ਅਜੈ ਕਨੌਜੀਆ, ਕਪੂਰਥਲਾ : ਯੂਥ ਅਕਾਲੀ ਦਲ ਨੇ ਸ਼ਹੀਦ ਭਗਤ ਸਿੰਘ ਚੌਕ 'ਚ ਵੱਧਦੀ ਮੰਹਿਗਾਈ, ਪੈਟਰੋਲ ਡੀਜ਼ਲ ਤੇ ਗੈਸ ਸਿਲੰਡਰ ਦੀਆਂ ਕੀਮਤਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ। ਯੂਥ ਅਕਾਲੀ ਦਲ ਦੋਆਬਾ ਜ਼ੋਨ ਦੇ ਸੀਨੀਅਰ ਮੀਤ ਪ੍ਰਧਾਨ ਅਵੀ ਰਾਜਪੂਤ ਵਲੋਂ ਇਸ ਪ੍ਰਦਰਸ਼ਨ ਦੀ ਅਗਵਾਈ ਕੀਤੀ ਗਈ ਯੂਥ ਅਕਾਲੀ ਦਲ ਦੇ ਵਰਕਰਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ,ਉਥੇ ਹੀ ਸਰਕਾਰ ਦੀਆਂ ਨੀਤੀਆਂ ਉੱਤੇ ਵੀ ਸਵਾਲ ਚੁੱਕੇ। ਯੂਥ ਅਕਾਲੀ ਦੇ ਅਨੁਸਾਰ, ਸਰਕਾਰ ਦੀਆ ਲੱਚਰ ਨੀਤੀਆਂ ਤੋਂ ਤੰਗ ਆ ਚੁੱਕੀ ਜਨਤਾ ਨੂੰ ਸਰਕਾਰ ਲਗਾਤਾਰ ਝਟਕੇ ਉੱਤੇ ਝੱਟਕੇ ਦੇ ਰਹੀ ਹੈ। ਅਜਿਹੇ ਅੌਖੇ ਹਲਾਤਾਂ 'ਚ ਦੁਨੀਆ ਦੀ ਕਿਸੇ ਵੀ ਸਰਕਾਰ ਨੇ ਆਪਣੀ ਜਨਤਾ ਉੱਤੇ ਇਨ੍ਹੇ ਜ਼ੁਲਮ ਨਹੀਂ ਕੀਤੇ ਹੋਣਗੇ, ਜਿੰਨੇ ਮੋਦੀ ਸਰਕਾਰ ਕਰ ਰਹੀ ਹੈ। ਦਸੰਬਰ ਤੋਂ ਹੁਣ ਤਕ 6 ਵਾਰ ਰਸੋਈ ਗੈਸ ਦੇ ਮੁੱਲ 225 ਰੁਪਏ ਤਕ ਵਧਾ ਦਿੱਤੇ ਗਏ ਹਨ। ਅਵੀ ਰਾਜਪੂਤ ਨੇ ਕਿਹਾ ਕਿ ਨੌਕਰੀ ਪੇਸ਼ਾ ਤੋਂ ਲੈ ਕੇ ਕਿਸਾਨ ਵਰਗ ਵੀ ਵਧਦੀ ਮਹਿੰਗਾਈ ਤੋਂ ਪਰੇਸ਼ਾਨ ਹਨ। ਪਰ ਭਾਜਪਾ ਸਰਕਾਰ ਰਾਹਤ ਦੇਣ ਦੀ ਬਜਾਏ ਮੁੱਦਿਆਂ ਨੂੰ ਡਾਇਵਰਟ ਕਰਨ 'ਚ ਜੁਟੀ ਹੈ।ਜਨਤਾ ਦੀਆਂ ਸਮੱਸਿਆਵਾਂ ਨਾਲ ਇਨ੍ਹਾਂ ਨੂੰ ਕੋਈ ਮਤਲੱਬ ਨਹੀਂ। ਕਿਸਾਨੀ ਸੰਘਰਸ਼ ਤੋਂ ਜਨਤਾ ਦਾ ਧਿਆਨ ਭਟਕਾਣ ਅਤੇ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਕੇਂਦਰ ਸਰਕਾਰ ਜਨਤਾ ਨੂੰ ਮੰਹਿਗਾਈ ਦੀ ਅੱਗ 'ਚ ਝੋਕ ਰਹੀ ਹੈ।