ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ : ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਸਾਰੇ ਪੰਜਾਬ ਵਿੱਚ ਕੈਪਟਨ ਸਰਕਾਰ ਦੇ ਖਿਲਾਫ਼ ਸੁਲਤਾਨਪੁਰ ਲੋਧੀ ਸ਼ਹਿਰ ਦੇ ਮੁਹੱਲੇ, ਪਿੰਡਾਂ ਕਸਬਿਆਂ ਵਿੱਚ ਸਾਬਕਾ ਵਿੱਤ ਮੰਤਰੀ ਡਾ: ਉਪਿੰਦਰਜੀਤ ਕੌਰ ਦੀ ਆਗਵਾਈ ਵਿਚ ਪੰਜਾਬ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤੇ ਗਏ ਰੋਸ ਪ੍ਰਦਰਸ਼ਨ ਨੂੰ ਬੀਬੀ ਗੁਰਪ੍ਰਰੀਤ ਕੌਰ ਰੂਹੀ, ਸੀਨੀਅਰ ਆਗੂ ਇੰਜ: ਸਵਰਨ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਗਰੀਬਾਂ ਦੀਆਂ ਮੁਸ਼ਿਕਲਾਂ ਹੱਲ ਕਰਨ ਵਿਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ ਗਰੀਬਾਂ ਨੂੰ ਲਾਕ ਡਾਊਨ ਵਿਚ ਰਾਸ਼ਨ ਮੁਹੱਈਆ ਕਰਵਾਉਣ ਵਿਚ ਫੇਲ੍ਹ ਸਾਬਤ ਹੋਈ ਹੈ ਗਰੀਬ ਲੋਕਾਂ ਦੇ ਬਿਜਲੀ ਬਿੱਲਾਂ ਵਿਚ ਇਜਾਫਾ ਕਰਕੇ ਕਚੂਮਰ ਹੀ ਕੱਢ ਦਿੱਤਾ ਪੰਜਾਬ ਵਿਚ ਰੇਤ ਮਾਫੀਆ ਸਰਾਬ ਮਾਫੀਆ ਦਾ ਹੀ ਬੋਲਬਾਲਾ ਹੈ। ਕਾਂਗਰਸ ਸਰਕਾਰ ਨੇ ਗਰੀਬ ਭਾਈਚਾਰੇ ਨਾਲ ਚੋਣਾਂ ਦੌਰਾਨ ਬਹੁਤ ਵੱਡੇ ਵਾਅਦੇ ਜਿਵੇ ਲੜਕੀਆਂ ਦੇ ਵਿਆਹ ਤੇ 51000 ਰੁਪਏ ਸ਼ਗਨ ਸਕੀਮ, ਬਜੁਰਗਾਂ ਨੂੰ 2500 ਰੁਪਏ ਪੈਨਸ਼ਨ, ਬਿਜਲੀ ਦੇ ਬਿੱਲ ਮੁਆਫ਼ ਕਰਨ, ਘਰ-ਘਰ ਨੌਕਰੀਆਂ ਦੇਣ ਸਮਾਰਟਫੋਨ ਇਲਾਵਾ ਹੋਰ ਵੀ ਵੱਡੇ ਵਾਆਦੇ ਸਨ ਕਰੀਬ ਸਾਢੇ ਤਿੰਨ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਪੰਜਾਬ ਸਰਕਾਰ ਵਲੋਂ ਇੱਕ ਵੀ ਵਾਆਦੇ ਪੂਰਾ ਨਹੀਂ ਕੀਤਾ ਗਿਆ ਇਸ ਮੌਕੇ ਗੁਰਨਾਮ ਸਿੰਘ ਕੌਂਸਲਰ, ਵਿੱਕੀ ਚੌਹਾਨ ਸਾਬਕਾ ਕੌਂਸਲਰ, ਪ੍ਰਵੀਨ ਚੌਹਾਨ ਕੌਂਸਲਰ ਹਰਜਿੰਦਰ ਸਿੰਘ ਸਾਬਕਾ ਕੌਂਸਲਰ, ਸਿਮਰਨ ਧੀਰ ਕੌਂਸਲਰ, ਸੁੱਚਾ ਸਿੰਘ ਸ਼ਿਕਾਰ ਪੁਰ, ਪਿੰਸੀਪਲ ਮੋਹਨ ਸਿੰਘ, ਮਾਸਟਰ ਜਗਜੀਤ ਸਿੰਘ ਪੰਛੀ, ਸਤਨਾਮ ਸਿੰਘ ਰਾਮੇ ਦੇ ਇਲਾਵਾ ਅਕਾਲੀ ਵਰਕਰ ਹਾਜ਼ਰ ਸਨ।