ਦੀਪਕ, ਕਪੂਰਥਲਾ : ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ 'ਤੇ ਮੋਰਚੇ ਦੀ ਕਪੂਰਥਲਾ ਇਕਾਈ ਵੱਲੋਂ ਸਥਾਨਕ ਸ਼ਾਲਾਮਾਰ ਬਾਗ ਕਪੂਰਥਲਾ ਵਿਖੇ ਇਕੱਤਰ ਹੋ ਕੇ ਪੰਜਾਬ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ ਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਸਾਂਝੇ ਅਧਿਆਪਕ ਮੋਰਚੇ ਦੇ ਜ਼ਿਲ੍ਹਾ ਆਗੂਆਂ ਜੈਮਲ ਸਿੰਘ, ਸੁਖਚੈਨ ਸਿੰਘ, ਸੁਰਿੰਦਰ ਸਿੰਘ ਅੌਜਲਾ, ਤਜਿੰਦਰ ਸਿੰਘ, ਬਲਵਿੰਦਰ ਭੰਡਾਲ, ਪਵਨ ਕੁਮਾਰ ਅਤੇ ਰਜੇਸ਼ ਮੈਂਗੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਅਧਿਆਪਕ ਬਦਲੀਆਂ ਦੀ ਆੜ ਹੇਠ ਸਰਕਾਰੀ ਸਕੂਲਾਂ ਵਿਚੋਂ ਅਸਾਮੀਆਂ ਖਤਮ ਕਰਨ ਤੇ ਇੱਕ ਤੋਂ ਬਾਅਦ ਇੱਕ ਸਿੱਖਿਆ ਅਤੇ ਅਧਿਆਪਕ ਵਿਰੋਧੀ ਫੈਸਲੇ ਲਾਗੂ ਕੀਤੇ ਜਾ ਰਹੇ ਹਨ ਜਿਨ੍ਹਾਂ 'ਚ ਪ੍ਰਰਾਇਮਰੀ, ਮਿਡਲ, ਹਾਈ ਤੇ ਸੈਕੰਡਰੀ ਸਕੂਲਾਂ 'ਚ ਵੱਡੀ ਗਿਣਤੀ ਵਿੱਚ ਖਾਲੀ ਅਸਾਮੀਆਂ ਨੂੰ ਲੁਕਾਉਣ, ਮਿਡਲ ਸਕੂਲਾਂ ਦੀਆਂ ਅਸਾਮੀਆਂ ਨੂੰ ਸੈਕੰਡਰੀ ਸਕੂਲਾਂ ਦੀਆਂ ਅਸਾਮੀਆਂ 'ਚ ਸ਼ਾਮਲ ਕਰਕੇ ਹਜ਼ਾਰਾਂ ਪੋਸਟਾਂ ਦੀ ਛਾਂਟੀ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ। ਮਿਡਲ ਸਕੂਲਾਂ ਵਿੱਚੋਂ ਪੀ.ਟੀ.ਆਈਜ਼ ਅਧਿਆਪਕਾਂ ਦੀਆਂ 228 ਅਸਾਮੀਆਂ ਨੂੰ ਧੱਕੇ ਨਾਲ ਬਲਾਕ ਪ੍ਰਰਾਇਮਰੀ ਦਫ਼ਤਰਾਂ ਵਿੱਚ ਸ਼ਿਫਟ ਕਰਨਾ, ਈ-ਪੰਜਾਬ ਤੇ ਸਕੂਲਾਂ 'ਚ ਮੌਜੂਦ ਹਜ਼ਾਰਾਂ ਮਨਜ਼ੂਰਸ਼ੁਦਾ ਅਸਾਮੀਆਂ ਨੂੰ ਭੇਤਭਰੇ ਢੰਗ ਨਾਲ ਕੱਟ ਲਾ ਕੇ ਖਤਮ ਕੀਤਾ ਜਾ ਰਿਹਾ ਹੈ। ਤਰੱਕੀ ਕੋਟੇ ਨੂੰ ਖੋਰਾ ਲਾ ਕੇ ਪੈਂਡਿੰਗ ਤਰੱਕੀਆਂ ਨੂੰ ਮੁਕੰਮਲ ਨਾ ਕਰਨ ਵਰਗੇ ਮਾਰੂ ਫੈਸਲਿਆਂ ਨਾਲ ਅਧਿਆਪਕ ਵਰਗ ਅੰਦਰ ਬੇਚੈਨੀ ਅਤੇ ਰੋਸ ਦਾ ਆਲਮ ਹੈ। ਉਕਤ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।

