ਦੀਪਕ, ਕਪੂਰਥਲਾ : ਅੱਜ ਬਲਾਕ ਕਪੂਰਥਲਾ ਕ-2 ਵਿਖੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੱਦੇ 'ਤੇ ਬਲਾਕ ਦੇ ਅਧਿਆਪਕਾਂ ਨੇ ਪੰਜਾਬ ਭਰ ਵਿਚ ਨਵੀਂ ਭਰਤੀ ਤੇ ਕੇਂਦਰੀ ਤਨਖਾਹ ਸਕੇਲ ਲਾਗੂ ਕਰਨ ਖ਼ਿਲਾਫ਼ ਮੁੱਖ ਮੰਤਰੀ ਪੰਜਾਬ ਦੇ ਨਾਂ ਬਲਾਕ ਪ੍ਰਰਾਇਮਰੀ ਸਿੱਖਿਆ ਅਫਸਰ ਕ-2 ਕੁਲਵੰਤ ਕੌਰ ਨੂੰ ਮੰਗ-ਪੱਤਰ ਦਿੱਤਾ ਗਿਆ। ਇਸ ਸਮੇਂ ਡੀਟੀਐੱਫ ਦੇ ਸੂਬਾ ਸਕੱਤਰ ਸਰਵਣ ਸਿੰਘ ਅੌਜਲਾ ਤੇ ਬਲਾਕ ਪ੍ਰਧਾਨ ਅਨਿਲ ਸ਼ਰਮਾ ਨੇ ਵੱਡੀ ਗਿਣਤੀ ਵਿਚ ਆਏ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੋਰੋਨਾ ਸੰਕਟ ਦੀ ਆੜ ਵਿਚ ਨਵੀਂ ਭਰਤੀ 'ਤੇ ਕੇਂਦਰੀ ਤਨਖਾਹ ਸਕੇਲ ਲਾਗੂ ਕਰਨ ਦਾ ਮੁਲਾਜ਼ਮ ਵਿਰੋਧੀ ਫ਼ੈਸਲਾ ਕੀਤਾ ਗਿਆ ਹੈ। ਪੰਜਾਬ ਸਰਕਾਰ ਦੇ ਇਸ ਮਾਰੂ ਫ਼ੈਸਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਆਗੂ ਨੇ ਕਿਹਾ ਕਿ ਇਸੇ ਤਰ੍ਹਾਂ ਪੰਜਾਬ ਦੀ ਕਾਂਗਰਸ ਸਰਕਾਰ ਮੋਬਾਈਲ ਭੱਤੇ ਦੀ ਕਟੌਤੀ, ਕਿਰਤ ਕਾਨੂੰਨਾਂ ਵਿਚ ਸੋਧਾਂ ਕਰਨ, ਸਰਕਾਰੀ ਮਹਿਕਮਿਆਂ ਦੀ ਆਕਾਰ ਘਟਾਈ ਕਰਨ ਜਿਹੇ ਧੱਕੜ ਫਰਮਾਨ ਜਾਰੀ ਕਰ ਰਹੀ ਹੈ। ਆਹਲੂਵਾਲੀਆ ਕਮੇਟੀ ਦੀਆਂ ਸਿਫਾਰਸ਼ਾਂ ਵੀ ਕੇਂਦਰ ਸਰਕਾਰ ਦੇ ਲੋਕ ਮਾਰੂ ਫੈਸਲਿਆਂ ਦੀ ਕਾਪੀ ਹੀ ਹਨ। ਬਲਾਕ ਸਕੱਤਰ ਅਮਨਪ੍ਰਰੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਿੱਜੀ ਨਿਵੇਸ਼ਕਾਰਾਂ ਨੂੰ ਆਕਰਸ਼ਿਤ ਕਰਨ ਲਈ ਭਾਰੀ ਆਰਥਿਕ ਰਿਆਇਤਾਂ, ਲਾਭਹੀਣ ਸਰਕਾਰੀ ਅਦਾਰਿਆਂ ਦਾ ਨੂੰ ਬੰਦ ਕਰਨਾ, ਸਰਕਾਰੀ ਜ਼ਮੀਨਾਂ ਵੇਚ ਕੇ ਖਜ਼ਾਨਾ ਭਰਨਾ, ਵਿਕਾਸ ਟੈਕਸ ਸਾਲਾਨਾ 2400 ਤੋਂ ਵਧਾ ਕੇ 20000 ਕਰਨਾ ਆਦਿ ਸਾਰੇ ਮੁਲਾਜ਼ਮ ਵਿਰੋਧੀ ਫੈਸਲੇ ਪੰਜਾਬ ਸਰਕਾਰ ਦੇ ਅਸਲ ਇਰਾਦਿਆਂ ਨੂੰ ਪ੍ਰਗਟ ਕਰਦੇ ਹਨ। ਇਸ ਸਮੇਂ ਜ਼ਿਲ੍ਹਾ ਵਿੱਤ ਸਕੱਤਰ ਦਿਨੇਸ਼ ਆਨੰਦ, ਗੁਲਸ਼ਨ ਕੁਮਾਰ ਜਾਤੀਕੇ, ਪ੍ਰਰੀਤਮ ਸਿੰਘ ਘੁੰਮਣ, ਹਰਪਿੰਦਰ ਸਿੰਘ ਬਾਜਵਾ, ਮਨਪ੍ਰਰੀਤ ਸਿੰਘ ਧਾਲੀਵਾਲ ਬੇਟ, ਦਵਿੰਦਰ ਸਿੰਘ ਪੀਟੀ, ਸੁਖਜੀਤ ਸਿੰਘ, ਪਰਦੀਪ ਚੌਹਾਨ, ਸੁਰਿੰਦਰ ਸਿੰਘ ਭੁੱਲਰ, ਸੁਰਿੰਦਰ ਸੇਠੀ ਤੇ ਅਮਰਜੀਤ ਸਿੰਘ ਭੁੱਲਰ ਆਦਿ ਹਾਜ਼ਰ ਸਨ।