ਨਡਾਲਾ : ਬਲਾਕ ਨਡਾਲਾ ਦੇ ਪਿੰਡ ਹਬੀਬਵਾਲ ਦੀ ਹੋਈ ਪੰਚਾਇਤੀ ਚੋਣ ਸਮੇਂ ਰਾਜਨ ਸਿੰਘ ਨੌਜਵਾਨ ਸਰਪੰਚ ਬਣੇ ਹਨ। ਨਵੇਂ ਸਰਪੰਚ ਨੇ ਕਿਹਾ ਕਿ ਉਹ ਹਮੇਸ਼ਾ ਪਿੰਡ ਵਾਸੀਆਂ ਦੇ ਰਿਣੀ ਰਹਿਣਗੇ। ਪਿੰਡ ਦੇ ਵਿਕਾਸ ਨੂੰ ਪਹਿਲ ਦੇਣਗੇ ਅਤੇ ਬਿਨਾਂ ਕਿਸੇ ਪੱਖਪਾਤ ਦੇ ਲੋਕਾਂ ਦੇ ਕੰਮ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਅਧੂਰੇ ਕੰਮਾਂ ਨੂੰ ਪਹਿਲ ਦਿੱਤੀ ਜਾਵੇਗੀ। ਗਲੀਆਂ ਨਾਲੀਆਂ, ਪਿੰਡ ਦੀ ਫਿਰਨੀ ਦੀ ਦਿੱਖ ਸਵਾਰੀ ਜਾਵੇਗੀ। ਬੱਚਿਆਂ ਦੇ ਖੇਡਣ ਲਈ ਗਰਾਊਂਡ ਤਿਆਰ ਕੀਤੀ ਜਾਵੇਗੀ। ਪਿੰਡ ਤੋਂ ਮੰਡ ਤਕ ਜਾਂਦੀ ਸੜਕ ਦਾ ਸੁੰਦਰੀਕਰਨ ਕਰਕੇ ਰੁੱਖ ਲਾਏ ਜਾਣਗੇ। ਲੋਕਾਂ ਦੇ ਨਿੱਜੀ ਕੰਮ ਬਿਨਾਂ ਕਿਸੇ ਭੇਦਭਾਵ ਦੇ ਕੀਤੇ ਜਾਣਗੇ। ਉਨ੍ਹਾਂ ਨਵੀਂ ਟੀਮ ਵਿਚ ਪੰਚ ਅਮਰਜੀਤ ਕੌਰ, ਕੁਲਵੰਤ ਕੌਰ, ਸਵਰਨ ਕੌਰ, ਭੁੱਲਾ ਸਿੰਘ, ਹਰਦੇਵ ਸਿੰਘ, ਜੋਗਿੰਦਰ ਕੌਰ, ਸੁਰਿੰਦਰ ਆਦਿ ਹਾਜ਼ਰ ਸਨ।