ਕੈਪਸ਼ਨ-9ਕੇਪੀਟੀ23ਪੀ, ਕੇਂਦਰ ਤੇ ਪੰਜਾਬ ਸਰਕਾਰ ਦਾ ਸੁਲਤਾਨਪੁਰ ਲੋਧੀ ਵਿਖੇ ਪੁਤਲਾ ਸਾੜਦੇ ਹੋਏ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਆਗੂ।

ਕੁਲਬੀਰ ਸਿੰਘ ਮਿੰਟੂ, ਸੁਲਤਾਨਪੁਰ ਲੋਧੀ

ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਸੁਲਤਾਨਪੁਰ ਲੋਧੀ ਦੇ ਆਗੂਆਂ ਨੇ ਵਿਸ਼ੇਸ਼ ਮੀਟਿੰਗ ਲਗਾ ਕੇ ਸੁਲਤਾਨਪੁਰ ਲੋਧੀ ਵਿਖੇ ਬੱਸ ਅੱਡੇ ਨੇੜੇ ਕੇਂਦਰ ਦੀ ਮੋਦੀ ਸਰਕਾਰ ਭਾਈਵਾਲ ਅਕਾਲੀ ਦਲ ਤੇ ਪੰਜਾਬ ਦੀ ਕਾਗਰਸ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਪੁਤਲਾ ਫੂਕਿਆ। ਸੂਬਾ ਖਜਾਨਚੀ ਗੁਰਲਾਲ ਸਿੰਘ ਪੰਡੋਰੀ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਤੇ ਉਨ੍ਹਾਂ ਦੀ ਭਾਈਵਾਲ ਅਕਾਲੀ ਦਲ ਨੇ ਜੋ ਤਿੰਨੋਂ ਆਰਡੀਨੈਂਸ ਤੇ ਬਿਜਲੀ ਸੋਧ ਬਿੱਲ ਲਿਆਂਦਾ ਹੈ ਜੋ ਸਰਾਸਰ ਕਿਸਾਨੀ ਦੀ ਬਰਬਾਦੀ ਦਾ ਰਾਹ ਹੈ। ਉਨ੍ਹਾਂ ਦੱਸਿਆ ਕਿ ਅਕਾਲੀ ਦਲ ਦੇ ਬਾਦਲ ਜੋੜੇ ਵੱਲੋਂ ਜੋ ਇਨ੍ਹਾਂ ਆਰਡੀਨੈਂਸਾ ਤੇ ਲਿਖਤੀ ਸਹਿਮਤੀ ਦਿੱਤੀ ਗਈ ਹੈ ਉਹ ਅੱਤ ਦਰਜੇ ਦਾ ਸ਼ਰਮਨਾਕ ਕਾਰਾ ਹੈ। ਨਾਲ ਹੀ ਉਨ੍ਹਾਂ ਆਖਿਆ ਕਿ ਅਕਾਲੀ ਦਲ ਨੇ ਪੰਜਾਬ ਦੇ ਲੋਕਾਂ ਨਾਲ ਕੇਂਦਰੀ ਵਜਾਰਤ ਦਾ ਸੁੱਖ ਬਰਕਰਾਰ ਰੱਖਣ ਲਈ ਸਰਾਸਰ ਧੋਖਾ ਕੀਤਾ ਹੈ ਤੇ ਪੰਜਾਬ ਦੇ ਲੋਕਾਂ ਨਾਲ ਨਮਕ ਹਰਾਮੀ ਕੀਤੀ ਹੈ। ਇਸ ਸਮੇਂ ਜ਼ੋਨ ਪ੍ਰਧਾਨ ਸਰਵਣ ਸਿੰਘ ਬਾਊਪੁਰ ਨੇ ਆਖਿਆ ਕਿ ਪੰਜਾਬ ਦੀ ਕੈਪਟਨ ਸਰਕਾਰ ਸਿਰਫ਼ ਗੱਲੀ-ਬਾਤੀ ਇਨ੍ਹਾਂ ਆਰਡੀਨੈਂਸਾ ਦਾ ਵਿਰੋਧ ਕਰ ਰਹੀ ਹੈ ਜੋ ਸਿਰਫ਼ ਮਹਿਜ ਵਿਖਾਵਾ ਹੈ ਜੇਕਰ ਸੱਚ-ਮੁੱਚ ਹੀ ਪੰਜਾਬ ਸਰਕਾਰ ਇਨ੍ਹਾਂ ਆਰਡੀਨੈਂਸਾ ਦਾ ਵਿਰੋਧ ਕਰਦੀ ਹੈ ਤਾਂ ਵਿਧਾਨ ਸਭਾ 'ਚ ਇਸ ਦੇ ਵਿਰੁੱਧ ਮਤਾ ਪਾਸ ਕਰਨ ਤੇ ਇਸਦੇ ਨਾਲ ਹੀ ਕਾਂਗਰਸ ਹਾਈਕਮਾਨ ਸੋਨੀਆ ਗਾਂਧੀ ਤੇ ਮਨਮੋਹਨ ਸਿੰਘ ਇਨ੍ਹਾਂ ਆਰਡੀਨੈਂਸਾ 'ਤੇ ਆਪਣੀ ਸਥਿਤੀ ਸਪੱਸ਼ਟ ਕਰਨ ਕਿ ਉਹ ਇਨ੍ਹਾਂ ਆਰਡੀਨੈਂਸਾ ਦੇ ਵਿਰੋਧ 'ਚ ਹਨ ਜਾਂ ਹਮਾਇਤ ਵਿਚ। ਇਸ ਸਮੇਂ ਜ਼ੋਨ ਪ੍ਰਧਾਨ ਸਰਵਣ ਸਿੰਘ ਬਾਊਪੁਰ ਨੇ ਕਾਗਰਸ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਸੁਖਪ੍ਰਰੀਤ ਸਿੰਘ ਪੱਸਣ ਕਦੀਮ ਨੇ ਦੱਸਿਆ ਕਿ ਸੂਬਾ ਕਮੇਟੀ ਦੇ ਹੁਕਮਾਂ ਅਨੁਸਾਰ 7 ਸਤੰਬਰ ਦੇ ਜੇਲ੍ਹ ਭਰੋ ਮੋਰਚੇ 'ਚ ਸੁਲਤਾਨਪੁਰ ਲੋਧੀ ਦੇ ਵਰਕਰ ਵੱਡੀ ਗਿਣਤੀ 'ਚ ਹਿੱਸਾ ਲੈਣਗੇ ਤੇ ਕਿਸੇ ਵੀ ਕੀਮਤ 'ਚ ਇਨ੍ਹਾਂ ਆਰਡੀਨੈਂਸਾਂ ਤੇ ਬਿਜਲੀ ਸੋਧ ਬਿੱਲ 2020 ਨੂੰ ਲਾਗੂ ਨਹੀਂ ਹੋਣ ਦੇਣਗੇ। ਚਾਹੇ ਇਸ ਲਈ ਹਜ਼ਾਰਾਂ ਸਿਰ ਕਿਉਂ ਨਾ ਵਾਰਨੇ ਪੈਣ ਪੰਜਾਬ ਦੀ ਹੋਦ ਨੂੰ ਬਚਾਈ ਰੱਖਣ ਵਾਸਤੇ ਇਹ ਸੌਦਾ ਘਾਟੇ ਦਾ ਨਹੀਂ ਲਾਹੇਵੰਦ ਹੀ ਹੋਵੇਗਾ। ਇਸ ਸਮੇਂ ਭਜਨ ਸਿੰਘ ਖਿਜਰਪੁਰ, ਅਮਰ ਸਿੰਘ ਛੰਨਾ ਸ਼ੇਰ ਸਿੰਘ, ਜਸਵੰਤ ਸਿੰਘ ਅਮਿ?ਤਪੁਰ, ਮੁਖਤਿਆਰ ਸਿੰਘ ਮੁੰਡੀ ਛੰਨਾ, ਪਰਮਜੀਤ ਸਿੰਘ ਜੱਬੋਵਾਲ, ਸੁਖਪ੍ਰਰੀਤ ਸਿੰਘ ਰਾਮੇ, ਬਲਜਿੰਦਰ ਸਿੰਘ ਕਾਲੇਵਾਲ, ਨਰਿੰਦਰ ਸਿੰਘ ਕਾਲੇਵਾਲ, ਵੰਸ਼ ਦੀਪ ਸਿੰਘ, ਅਮਨਪ੍ਰਰੀਤ ਆਦਿ ਆਗੂ ਸ਼ਾਮਲ ਸਨ।