ਅਵੀ ਰਾਜਪੂਤ ਨੇ ਕਿਹਾ ਕਿ ਬੀਜੇਪੀ ਜਦੋਂ ਵਿਰੋਧੀ ਪੱਖ ਵਿੱਚ ਸੀ ਤਾਂ ਪੈਟਰੋਲ ਡੀਜ਼ਲ ਅਤੇ ਰਸੋਈ ਗੈਸ ਦੀ 5 ਰੁਪਏਦੇ ਵਾਧਾ ਤੇ ਸੜਕਾਂ ਉੱਤੇ ਪ੍ਰਦਰਸ਼ਨ ਕਰਦੀ ਹੋਈ ਵਿੱਖਦੀ ਸੀ ਤੇ ਅੱਜ ਜਦੋਂ ਚੌਤਰਫਾ ਮਹਿੰਗਾਈ ਦੀ ਮਾਰ ਹੈ ਤਾਂ ਸਭ ਚੁੱਪ ਹਨ।ਅੱਜ ਯੂਥ ਅਕਾਲੀ ਦਲ ਨੇ ਉਨ੍ਹਾਂਨੂੰ ਨੀਂਦ ਤੋਂ ਜਗਾਣ ਦੀ ਕੋਸ਼ਿਸ਼ ਕੀਤੀ ਹੈ,ਦੇਸ਼ ਦੇ ਕਈ ਹਿੱਸੀਆਂ ਵਿੱਚ ਪੈਟਰੋਲ 100 ਰੁਪਏ ਪਾਰ, ਡੀਜ਼ਲ 90 ਰੁਪਏ ਪਾਰ ਹੋ ਗਿਆ ਹੈ,ਅਤੇ ਗੈਸ ਸਿਲੰਡਰ ਦੀਆਂ ਕੀਮਤਾਂ ਦਿਨ ਪ੍ਰਤੀ ਦਿਨ ਵੱਧਦੀਆਂ ਜਾ ਰਹੀਆਂ ਹਨ, ਸ਼ਰਮਨਾਕ ਗੱਲ ਇਹ ਹੈ ਕਿ ਇਸ ਤਰ੍ਹਾਂ ਦੀ ਖੁੱਲ੍ਹੀ ਲੁੱਟ ਕਰਨ ਦੇ ਬਾਵਜੂਦ ਬੀਜੇਪੀ ਸਰਕਾਰ ਦੇ ਆਗ ਬੇਸ਼ਰਮੀ ਨਾਲ ਬੈਠੇ ਹਨ। ਅਕਾਲੀ ਵਰਕਰਾਂ ਨੇ ਇਸ ਦੌਰਾਨ ਕਿਹਾ ਕਿ ਮੋਦੀ ਸਰਕਾਰ ਨੇ ਅੌਰਤਾਂ ਅਤੇ ਆਮ ਆਦਮੀ ਦੇ ਬਜਟ 'ਚ ਅਜਿਹੀ ਪਾੜ ਲਾ ਦਿੱਤੀ ਹੈ, ਜਿਸਦੇ ਨਾਲ ਉਹ ਜੂਝ ਪਾਉਣ 'ਚ ਅਸਮਰਥ ਹੈ,ਪਿਛਲੇ ਦਿਨਾਂ ਵਿੱਚ ਗੈਸ ਸਿਲੰਡਰ ਦੇ ਰੇਟਾਂ 'ਚ 225 ਤਕ ਦੀ ਵਾਧਾ ਹੋ ਚੁੱਕੀਆ ਹੈ,ਇਹ ਮੋਦੀ ਸਰਕਾਰ ਦੀ ਹੀ ਹੀ ਦੇਣ ਹੈ ਕਿ ਪਟਰੋਲ,ਡੀਜਲ,ਗੈਸ ਸਿਲੇਂਡਰ ਦੇ ਰੇਟਾਂ ਵਿੱਚ ਇੱਕ ਨਵਾਂ ਕੀਰਤੀਮਾਨ ਸਥਾਪਤ ਹੋ ਰਿਹਾ ਹੈ। ਅਵੀ ਰਾਜਪੂਤ ਨੇ ਕਿਹਾ ਕਿ ਮੋਦੀ ਸਰਕਾਰ ਦੀ ਇਸ ਲੁੱਟ ਨੇ ਦੇਸ਼ ਦੀਆਂ ਅੌਰਤਾਂ ਦੀ ਰਸੋਈ 'ਚ ਅੱਗ ਲਾ ਦਿੱਤੀ ਹੈ,ਉਨ੍ਹਾਂ ਦੇ ਘਰ ਦਾ ਬੱਜਟ ਵਿਗਾੜ ਦਿੱਤਾ ਹੈ ਤੇ ਮੋਦੀ ਸਰਕਾਰ ਦੀ ਮਹਿਲਾ ਮੰਤਰੀ ਜੋ ਜਦੋਂ ਵਿਰੋਧੀ ਪੱਖ ਵਿੱਚ ਸਨ ਤਾਂ ਮਾਮੂਲੀ ਵਾਧੇ ਉੱਤੇ ਗੈਸ ਸਿਲੰਡਰ ਨੂੰ ਲੈ ਕੇ ਸੜਕ ਉੱਤੇ ਪ੍ਰਦਰਸ਼ਨ ਕਰਦੀਸੀ ਤੇ ਅੱਜ ਉਹ ਸਭ ਅਤੇ ਹੋਰ ਸਾਰੇ ਭਾਜਪਾ ਆਗ ਚੁੱਪ ਹਨ, ਇਸ ਵਿਹਾਰ ਨੂੰ ਦੇਸ਼ ਦੀ ਜਨਤਾ ਕਦੇ ਮਾਫ ਨਹੀਂ ਕਰੇਗੀ।