ਵਿਜੇ ਸੋਨੀ, ਫਗਵਾੜਾ : ਡੈਮੋਕ੍ਰੇਟਿਕ ਮੁਲਾਜ਼ਮ ਫੈੱਡਰੇਸ਼ਨ ਪੰਜਾਬ ਦੇ ਸੂਬਾਈ ਸੱਦੇ 'ਤੇ ਇਕਾਈ ਫਗਵਾੜਾ ਨੇ ਮੁਲਾਜ਼ਮਾਂ ਦੀਆਂ ਭੱਖਦੀਆਂ ਮੰਗਾਂ ਨੂੰ ਲੈਕੇ ਕੇਂਦਰ ਤੇ ਸੂਬਾ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖ਼ਿਲਾਫ਼ ਜੰਮ ਕੇ ਭੜਾਸ ਕੱਢੀ ਤੇ ਸਰਕਾਰ ਦੀ ਅਰਥੀ ਫੂਕੀ। ਮੁਲਾਜ਼ਮਾਂ ਨੇ ਵਰ੍ਹਦੇ ਮੀਂਹ 'ਚ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੋਲਦਿਆਂ ਵੱਖ-ਵੱਖ ਆਗੂਆਂ ਕੁਲਵਿੰਦਰ ਕੌਰ, ਪਰਮਜੀਤ ਕੌਰ ਖੈੜਾ, ਗੁਰਮੁਖ ਸਿੰਘ ਲੋਕਪ੍ਰਰੇਮੀ, ਨਵਕਿਰਨ ਪਾਂਸ਼ਟ ਨੇ ਦੱਸਿਆ ਕਿ ਕਿਰਤ ਦੀ ਲੱੁਟ ਸਰਕਾਰਾਂ ਦੇ ਚਰਿੱਤਰ ਦਾ ਹਿੱਸਾ ਬਣ ਚੱੁਕੀ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਦੇ ਹਰੇਕ ਮਹਿਕਮੇ ਦੇ ਕੱਚੇ ਮੁਲਾਜਮਾ ਨੂੰ ਪੱਕਾ ਕੀਤਾ ਜਾਵੇ। 2004 ਤੋਂ ਬਾਅਦ ਬੰਦ ਕੀਤੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। ਆਸ਼ਾ ਵਰਕਰਾਂ ਅਤੇ ਫੈਸੀਲੇਟੇਟਰਾਂ ਨੂੰ ਇਨਸੈਂਟਿਵ ਦੀ ਥਾਂ ਪੂਰੀ ਤਨਖਾਹ ਦੇਕੇ ਪੱਕਾ ਕੀਤਾ ਜਾਵੇ। ਮਿਡ ਡੇ ਮੀਲ ਵਰਕਰਾਂ ਅਤੇ ਜੰਗਲਾਤ ਕਾਮਿਆਂ ਨੂੰ ਘੱਟੋ ਘੱਟ ਉਜਰਤ ਕਾਨੂੰਨ ਤਹਿਤ ਤਨਖਾਹਾ ਦੇਕੇ ਪੱਕਾ ਕੀਤਾ ਜਾਵੇ। ਮਿਡ ਡੇ ਮੀਲ ਵਰਕਰਾਂ ਨੂੰ ਪੂਰੇ ਸਾਲ ਦੀ ਤਨਖਾਹ ਦਿੱਤੀ ਜਾਵੇ। ਮੁਲਾਜਮਾਂ ਦਾ ਦੱਬਿਆ ਹੋਇਆ ਡੀਏ ਤੁਰੰਤ ਜਾਰੀ ਕੀਤਾ ਜਾਵੇ। ਪੇਅ ਕਮਿਸ਼ਨ ਦੀ ਰਿਪੋਰਟ ਜਾਰੀ ਕੀਤੀ ਜਾਵੇ। ਕਿਰਤ ਕਾਨੂੰਨਾਂ ਦੀਆ ਨਵੀਆਂ ਸੋਧਾਂ ਨੂੰ ਵਾਪਿਸ ਲ਼ਿਆ ਜਾਵੇ। ਬੁਲਾਰਿਆਂ ਨੇ ਮੰਗ ਕੀਤੀ ਕਿ ਜੇਕਰ ਸਾਡੀਆਂ ਜਾਇਜ਼ ਮੰਗਾਂ ਨਹੀ ਮੰਨੀਆਂ ਜਾਂਦੀਆਂ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਵੀ ਤੇਜ ਕੀਤਾ ਜਾਵੇਗਾ। ਇਸ ਮੌਕੇ ਜਸਵਿਦੰਰ ਸਿੰਘ, ਅਕਵਿੰਦਰ ਕੌਰ, ਉਰਮਿਲਾ, ਰਜਿੰਦਰ ਪਾਲ ਕੌਰ, ਰਾਜਵੰਤ ਕੋਰ, ਗੁਰਜੀਤ ਕੌਰ, ਹਰਪ੍ਰਰੀਤ ਕੌਰ, ਸੰਦੀਪ ਕੌਰ, ਪਰਮਜੀਤ ਕੌਰ, ਨਛੱਤਰ ਕੌਰ, ਪ੍ਰਵੀਨ, ਰਣਜੀਤ ਕੌਰ ਸਮੇਤ ਵੱਡੀ ਗਿਣਤੀ ਵਿਚ ਮੁਲਾਜ਼ਮ ਹਾਜ਼ਰ ਸਨ।