ਸੁਖਪਾਲ ਸਿੰਘ ਹੁੰਦਲ, ਕਪੂਰਥਲਾ

ਦੇਸ਼ ਦੀਆਂ ਸਾਰੀਆਂ ਕੇਂਦਰੀ ਟਰੇਡ ਯੂਨੀਅਨ ਦੇ ਸੱਦੇ 'ਤੇ ਸ਼ੁੱਕਰਵਾਰ ਨੂੰ ਆਰਸੀਐੱਫ ਦੇ ਕਰਮਚਾਰੀਆਂ ਵੱਲੋਂ ਆਰਸੀਐੱਫ ਬਚਾਓ ਸੰਘਰਸ਼ ਕਮਟੀ ਦੇ ਬੈਨਰ 'ਤੇ ਭਾਰਤ ਸਰਕਾਰ ਦੀ ਮਿਹਨਤਕਸ਼ ਤੇ ਦੇਸ਼ ਵਿਰੋਧੀ ਨੀਤੀਆਂ ਖ਼ਿਲਾਫ਼ ਚੱਲ ਰੇਹ ਦੇਸ਼ ਪੱਧਰੀ ਵਿਰੋਧ ਪ੍ਰਦਰਸ਼ਨਾਂ 'ਚ ਹਿੱਸਾ ਲਿਆ। ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ ਚੌਕ 'ਤੇ ਕਰਮਚਾਰੀਆਂ ਨੇ ਜ਼ੋਰਦਾਰ ਧਰਨਾ ਪ੍ਰਦਰਸ਼ਨ ਤੇ ਨਾਅਰੇਬਾਜ਼ੀ ਕਰਦੇ ਹੋਏ ਦੇਸ਼ ਦੇ ਕੋਲਾ ਉਦਯੋਗ, ਅਸਲਾ ਫੈਕਟਰੀਆਂ, ਐੱਲਆਈਸੀ, ਬੀਪੀਸੀਐੱਲ, ਬੀਐੱਸਐੱਨਐੱਲ, ਏਅਰ ਇੰਡੀਆ ਤੇ ਭਾਰਤੀ ਰੇਲਵੇ ਆਦਿ ਦੇ ਨਿੱਜੀਕਰਨ ਖ਼ਿਲਾਫ਼ ਚੱਲ ਰਹੇ ਸੰਘਰਸ਼ ਤੇ ਦੇਸ਼ ਦੇ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ ਆਦਿ ਦੇ ਸੰਘਰਸ਼ ਨਾਲ ਇਕਜੁੱਟਤਾ ਪ੍ਰਗਟ ਕੀਤੀ। ਇਸ ਦੌਰਾਨ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਸਾਥੀ ਯੂਨੀਅਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੀ ਪੂੰਜੀਪਤੀ ਪ੍ਰਸਤ ਅਤੇ ਮਿਹਨਤਕਸ਼ ਲੋਕ ਵਿਰੋਧੀ ਨੀਤੀਆਂ ਕਾਰਨ ਕੋਲਾ ਉਦਯੋਗ ਦੇ ਕਰਮਚਾਰੀ ਬੀਤੇ ਦਿਨੀਂ 3 ਦਿਨ ਦੀ ਹੜਤਾਲ 'ਤੇ ਹਨ। ਦੇਸ਼ ਦੀ ਆਰਡੀਨੈਂਸ ਫੈਕਟਰੀਆਂ ਦੇ ਕਰਮਚਾਰੀ ਸੰਗਠਨਾਂ ਨੇ ਕਰਮਚਾਰੀਆਂ ਨਾਲ ਹੜਤਾਲ ਲਈ ਸੀਕਰੇਟ ਕਰਕੇ ਬੈਲਟ ਦੇ ਮਾਧਿਅਮ ਨਾਲ ਉਨ੍ਹਾਂ ਦੀ ਰਾਏ ਲਈ ਹੈ ਅਤੇ ਦੇਸ਼ ਦੇ ਮਜ਼ਦੂਰ, ਕਿਸਾਨ, ਮਿਹਨਤਕਸ਼ ਲੋਕ ਇਕਜੁੱਟ ਹੋ ਕੇ ਦੇਸ਼ ਵਿਆਪੀ ਵਿਰੋਧ ਕਰ ਰਹੇ ਹਨ। ਇਸ ਮੌਕੇ ਕਰਮਚਾਰੀ ਜਸਵੰਤ ਸੈਣੀ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਨੀਤੀਆਂ ਖਿਲਾਫ ਸੰਘਰਸ਼ ਦੀ ਬੇਹਦ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਆਰਸੀਐੱਫ ਬਚਾਓ ਸੰਘਰਸ਼ ਕਮੇਟੀ ਜਲਦ ਹੀ ਸੰਘਰਸ਼ ਦੀ ਰੂਪ-ਰੇਖਾ ਲੈ ਕੇ ਸਾਰੇ ਲੋਕਾਂ ਵਿਚ ਆਵੇਗੀ। ਉਨ੍ਹਾਂ ਸਾਰੇ ਕਰਮਚਾਰੀਆਂ ਨੂੰ ਸੰਘਰਸ਼ ਵਿਚ ਵੱਧ ਚੜ੍ਹ ਕੇ ਭਾਗ ਲੈਣ ਦੀ ਅਪੀਲ ਕੀਤੀ। ਵਿਰੋਧ ਪ੍ਰਦਰਸ਼ਨ ਵਿਚ ਮੁੱਖ ਰੂਪ ਵਿਚ ਜੀਤ ਸਿੰਘ, ਰਣਜੀਤ ਸਿੰਘ, ਰਾਜਵੀਰ ਸ਼ਰਮਾ, ਹਰਿਦਤ, ਪਰਮਜੀਤ ਸਿੰਘ ਖਾਲਸਾ, ਵੇਦ ਪ੍ਰਕਾਸ਼, ਉਮਾ ਸ਼ੰਕਰ, ਜੈਪਾਲ ਸਿੰਘ, ਸੁਖਬੀਰ ਸਿੰਘ, ਦਰਸ਼ਨ ਲਾਲ, ਐੱਮਕੇ ਭਟਨਾਗਰ, ਆਰਸੀ ਮੀਨਾ, ਅਰਵਿੰਦ ਪ੍ਰਸਾਦ ਆਦਿ ਹਾਜ਼ਰ ਸਨ।