ਕੁਲਬੀਰ ਸਿੰਘ ਮਿੰਟੂ, ਸੁਲਤਾਨਪੁਰ ਲੋਧੀ : ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਪਿਛਲੇ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੱਲੋਂ 18 ਜਨਵਰੀ ਨੂੰ ਮਹਿਲਾ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ ਸੀ। ਇਸੇ ਤਹਿਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਸੁਲਤਾਨਪੁਰ ਲੋਧੀ ਵੱਲੋਂ ਬੀਬੀਆਂ ਦੇ ਜਥੇ ਨੇ ਅੱਜ ਕਿਸਾਨ ਮਹਿਲਾ ਦਿਵਸ ਦੇ ਮੌਕੇ 'ਤੇ ਸੁਲਤਾਨਪੁਰ ਲੋਧੀ ਦੇ ਗਰਾਰੀ ਚੌਕ ਵਿਖੇ ਕੇਂਦਰ ਸਰਕਾਰ ਦਾ ਪੁਤਲਾ ਬੀਬੀ ਜਸਵਿੰਦਰ ਕੌਰ ਸਾਬਕਾ ਸਰਪੰਚ ਦੀ ਅਗਵਾਈ ਵਿਚ ਫੂਕਿਆ। ਇਸ ਸਮੇਂ ਬੀਬੀ ਜਸਵਿੰਦਰ ਕੌਰ ਸਾਬਕਾ ਸਰਪੰਚ ਨੇ ਕਿਹਾ ਕਿ ਅੌਰਤਾਂ ਹਮੇਸ਼ਾਂ ਹੀ ਕਿਸਾਨੀ ਦਾ ਅਹਿਮ ਹਿੱਸਾ ਰਹੀਆਂ ਹੈ। ਉਨ੍ਹਾਂ ਕਿਹਾ ਕਿ ਇਹ ਵਿਚਾਰ ਤਿਆਗ ਦੇਣਾ ਚਾਹੀਦਾ ਹੈ ਕਿ ਅੌਰਤ ਰਸੋਈ ਦੇ ਕੰਮ ਤਕ ਹੀ ਸੀਮਤ ਹੈ ਪਰ ਅੱਜ ਅੌਰਤ ਹਰ ਖੇਤਰ ਦੇ ਨਾਲ ਨਾਲ ਕਿਸਾਨੀ ਵਿਚ ਤੇ ਕਿਸਾਨੀ ਸੰਘਰਸ਼ ਵਿਚ ਮੋਹਰਲੀਆਂ ਕਤਾਰਾਂ ਵਿਚ ਹੈ। ਇਸ ਮੌਕੇ ਬੀਬੀਆਂ ਦੇ ਜਥੇ ਨੇ ਸੰਕਲਪ ਲਿਆ ਕਿ ਜਦ ਤਕ ਕਾਲੇ ਖੇਤੀ ਤਿੰਨੇ ਕਾਨੂੰਨ ਰੱਦ ਨਹੀਂ ਹੁੰਦੇ, ਤਦ ਤਕ ਚੱਲ ਰਹੇ ਸੰਘਰਸ਼ ਵਿਚ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਹਰ ਸੰਘਰਸ਼ ਵਿਚ ਆਪਣਾ ਯੋਗਦਾਨ ਪਾਉਂਦੀਆਂ ਰਹਿਣਗੀਆਂ। ਇਸ ਮੌਕੇ ਕੁਲਜੀਤ ਕੌਰ, ਗੁਰਦੇਵ ਕੌਰ, ਹਰਭਜਨ ਕੌਰ, ਮਨਜੀਤ ਕੌਰ, ਨਿਰਮਲ ਕੌਰ, ਹਰਪ੍ਰਰੀਤ ਕੌਰ, ਤਰਵਿੰਦਰ ਕੌਰ, ਮਨਿੰਦਰ ਕੌਰ, ਜਗੀਰ ਕੌਰ, ਜਸਬੀਰ ਕੌਰ ਤਖੀਆ, ਮਨਜੀਤ ਕੌਰ, ਜਸਬੀਰ ਕੌਰ, ਪੂਰਨ ਕੌਰ, ਕਮਲਜੀਤ ਕੌਰ, ਗੁਰਮੀਤ ਕੌਰ, ਬੰਤ ਕੌਰ, ਸੁਖਪ੍ਰਰੀਤ ਸਿੰਘ ਪੱਸਣ ਕਦੀਮ, ਸਰਵਨ ਸਿੰਘ ਬਾਊਪੁਰ, ਤਰਲੋਚਨ ਸਿੰਘ ਅਮਰਕੋਟ, ਅਮਰਜੀਤ ਸਿੰਘ ਟਿੱਬਾ, ਲਖਵਿੰਦਰ ਸਿੰਘ ਸ਼ਾਹਜਹਾਨਪੁਰ, ਹਾਕਮ ਸਿੰਘ ਸ਼ਾਹਜਹਾਨਪੁਰ, ਚਮਕੌਰ ਸਿੰਘ ਬੂਲੇ, ਗੁਰਭੇਜ ਤੋਤੀ, ਹਰਜੀਤ ਸਿੰਘ ਹਾਜ਼ਰ ਸਨ। ਇਸ ਤੋਂ ਇਲਾਵਾ ਕੁਲ ਹਿੰਦ ਕਿਸਾਨ ਸਭਾ ਦੀ ਆਗੂ ਬੀਬੀ ਸ਼ਰਨਜੀਤ ਕੌਰ, ਸੁਰਜੀਤ ਕੌਰ, ਜਸਵਿੰਦਰ ਕੌਰ, ਜਸਵੀਰ ਕੌਰ, ਅਕਵਿੰਦਰ ਕੌਰ ਧਾਲੀਵਾਲ, ਹਰਵਿੰਦਰ ਕੌਰ, ਮਨਜੀਤ ਕੌਰ ਸੁਲਤਾਨਪੁਰ ਲੋਧੀ, ਸਿਮਰਨਜੀਤ ਕੌਰ, ਸੋਨੀਆ ਭੌਰ, ਅਨਮੋਲਪ੍ਰਰੀਤ ਕੌਰ ਆਦਿ ਨੇ ਵੀ ਮਹਿਲਾ ਕਿਸਾਨ ਦਿਵਸ ਮੌਕੇ ਕਾਲੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਸੰਘਰਸ਼ ਦੀ ਹਮਾਇਤ ਕੀਤੀ।