ਅਵੀ ਰਾਜਪੂਤ ਨੇ ਪੰਜਾਬ ਸਰਕਾਰ ਨੂੰ ਵੀ ਪੈਟਰੋਲ ਪਦਾਰਥਾਂ ਦੀਆਂ ਵਧੀਆਂ ਹੋਈਆਂ ਕੀਮਤਾਂ ਨੂੰ ਲੈ ਕੇ ਜ਼ਿੰਮੇਦਾਰ ਦੱਸਿਆ।ਆਮ ਵਿਅਕਤੀ ਨੂੰ ਰਾਹਤ ਦਿੰਦੇ ਹੋਏ ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਤੱਤਕਾਲ ਤੇਲ ਉੱਤੇ ਲੱਗਣ ਵਾਲੇ ਟੈਕਸਾਂ ਨੂੰ ਘੱਟ ਕਰਨ ਦੀ ਮੰਗ ਕੀਤੀ ਗਈ।ਪ੍ਰਦਰਸ਼ਨ ਕਰ ਰਹੇ ਯੂਥ ਨੇਤਾਵਾਂ ਨੇ ਕਿਹਾ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਹੋਏ ਭਾਰੀ ਵਾਧੇ ਦੇ ਕਾਰਨ ਆਮ ਲੋਕਾਂ ਦਾ ਜੀਵਨ ਕਾਫ਼ੀ ਪ੍ਰਭਾਵਿਤ ਹੋ ਰਿਹਾ ਹੈ। ਉਂਜ ਵੀ ਦੇਸ਼ ਵਿੱਚ ਮਹਿੰਗਾਈ ਚਰਮ ਉੱਤੇ ਪਹੁਂਚ ਚੁੱਕੀ ਹੈ। ਕੇਂਦਰ ਦੇ ਨਾਲ ਹੀ ਪੰਜਾਬ ਸਰਕਾਰ ਵੀ ਆਮ ਲੋਕਾਂ ਨੂੰ ਰਾਹਤ ਨਹੀਂ ਦੇ ਰਹੀ ਹੈ। ਪੰਜਾਬ ਵਿੱਚ ਪੈਟਰੋਲ ਪਦਾਰਥਾਂ ਦੀਆਂ ਕੀਮਤਾਂ ਸਭ ਤੋਂ ਜ਼ਿਆਦਾ ਹਨ। ਦੇਸ਼ ਦੇ ਹੋਰ ਸੂਬਿਆਂ ਦੇ ਮੁਕਾਬਲੇ ਪੰਜਾਬ ਸਰਕਾਰ ਡੀਜ਼ਲ ਅਤੇ ਪੈਟਰੋਲ ਉੱਤੇ ਜਨਤਾ ਤੋਂ ਜਿਆਦਾ ਟੈਕਸ ਵਸੂਲ ਰਹੀ ਹੈ। ਇਸ ਮੌਕੇ ਉੱਤੇ ਅਜੈ ਬਬਲਾ, ਜਗਜੀਤ ਸਿੰਘ ਸ਼ੰਮੀ, ਅਜੈ ਸ਼ਰਮਾ, ਤਨਵੀਰ ਫੈਲੀ, ਸੈਂਡੀ, ਦੀਪਕ ਬਸ਼ਿਸ਼ਟ, ਹਰਜੀਤ ਸਿੰਘ, ਅਸ਼ੋਕ ਸ਼ਰਮਾ, ਮੰਜੀਤ ਸਿੰਘ, ਕੁਲਦੀਪਕ ਧੀਰ, ਲਵਲੀ, ਸੁਮਿਤ ਕਪੂਰ, ਯਸ਼ਪਾਲ ਨਹਾਰ, ਮਣੀ ਬਹਿਲ, ਹਨੀ ਬਹਿਲ, ਦੀਪਕ ਸ਼ਰਮਾ, ਮਣੀ, ਕੂੜਾ, ਢਪਈ, ਹਰਜੋਤ ਸਿੰਘ, ਜਿੰਦਰ ਕੋਲਿਆਂਵਾਲ, ਜਤਿੰਦਰ, ਕਰਣ ਮਹਿਰਾ, ਸੁਨੀਲ, ਸਨੀ, ਬਾਨੂ, ਪ੍ਰਰੀਤ, ਵਿਜੈ ਆਦਿ ਮੌਜੂਦ ਸਨ।