ਕੁਲਬੀਰ ਮਿੰਟੂ, ਸੁਲਤਾਨਪੁਰ ਲੋਧੀ

ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਮੁਲਾਜ਼ਮਾਂ ਦਾ ਵੱਡਾ ਜਥਾ ਦਿੱਲੀ ਕਿਸਾਨ ਅੰਦੋਲਨ 'ਚ ਸ਼ਾਮਲ ਹੋਣ ਲਈ ਸੋਮਵਾਰ ਸਵੇਰ ਦਿੱਲੀ ਲਈ ਰਵਾਨਾ ਹੋਇਆ। ਇਸ ਸਮੇਂ ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਭਾਈ ਜਰਨੈਲ ਸਿੰਘ ਬੂਲੇ ਨੇ ਜਥੇ ਨੂੰ ਵਿਸ਼ੇਸ਼ ਟਰੱਕ ਰਾਹੀਂ ਦਿੱਲੀ ਰਵਾਨਾ ਕੀਤਾ। ਉਨ੍ਹਾਂ ਦੱਸਿਆ ਕਿ 26 ਜਨਵਰੀ ਨੂੰ ਦਿੱਲੀ ਵਿੱਚ ਕੱਢੇ ਜਾਣ ਵਾਲੇ ਟਰੈਕਟਰ ਮਾਰਚ ਸਮੇਂ ਉਕਤ ਮੁਲਾਜਮ ਸ਼ਾਮਲ ਹੋਣਗੇ ਤੇ ਕਿਸਾਨ ਅੰਦੋਲਨ ਦੀ ਸਫਲਤਾ ਲ਼ਈ ਸ਼ਾਂਤਮਈ ਸੰਘਰਸ਼ ਕਰਨਗੇ। ਇਸ ਸਮੇ ਭੇਜੇ ਗਏ ਜਥੇ ਚ ਜਥੇ ਅਮਨਪ੍ਰਰੀਤ ਸਿੰਘ ਬੂਲੇ, ਪਰਮਜੀਤ ਸਿੰਘ, ਜਗਤਾਰ ਸਿੰਘ, ਹੁਸ਼ਿਆਰ ਸਿੰਘ, ਜਥੇ ਸਰਵਣ ਸਿੰਘ ਚੱਕਾਂ, ਹੀਰਾ ਸਿੰਘ, ਓਂਕਾਰ ਸਿੰਘ, ਲਖਵੀਰ ਸਿੰਘ ਗ੍ੰਥੀ, ਵਿਜੇ ਕੁਮਾਰ, ਜਸਪ੍ਰਰੀਤ ਸਿੰਘ, ਗੁਰਮੀਤ ਸਿੰਘ, ਗੁਰਜੰਟ ਸਿੰਘ, ਪ੍ਰਲਾਦ ਸਿੰਘ, ਜਗਦੀਸ਼ ਸਿੰਘ ਦੀਸ਼ਾ, ਸੁਖਵਿੰਦਰ ਸਿੰਘ, ਲਖਵੀਰ ਸਿੰਘ ਆਦਿ ਸ਼ਾਮਲ ਸਨ। ਸ਼੍ਰੋਮਣੀ ਕਮੇਟੀ ਕਰਮਚਾਰੀਆਂ ਦੇ ਜਥੇ ਨੂੰ ਰਵਾਨਾ ਕਰਨ ਸਮੇਂ ਮੈਨੇਜਰ ਭਾਈ ਜਰਨੈਲ ਸਿੰਘ ਬੂਲੇ ਤੇ ਐਡੀਸ਼ਨਲ ਮੈਨੇਜਰ ਸਰਬਜੀਤ ਸਿੰਘ ਧੂੰਦਾ, ਭੁਪਿੰਦਰ ਸਿੰਘ ਆਰ ਕੇ, ਜਸਵਿੰਦਰ ਸਿੰਘ, ਹਰਜਿੰਦਰ ਸਿੰਘ ਭੁੱਲਰ, ਗੁਰਪ੍ਰਰੀਤ ਸਿੰਘ ਫੱਤੂਢੀਂਗਾ, ਇੰਦਰਜੀਤ ਸਿੰਘ ਸਟੋਰ ਕੀਪਰ ਬਿਜਲੀ ਤੇ ਰਣਜੀਤ ਸਿੰਘ ਠੱਟਾ, ਸੁਖਜਿੰਦਰ ਸਿੰਘ ਭਗਤਪੁਰ ਆਦਿ ਸਨ।