<

p> ਜੇਐੱਨਐੱਨ, ਫਗਵਾੜਾ : ਯੂਥ ਕਾਂਗਰਸ ਦੇ ਜ਼ਿਲ੍ਹਾ ਕਪੂਰਥਲਾ ਇਕਾਈ ਦੇ ਪ੍ਰਧਾਨ ਸੌਰਵ ਖੁੱਲ੍ਹਰ ਦੇ ਨਿਰਦੇਸ਼ਾਂ ਅਨੁਸਾਰ ਹਲਕਾ ਵਿਧਾਨ ਸਭਾ ਕਪੂਰਥਲਾ ਦੇ ਯੂਥ ਪ੍ਰਧਾਨ ਕਰਨ ਮਹਾਜਨ ਦੀ ਅਗਵਾਈ ਹੇਠ ਯੂਥ ਵਰਕਰਾਂ ਨੇ ਹਿੰਦੀ ਸਿਨੇਮਾ ਦੇ ਅਦਾਕਾਰ ਅਨੁਪਮ ਖੇਰ ਦਾ ਪੋਸਟਰ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਪ੍ਰਧਾਨ ਸੌਰਵ ਖੁੱਲ੍ਹਰ ਨੇ ਦੱਸਿਆ ਕਿ ਅਨੁਪਮ ਖੇਰ ਕਾਫੀ ਸਮੇਂ ਤੋਂ ਵੱਖ-ਵੱਖ ਸਟੇਜਾਂ ਤੇ ਸੋਸ਼ਲ ਮੀਡੀਆ 'ਤੇ ਭਾਜਪਾ ਦੇ ਅੰਨ੍ਹੇ ਭਗਤ ਵਾਂਗ ਵਿਵਹਾਰ ਕਰ ਰਹੇ ਹਨ। ਹੁਣ ਉਨ੍ਹਾਂ ਹੱਦ ਕਰਦੇ ਹੋਏ ਟਵੀਟਰ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇਕ ਤੁਕ ਨੂੰ ਤੋੜ-ਮਰੋੜ ਕੇ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਲਈ ਵਰਤੋਂ ਕੀਤੀ ਹੈ, ਪਰ ਉਹ ਭੁੱਲ ਗਏ ਕਿ ਗੁਰੂ ਗੋਬਿੰਦ ਸਿੰਘ ਜੀ 'ਚ ਸ਼ਰਧਾ ਰੱਖਣ ਵਾਲਾ ਇਕ ਵੱਡਾ ਵਰਗ ਤੇ ਖਾਸ ਤੌਰ 'ਤੇ ਪੰਜਾਬ ਦੇ ਲੋਕ ਇਸ ਤਰ੍ਹਾਂ ਦੀ ਗੁਸਤਾਖੀ ਨੂੰ ਕਦੇ ਮਾਫ਼ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਜੇਕਰ ਭਵਿੱਖ 'ਚ ਇਸ ਤਰ੍ਹਾਂ ਦੀ ਗਲਤੀ ਨੂੰ ਦੁਹਰਾਇਆ ਗਿਆ ਤਾਂ ਅਨੁਪਮ ਖੇਰ ਖ਼ਿਲਾਫ਼ ਧਾਰਮਿਕ ਭਾਵਨਾ ਨੂੰ ਸੱਟ ਪਹੁੰਚਾਉਣ ਦੇ ਦੋਸ਼ 'ਚ ਕਾਨੂੰਨੀ ਕਾਰਵਾਈ ਕਰਨ ਤੋਂ ਪਰਹੇਜ ਨਹੀਂ ਕੀਤਾ ਜਾਵੇਗਾ। ਅੱਜ ਦੇ ਰੋਸ ਪ੍ਰਦਰਸ਼ਨ 'ਚ ਨਰੇਸ਼ ਵਸ਼ਿਸ਼ਠ, ਨਵਜੋਤ ਸਿੰਘ ਮਾਹਲ, ਜਤਿੰਦਰ ਕਪੂਰ, ਸੁਖ ਭੰਡਾਲ, ਪ੍ਰਵੀਨ ਜੋਸ਼ੀ, ਨਵੀਨ ਸੱਭਰਵਾਲ, ਜਸਪ੍ਰਰੀਤ ਸਹਿਗਲ ਆਦਿ ਹਾਜ਼ਰ ਸਨ।