ਵਿਜੇ ਸੋਨੀ, ਫਗਵਾੜਾ : ਪੰਜਾਬ ਦੇ ਤਿੰਨ ਜ਼ਿਲਿ੍ਹਆਂ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾ ਦੇ ਰੋਸ ਵਜੋਂ ਵਿਧਾਨ ਸਭਾ ਹਲਕਾ ਫਗਵਾੜਾ 'ਚ ਬਸਪਾ ਜਨਰਲ ਸਕੱਤਰ ਦੀ ਅਗਵਾਈ ਹੇਠ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਸਾੜ ਕੇ ਰਾਜਪਾਲ ਦੇ ਨਾਮ ਇਕ ਮੰਗ ਪੱਤਰ ਦਿੱਤਾ ਗਿਆ। ਜਾਣਕਾਰੀ ਦਿੰਦੇ ਹੋਏ ਬਸਪਾ ਜਨਰਲ ਸਕਤਰ ਰਮੇਸ਼ ਕੌਲ ਨੇ ਦੱਸਿਆ ਕਿ ਸੂਬੇ ਵਿੱਚ ਹੋਈਆ ਇਨ੍ਹਾਂ ਬੇਕਸੂਰਾਂ ਦੀਆਂ ਮੌਤਾਂ ਦੀ ਜਿੰਮੇਵਾਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ। ਕੈਪਟਨ ਅਮਰਿੰਦਰ ਸਿੰਘ ਕੋਲ ਹੀ ਆਬਕਾਰੀ ਵਿਭਾਗ ਹੈ। ਸਿਰਫ ਕੁਝ ਅਧਿਕਾਰੀਆਂ ਦੇ ਕਾਰਵਾਈ ਕਰਨਾ ਗਲਤ ਹੈ ਮੁਖ ਦੋਸ਼ੀ ਕੈਪਟਨ ਹਨ ਉਨ੍ਹਾਂ ਨੂੰ ਨੈਤਿਕਤਾ ਦੇ ਅਧਾਰ 'ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ। ਜਦੋਂ ਤਕ ਕੈਪਟਨ ਅਮਰਿੰਦਰ ਸਿੰਘ ਅਸਤੀਫਾ ਨਹੀਂ ਦਿੰਦੇ ਬਸਪਾ ਵਲੋਂ ਪੂਰੇ ਪੰਜਾਬ 'ਚ ਇਹ ਲੜਾਈ ਇਸੇ ਤਰ੍ਹਾਂ ਜਾਰੀ ਰਹੇਗੀ। ਇਸ ਮੌਕੇ ਬੋਲਦਿਆਂ ਵੱਖ ਵੱਖ ਬੁਲਾਰਿਆਂ ਰਮੇਸ਼ ਕੋਲ਼ ਜਨਰਲ ਸਕੱਤਰ ਪੰਜਾਬ, ਸੀਨੀਅਰ ਆਗੂ ਮਾਸਟਰ ਹਰਭਜਨ ਸਿੰਘ, ਲੇਖ ਰਾਜ ਜਮਾਲਪੁਰੀ ਜੋਨ ਇੰਚਾਰਜ, ਪ੍ਰਧਾਨ ਚਿੰਰਜੀਲਾਲ ਮਨੋਹਰ ਲਾਲ ਜੱਖੂ ਇੰਚਾਰਜ, ਹਰਭਜਨ ਸੁੰਮਨ, ਪਰਮਜੀਤ ਖਲਵਾੜਾ, ਗੁਰਾਦਿੱਤਾ,ਬਿਸੰਭਰ ਭਬਿਆਣਾ, ਅਮਰਜੀਤ ਖੁੱਤਨ, ਮਨੋਜ਼ ਚਾਚੋਕੀ, ਗੁਰਮੀਤ ਸੁੰਨੜਾ, ਡਾ ਜਸਵਿੰਦਰ ਪਲਾਹੀ, ਅਰੁਣ ਸੁੰਮਨ, ਹੈਪੀ ਕਾਂਸ਼ੀ ਨਗਰ, ਪਿਆਰਾ ਭਾਣੋਕੀ, ਆਦਿ ਨੇ ਆਖਿਆ ਕਿ ਸੂਬਾ ਸਰਕਾਰ ਹਰ ਪਖੋ ਲੋਕਾਂ ਦੀ ਸੇਵਾ ਕਰਨ ਵਿੱਚ ਫੇਲ ਸਾਬਿਤ ਹੋਈ ਹੈ ਕਰੋਨਾ ਮਹਾਮਾਰੀ ਕਾਰਣ ਪਰੇਸ਼ਾਨ ਲੋਕਾਂ ਨੂੰ ਰਾਹਤ ਦੇਣ ਦੀ ਬਜਾਇ ਗਰੀਬ ਲੋੜਵੰਦਾ ਦੇ ਨੀਲੇ ਕਾਰਡਾ ਵਿਚੋਂ ਨਾਮ ਹੀ ਕਟਵਾ ਦਿਤੇ ਗਏ। ਸੂਬੇ ਦੇ ਲੋਕਾਂ ਨੂੰ ਰਾਹਤ ਦੀ ਉਮੀਦ ਜਗਾਕੇ ਦੋ ਮਹੀਨੇ ਘਰਾਂ 'ਚ ਬਿਠਾ ਦਿੱਤਾ ਬਾਅਦ ਵਿੱਚ ਮੁਕਰ ਗਏ। ਕੈਪਟਨ ਸਾਹਬ ਨੇ ਗੁਟਕਾ ਸਾਹਿਬ ਨੂੰ ਹੱਥ ਵਿੱਚ ਫੜਕੇ ਇਕ ਮਹੀਨੇ ਵਿੱਚ ਨਸ਼ਾ ਖਤਮ ਕਰਨ ਦਾ ਭਰੋਸਾ ਲੋਕਾਂ ਨੂੰ ਦਿਵਾਇਆ ਸੀ ਹੋਇਆ ਉਸਦੇ ਉਲਟ ਕੈਪਟਨ ਖੁਦ ਨਸ਼ੇ 'ਤੇ ਨੱਥ ਨਹੀ ਪਾ ਸਕੇ। ਜਿਸ ਕਾਰਨ ਸੈਂਕੜੇ ਬੇਕਸੂਰ ਲੋਕ ਆਪਣੀ ਜਾਨ ਗੁਆ ਗਏ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਸਾੜਕੇ ਨਾਅਰੇਬਾਜ਼ੀ ਕਰਦੇ ਹੋਏ ਨਗਰ ਨਿਗਮ ਕਮਿਸ਼ਨਰ ਰਾਜੀਵ ਵਰਮਾ ਨੂੰ ਇਕ ਮੰਗ ਦੇ ਕੇ ਕੈਪਟਨ ਅਮਰਿੰਦਰ ਸਿੰਘ ਤੋਂ ਅਸਤੀਫੇ ਦੀ ਮੰਗ ਕੀਤੀ ਗਈ। ਬਸਪਾ ਆਗੂਆਂ ਨੇ ਰਾਜਪਾਲ ਤੋਂ ਮੰਗ ਕੀਤੀ ਕਿ ਜੇਕਰ ਦੋਸ਼ੀਆਂ ਖ਼ਿਲਾਫ਼ ਜਲਦ ਕਾਰਵਾਈ ਨਹੀਂ ਕੀਤੀ ਜਾਂਦੀ ਤੇ ਕੈਪਟਨ ਅਮਰਿੰਦਰ ਸਿੰਘ ਅਸਤੀਫਾ ਨਹੀ ਦਿੰਦੇ ਤਾ ਬਸਪਾ ਪੂਰੇ ਪੰਜਾਬ ਵਿੱਚ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਕਰੇਗੀ।