ਕੈਪਸ਼ਨ: 21ਕੇਪੀਟੀ21ਪੀ

ਭੁੱਖ ਹੜਤਾਲ ਵਿਚ ਸ਼ਾਮਿਲ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ।

ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ

ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਜ਼ਿਲ੍ਹਾ ਕਪੂਰਥਲਾ ਦੀ ਪੰਜਾਬ ਬਾਡੀ ਦੇ ਉਲੀਕੇ ਸੰਘਰਸ਼ ਤਹਿਤ ਅੱਜ ਵੱਖ-ਵੱਖ ਜਥੇਬੰਦੀਆਂ ਵੱਲੋਂ ਇਕਜੁੱਟ ਹੋ ਕੇ ਆਪਣੀਆਂ ਮੰਗਾਂ ਲਈ ਲੜੀਵਾਰ ਭੁੱਖ ਹੜਤਾਲ ਚਾਲੂ ਕੀਤੀ ਗਈ ਹੈ। ਜਿਸ ਵਿਚ 11 ਵਰਕਰ ਸਵੇਰੇ 9 ਤੋਂ ਸ਼ਾਮ 5 ਵਜੇ ਤਕ ਭੁੱਖ ਹੜਤਾਲ 'ਤੇ ਬੈਠੇ। ਭੁੱਖ ਹੜਤਾਲ 'ਤੇ ਬੈਠਣ ਵਾਲਿਆਂ 'ਚ ਪਿ੍ਰੰਸੀਪਲ ਕੇਵਲ ਸਿੰਘ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ, ਮੁਹੰਮਦ ਯੂਨਿਸ ਅਨਸਾਰੀ ਤੇ ਚਰਨ ਦਾਸ ਬਿਜਲੀ ਬੋਰਡ, ਬਲਦੇਵ ਸਿੰਘ, ਜਗਤਪਾਲ, ਤਰਲੋਕ ਸਿੰਘ ਤੇ ਮਲਕੀਤ ਸਿੰਘ ਪੀਐੱਸਐੱਸਐੱਫ ਵੱਲੋਂ ਤੇ ਸਵਰਨ ਸਿੰਘ ਤੇ ਮੁਕੇਸ਼ ਕੁਮਾਰ ਦਰਜਾ ਚਾਰ ਸ਼ਾਮਿਲ ਸਨ। ਇਸ ਮੌਕੇ ਭੁੱਖ ਹੜਤਾਲੀ ਸਾਥੀਆਂ ਤੋਂ ਇਲਾਵਾ ਕੈਂਪ ਵਿਚ ਸ਼ਾਮਿਲ ਹੋਣ ਵਾਲਿਆਂ ਵਿਚ ਹੋਰਨਾਂ ਤੋਂ ਇਲਾਵਾ ਗੁਰਦੀਪ ਸਿੰਘ ਜਨਰਲ ਸੈਕਟਰੀ ਪੈਨਸ਼ਨਰਜ਼, ਗੁਰਮੇਜ ਸਿੰਘ ਮੀਤ ਪ੍ਰਧਾਨ ਪੈਨਸ਼ਨਰ, ਸੁੱਚਾ ਸਿੰਘ ਸੀਨੀਅਰ ਮੀਤ ਪ੍ਰਧਾਨ ਪੈਨਸ਼ਨਰ, ਅਮਰੀਕ ਸਿੰਘ ਪ੍ਰਧਾਨ ਪੀ.ਡਬਲਯੂ.ਡੀ ਵਰਕਰਜ਼, ਜਸਵਿੰਦਰ ਪਾਲ ਉੱਗੀ ਪ੍ਰਧਾਨ ਦਰਜਾ ਚਾਰ, ਮਹਿੰਦਰ ਸਿੰਘ, ਜੋਗਾ ਸਿੰਘ, ਮਾਸਟਰ ਚਰਨ ਸਿੰਘ ਤੇ ਮਦਨ ਲਾਲ ਕੰਡਾ ਆਦਿ ਹਾਜ਼ਰ ਸਨ। ਇਸ ਮੌਕੇ ਭੁੱਖ ਹੜਤਾਲੀ ਕੈਂਪ ਵਿਚ ਹਾਜ਼ਰ ਹੋਣ ਵਾਲਿਆਂ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।