਼ਮੀਰ ਦੇ ਪੀੜਤਾਂ ਨੂੰ ਭੇਜੀਆਂ ਗਈਆਂ। ਕਲੱਬ ਦੇ ਚਾਰਟਰ ਪ੍ਰਧਾਨ ਗੁਰਦੀਪ ਸਿੰਘ ਕੰਗ ਦੀ ਅਗਵਾਈ ਵਿਚ ਕਲੱਬ ਦੇ ਦਫ਼ਤਰ ਨਿਊ ਮੰਡੀ ਰੋਡ 'ਤੇ ਕਰਵਾਏ ਸਮਾਗਮ 'ਚ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਬਤੌਰ ਮੁੱਖ ਮਹਿਮਾਨ ਪਹੁੰਚੇ ਤੇ ਝੰਡੀ ਦਿਖਾ ਕੇ ਰਸਦ ਦੇ ਵਾਹਨ ਨੂੰ ਰਵਾਨਾ ਕੀਤਾ। ਵਿਧਾਇਕ ਧਾਲੀਵਾਲ ਨੇ ਕਿਹਾ ਕਿ ਲਾਇਨਜ਼ ਕਲੱਬ ਫਗਵਾੜਾ ਸਿਟੀ ਦਾ ਇਹ ਪ੍ਰਰਾਜੈਕਟ ਇਸ ਲਈ ਚੰਗਾ ਹੈ ਕਿਉਂਕਿ ਕਲੱਬ ਦੇ ਮੈਂਬਰਾਂ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਪ੍ਰਰੋਜੈਕਟ ਉਨ੍ਹਾਂ ਦੇ ਜਗਤ ਨੂੰ ਦਿੱਤੇ ਮਿਲ-ਵੰਡ ਕੇ ਖਾਣ ਦੇ ਉਪਦੇਸ਼ ਨੂੰ ਸਾਹਮਣੇ ਰੱਖ ਕਰ ਕੀਤਾ ਹੈ। ਜੰਮੂ-ਕਸ਼ਮੀਰ ਦੇ ਸਰਹੱਦੀ ਖੇਤਰ ਵਿਚ ਰਹਿਣ ਵਾਲੇ ਲੋਕਾਂ ਦਾ ਜੀਵਨ ਬਹੁਤ ਹੀ ਮੁਸ਼ਕਿਲਾਂ ਭਰਿਆ ਹੈ ਅਤੇ ਇਹ ਰਸਦ ਉਨ੍ਹਾਂ ਦੇ ਲਈ ਬਹੁਤ ਵੱਡੀ ਰਾਹਤ ਹੈ। ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਬੇਸ਼ਕ ਹਜੇ ਨਵ-ਗਠਿਤ ਹੈ, ਪਰ ਥੋੜ੍ਹੇ ਹੀ ਸਮੇਂ ਵਿਚ ਅਨੇਕ ਸਮਾਜ ਸੇਵੀ ਪ੍ਰਰੋਜੈਕਟ ਕੀਤੇ ਗਏ ਹਨ। ਭਵਿੱਖ ਵਿਚ ਹੋਰ ਵੀ ਸਮਰਪਿਤ ਭਾਵਨਾ ਵਲੋਂ ਵੱਡੇ ਪ੍ਰਰੋਜੈਕਟ ਕਰਨ ਦੀ ਉਨ੍ਹਾਂ ਦੀ ਕੋਸ਼ਿਸ਼ ਰਹੇਗੀ। ਇਸ ਮੌਕੇ ਕਲੱਬ ਸਕੱਤਰ ਲਾਇਨ ਦੇਵ ਕਾਲੀਆ, ਲਾਇਨ ਸੁਮਿਤ ਭੰਡਾਰੀ, ਐੱਸਪੀ ਬਸਰਾ, ਸੁਭਾਸ਼ ਚੰਦਰ ਦੁਆ, ਕੇਕੇ ਸ਼ਰਮਾ, ਵਿਪਨ ਸ਼ਰਮਾ, ਕੌਂਸਲਰ ਤਿ੍ਪਤਾ ਸ਼ਰਮਾ, ਮਹਿਲਾ ਕਾਂਗਰਸ ਬਲਾਕ ਫਗਵਾੜਾ ਦੀ ਪ੍ਰਧਾਨ ਸੁਮਨ ਸ਼ਰਮਾ, ਕਾਂਗਰਸ ਨੇਤਰੀ ਮੀਨਾਕਸ਼ੀ ਵਰਮਾ, ਆਲ ਇੰਡਿਆ ਐਂਟੀ ਕੁਰੱਪਸ਼ਨ ਫੋਰਮ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਚੰਦਰਸ਼ੇਖਰ ਖੁੱਲਰ, ਲਾਇਨਜ਼ ਕਲੱਬ ਫਗਵਾੜਾ ਰਾਇਲ ਦੇ ਪ੍ਰਧਾਨ ਸੁਸ਼ੀਲ ਕੁਮਾਰ, ਲਾਇਨ ਕਲੱਬ ਫਗਵਾੜਾ ਸਰਵਿਸ ਦੇ ਪ੍ਰਧਾਨ ਜੋਗਾ ਸਿੰਘ ਜੋਹਲ, ਪਿ੍ਰਤਪਾਲ ਸਿੰਘ, ਜਲ ਸੇਵਾ ਕਮੇਟੀ ਦੇ ਪ੍ਰਧਾਨ ਵਿਪਨ ਖੁਰਾਨਾ, ਹਰਭਜਨ ਸਿੰਘ ਲੱਕੀ, ਧਰਮਪਾਲ ਨਿਸ਼ਚਲ, ਰਾਕੇਸ਼ ਕੁਮਾਰ ਕਾਲਾ, ਸਤਪਾਲ ਕੋਛੜ ਆਦਿ ਤੋਂ ਸ਼ਹਿਰ ਦੇ ਹੋਰ ਮੋਹਤਬਰ ਵਿਅਕਤੀ ਹਾਜ਼ਰ ਸਨ।