ਕੈਪਸ਼ਨ-1ਕੇਪੀਟੀ8ਪੀ,

ਕੈਪਸ਼ਨ : ਪਾਵਰਕਾਮ ਸੁਲਤਾਨਪੁਰ ਲੋਧੀ ਵਿਖੇ ਮੁਲਾਜ਼ਮ ਜਥੇਬੰਦੀ ਇੰਪਲਾਈਜ਼, ਜਥੇਬੰਦੀ ਫੈਡਰੇਸ਼ਨ ਟੈਕਨੀਕਲ, ਟੀਐੱਸਯੂ ਤੇ ਕਿਸਾਨ ਸੰਘਰਸ਼ ਕਮੇਟੀ ਵੱਲੋਂ ਸਾਂਝੇ ਤੌਰ 'ਤੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕੀਤੇ ਜਾਣ ਦਾ ਦਿ੍ਸ਼।

* ਬਿਜਲੀ ਬਿੱਲ 2020 ਬਾਰੇ ਵਿਸ਼ੇਸ਼ ਚਰਚਾ ਕੀਤੀ

* ਪ੍ਰਦਰਸ਼ਨ ਦੌਰਾਨ ਮੋਿਢਆਂ 'ਤੇ ਲਗਾਏ ਕਾਲੇ ਬਿੱਲੇ

ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ

ਪੰਜਾਬ ਰਾਜ ਬਿਜਲੀ ਬੋਰਡ ਸੁਲਤਾਨਪੁਰ ਲੋਧੀ ਵਿਖੇ ਮੁਲਾਜ਼ਮ ਜਥੇਬੰਦੀ ਇੰਪਲਾਈਜ਼, ਜਥੇਬੰਦੀ ਫੈਡਰੇਸ਼ਨ ਟੈਕਨੀਕਲ (ਪਹਿਲਵਾਨ ਗਰੁੱਪ), ਜਥੇਬੰਦੀ ਟੀਐੱਸਯੂ ਅਤੇ ਕਿਸਾਨ ਸੰਘਰਸ਼ ਕਮੇਟੀ ਵੱਲੋਂ ਸਾਂਝੇ ਤੌਰ 'ਤੇ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਕਾਲੇ ਬਿੱਲੇ ਲਗਾ ਕੇ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਬਿਜਲੀ ਬਿੱਲ 2020 ਬਾਰੇ ਵਿਸ਼ੇਸ਼ ਚਰਚਾ ਕੀਤੀ ਗਈ। ਇਸ ਮੌਕੇ ਬੋਲਦਿਆਂ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਚਰਨਜੀਤ ਸ਼ਰਮਾ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਸੰਕਟ ਦਾ ਕੇਂਦਰ ਸਰਕਾਰ ਫਾਇਦਾ ਉਠਾ ਕੇ ਜ਼ੋਰ ਵਿਰੋਧੀ ਬਿਜਲੀ ਸੋਧ ਬਿੱਲ ਪਾਰਲੀਮੈਂਟ 'ਚ ਪੇਸ਼ ਕਰਕੇ ਪਾਸ ਕਰਨ ਜਾ ਰਹੀ ਹੈ ਜਿਸ ਨਾਲ ਸਾਰਾ ਪਾਵਰ ਸੈਕਟਰ ਮੁਲਾਜ਼ਮ, ਕਿਸਾਨ, ਮਜ਼ਦੂਰ, ਹਰ ਛੋਟੇ ਤੇ ਵੱਡੇ ਖਪਤਕਾਰ ਅਤੇ ਆਮ ਲੋਕ ਪ੍ਰਭਾਵਿਤ ਹੋਣਗੇ ਇਸ ਇਸ ਸੋਧ ਬਿੱਲ ਦਾ ਮੁੱਖ ਉਦੇਸ਼ ਪਾਵਰ ਸੈਕਟਰ ਦੇ ਉਸਾਰੇ ਗਏ ਢਾਂਚੇ ਅਤੇ ਹੋਰ ਸਮਤੀਆਂ ਨੂੰ ਪ੍ਰਰਾਈਵੇਟ ਸੈਕਟਰਾਂ ਨੂੰ ਸੌਂਪਣ ਲਈ ਰਾਹ ਪੱਧਰਾ ਕਰਨਾ ਹੈ ਜਦੋਂ 2003 ਵਿੱਚ ਬਿਜਲੀ ਸੰਕਟ ਹੋਂਦ ਵਿੱਚ ਆਇਆ ਸੀ ਤਾਂ ਉਸ ਦਾ ਮੁੱਖ ਉਦੇਸ਼ ਖਪਤਕਾਰਾ ਨੂੰ ਵਧੀਆ ਸੇਵਾਵਾਂ ਦੇਣਾ, ਪਾਵਰ ਸੈਕਟਰ ਦੇ ਕੰਮਾਂ ਵਿੱਚ ਤੇਜ਼ੀ ਲਿਆਉਣਾ ਸੀ ਇਸ ਘਾਤਕ ਬਿਜਲੀ ਸੋਧ ਬਿਲ ਨੂੰ ਰੋਕਣ ਲਈ ਇੰਪਲਾਈਜ਼ ਫੈਡਰੇਸ਼ਨ ਦੀ ਲੀਡਰਸ਼ਿਪ ਮੁੱਖ ਮੰਤਰੀ ਤੋਂ ਮੰਗ ਕਰਦੀ ਹੈ ਉਨ੍ਹਾਂ ਕਿਹਾ ਕਿ ਇਸ ਬਿੱਲ ਦਾ ਵਿਰੋਧ ਕਰਕੇ ਇਸ ਨੂੰ ਪਾਸ ਹੋਣ ਤੋਂ ਰੋਕਿਆ ਜਾਵੇ ਕਿਉਂਕਿ ਇਸ ਦੇ ਲਾਗੂ ਹੋਣ ਨਾਲ ਬਿਜਲੀ ਵੰਡ ਸਰਮਾਏਦਾਰਾਂ ਦੇ ਹੱਥਾਂ ਵਿਚ ਚਲੀ ਜਾਵੇਗੀ ਜੋ ਕਿ ਉਨ੍ਹਾਂ ਨੂੰ ਆਪਣੀ ਮਰਜ਼ੀ ਦੇ ਰੇਟਾਂ ਨਾਲ ਬਿਜਲੀ ਵੇਚਣ ਦੀ ਖੁੱਲ੍ਹ ਮਿਲ ਜਾਵੇਗੀ ਉਨ੍ਹਾਂ ਕਿਹਾ ਕਿ ਆਮ ਨਾਗਰਿਕ ਪਹਿਲਾ ਹੀ ਟੈਕਸਾਂ ਦੀ ਮਾਰ ਝੱਲ ਰਿਹਾ ਹੈ ਅਤੇ ਬਿਜਲੀ ਉਨ੍ਹਾਂ ਦੀ ਪਹੁੰਚ ਤੋਂ ਦੂਰ ਹੋ ਜਾਵੇਗੀ। ਕਿਸਾਨ ਜਥੇਬੰਦੀਆਂ ਨੇ ਬੋਲਦਿਆਂ ਕਿਹਾ ਕਿ ਇਸ ਨਾਲ ਕਿਸਾਨ ਸਬਸਿਡੀਆ ਬੰਦ ਹੋ ਜਾਣਗੀਆ ਅਤੇ ਆਮ ਵਰਗ ਨੂੰ ਦਿੱਤੀਆਂ ਰਿਆਇਤਾਂ ਖਤਮ ਹੋ ਜਾਣਗੀਆਂ ਤੇ ਜੇਕਰ ਇਹ ਸੋਧ ਬਿੱਲ ਆਉਂਦਾ ਹੈ ਤਾਂ ਇਸ ਨਾਲ ਹਰ ਵਰਗ ਨੂੰ ਨੁਕਸਾਨ ਹੋਵੇਗਾ। ਇਸ ਮੌਕੇ ਪ੍ਰਧਾਨ ਸਬ-ਡਵੀਜ਼ਨ ਬਿਕਰਮਜੀਤ ਸਿੰਘ ਮਾਹਲ, ਖਜ਼ਾਨਚੀ ਗੁਰਦੀਪ ਸਿੰਘ, ਸੈਕਟਰੀ ਹਰਜੀਤ ਸਿੰਘ, ਪ੍ਰਰੈੱਸ ਸਕੱਤਰ ਹਰਦੀਪ ਸਿੰਘ, ਸ਼ਿਵਰਾਜ ਸਿੰਘ ਸਰਕਲ ਪ੍ਰਧਾਨ ਟੀ ਐੱਸ ਯੂ, ਸੁਖਦੇਵ ਸਿੰਘ ਟਿੱਬਾ ਉਪ ਸਕੱਤਰ, ਯਾਦਵਿੰਦਰ ਸਿੰਘ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾਈ ਖਜਾਨਚੀ ਗੁਰਲਾਲ ਸਿੰਘ ਪੰਡੋਰੀ ਰਣ ਸਿੰਘ, ਜ਼ੋਨ ਪ੍ਰਧਾਨ ਸਰਵਨ ਸਿੰਘ, ਸੈਕਟਰੀ ਤਰਸੇਮ ਸਿੰਘ, ਖ਼ਜ਼ਾਨਚੀ ਹਾਕਮ ਸਿੰਘ, ਭਜਨ ਸਿੰਘ ਖਿਜਰਪੁਰ, ਰਾਜਿੰਦਰ ਸ਼ੇਰਪੁਰ, ਬਲਜਿੰਦਰ ਕਾਲੇਵਾਲ, ਸੁਖਪ੍ਰਰੀਤ ਸਿੰਘ ਆਦਿ ਬੁਲਾਰਿਆਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਵਿਰੁੱਧ ਡਟ ਕੇ ਵਿਰੋਧ ਕੀਤਾ ਸਬ ਡਿਵੀਜ਼ਨ 1 ਨੰਬਰ ਦੇ ਪ੍ਰਧਾਨ ਬਲਵੀਰ ਸਿੰਘ, ਕੇਹਰ ਸਿੰਘ, ਸੁਰਿੰਦਰ ਸਿੰਘ, ਐੱਸਡੀਸੀ ਬਲਵਿੰਦਰ ਸਿੰਘ, ਜਗਤਾਰ ਸਿੰਘ, ਦਰਸ਼ਨ ਸਿੰਘ ਆਦਿ ਹਾਜ਼ਰ ਸਨ।