ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ : ਬੀਤੇ ਦਿਨੀਂ ਪੰਜਾਬ ਵਿਚ ਜਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦੇ ਰੋਸ ਵਜੋਂ ਅੱਜ ਬਹੁਜਨ ਸਮਾਜ ਪਾਰਟੀ ਨੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਲਕਾ ਸੁਲਤਾਨਪੁਰ ਲੋਧੀ ਵਿਚ ਤਲਵੰਡੀ ਪੁਲ ਚੌਂਕ 'ਤੇ ਜੋਨ ਇੰਚਾਰਜ ਤਰਸੇਮ ਸਿੰਘ ਡੌਲਾ ਦੀ ਅਗਵਾਈ ਹੇਠ ਬਸਪਾ ਵਰਕਰਾਂ ਅਤੇ ਆਗੂਆਂ ਨੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ। ਇਸ ਤੋਂ ਬਾਅਦ ਸੂਬੇ ਦੀ ਸਰਕਾਰ ਨੂੰ ਭੰਗ ਕਰਨ ਲਈ ਐੱਸਡੀਐੱਮ ਸੁਲਤਾਨਪੁਰ ਲੋਧੀ ਨੂੰ ਪੰਜਾਬ ਦੇ ਗਵਰਨਰ ਦੇ ਨਾਮ ਇੱਕ ਮੰਗ ਪੱਤਰ ਸੌਂਪਿਆ ਸੰਬੋਧਨ ਕਰਦਿਆਂ ਬਸਪਾ ਆਗੂ ਤਰਸੇਮ ਸਿੰਘ ਡੌਲਾ ਨੇ ਕਿਹਾ ਕਿ ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ 100 ਤੋਂ ਵੱਧ ਮੌਤਾਂ ਸੂਬਾ ਸਰਕਾਰ ਦੇ ਮੱਥੇ 'ਤੇ ਵੱਡਾ ਕਲੰਕ ਹੈ। ਕਿਉਂਕਿ ਸਾਢੇ ਤਿੰਨ ਸਾਲ ਪਹਿਲਾਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ ਵਿੱਚ ਫੜ੍ਹ ਕੇ ਪੰਜਾਬ ਵਿਚੋਂ ਨਸ਼ਾ ਖਤਮ ਕਰਨ ਦੀ ਸਹੁੰ ਖਾਧੀ ਸੀ ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਸੂਬੇ ਦਾ ਐਕਸਾਈਜ ਤੇ ਗ੍ਹਿ ਵਿਭਾਗ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਹੈ। ਇਸ ਲਈ ਇਨ੍ਹਾਂ 100 ਤੋਂ ਵੱਧ ਮੌਤਾਂ ਦੇ ਸਿੱਧੇ ਰੂਪ ਵਿੱਚ ਉਹ ਜਿੰਮੇਵਾਰ ਹਨ ਉਨ੍ਹਾਂ ਮਿ੍ਤਕ ਪਰਿਵਾਰਾਂ ਨੂੰ 50 ਲੱਖ ਰੁਪਏ ਨਗਦ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਸਰਕਾਰ ਤੋਂ ਮੰਗ ਕੀਤੀ ਇਸ ਮੌਕੇ ਤਰਸੇਮ ਸਿੰਘ ਡੌਲਾ ਤੋਂ ਇਲਾਵਾ ਡਾ.ਜਸਵੰਤ ਸਿੰਘ ਉਪ ਪ੍ਰਧਾਨ, ਰਾਹੁਲ ਨਾਹਰ ਜਿਲ੍ਹਾ ਕਪੂਰਥਲਾ ਇੰਚਾਰਜ, ਮੰਗਲ ਸਿੰਘ ਪ੍ਰਧਾਨ ਹਲਕਾ ਸੁਲਤਾਨਪੁਰ ਲੋਧੀ, ਗੁਰਦਾਸ ਰਾਮ, ਜਸਵੀਰ ਪੱਪਾ, ਪਿਆਰਾ ਲਾਲ, ਜਥੇਦਾਰ ਅਮਰਜੀਤ ਸਿੰਘ, ਬੂਟਾ ਸਿੰਘ ਭਾਗੋਅਰਾਈਆਂ, ਸਚਿਨ, ਰਾਮ ਲਾਲ ਆਦਿ ਮੈਂਬਰ ਹਾਜ਼ਰ ਸਨ।