ਆਗੂਆਂ ਮੰਗ ਕੀਤੀ ਕਿ ਵਿਭਾਗ ਵੱਲੋਂ ਮਿਡਲ ਸਕੂਲਾਂ ਵਿੱਚ ਹਰੇਕ ਵਿਸ਼ੇ ਦੀ ਅਸਾਮੀ ਦਿੱਤੀ ਜਾਵੇ, ਬਦਲੀਆਂ ਲਈ ਸਾਰੇ ਦੇ ਸਾਰੀ ਖਾਲੀ ਸਟੇਸ਼ਨਾਂ ਦੀਆਂ ਸੂਚੀਆਂ ਪੋਰਟਲ ਤੇ ਅਪਲੋਡ ਕਰਨ ਤੋਂ ਬਾਅਦ ਘੱਟੋ-ਘੱਟ ਪੰਜ ਦਿਨ ਦਾ ਸਮਾਂ ਅਧਿਆਪਕਾਂ ਨੂੰ ਸਟੇਸ਼ਨ ਚੋਣ ਲਈ ਦਿੱਤਾ ਜਾਵੇ, ਪੀਟੀਆਈ ਅਧਿਆਪਕਾਂ ਨੂੰ ਸ਼ਿਫਟ ਕਰਨ ਦਾ ਪੱਤਰ ਵਾਪਸ ਲਿਆ ਜਾਵੇ, ਹਰੇਕ ਪ੍ਰਰਾਇਮਰੀ ਸਕੂਲ ਵਿੱਚ ਪੀਟੀਆਈ ਅਧਿਆਪਕ ਦੀ ਅਸਾਮੀ ਨਵੇਂ ਸਿਰਿਓਂ ਕਾਇਮ ਕੀਤੀ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਕੇਂਦਰ ਦੀ ਤਰਜ 'ਤੇ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ ਅਤੇ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਤੁਰੰਤ ਜਾਰੀ ਕੀਤੀ ਜਾਣ, ਹਰੇਕ ਪੱਧਰ ਦੀਆਂ ਵਿਭਾਗੀ ਤਰੱਕੀਆਂ ਤੁਰੰਤ ਕੀਤੀਆਂ ਜਾਣ। ਇਸ ਮੌਕੇ ਮਲਕੀਤ ਸਿੰਘ, ਬਲਜੀਤ ਬੱਬਾ, ਬਲਵੀਰ ਸਿੰਘ, ਗੁਰਦੀਪ ਧੰਮ, ਅਵਤਾਰ ਸਿੰਘ, ਸੁਰਿੰਦਰਪਾਲ ਸਿੰਘ, ਨਰਿੰਦਰ ਅੌਜਲਾ, ਅਜੈ ਸ਼ਰਮਾ, ਸਰਬਜੀਤ ਸਿੰਘ ਘੁੰਮਣ, ਹਰਵਿੰਦਰ ਰਤੜਾ, ਗੁਰਮੁਖ ਲੋਕਪ੍ਰਰੇਮੀ, ਕੰਵਰਦੀਪ ਕੇਡੀ, ਪਰਮਿੰਦਰਜੀਤ ਸਿੰਘ, ਸੁਖਦੇਵ ਸੀਨੀਅਰ, ਹਰਭਜਨ ਸਿੰਘ, ਤਰਲੋਕ ਸਿੰਘ, ਜੋਗਿੰਦਰ ਅਮਾਨੀਪੁਰ, ਰਾਜੂ ਬੂਲਪੁਰੀ, ਸੁਖਪਾਲ ਸਿੰਘ, ਬਲਵਿੰਦਰ ਫਜ਼ਲਾਬਾਦ, ਕੁਲਵੀਰ ਸਿੰਘ, ਰੋਹਿਤ ਸ਼ਰਮਾ, ਸੁਖਦੇਵ ਫਗਵਾੜਾ, ਨਵਕਿਰਨ ਪਾਸ਼ਟ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।