ਵਿਜੇ ਸੋਨੀ, ਫਗਵਾੜਾ : ਪੈਨਸ਼ਨਰਜ਼ ਐਸੋਸੀਏਸ਼ਨ (ਰਜਿ.) ਪੰਜਾਬ ਸਟੇਟ ਪਾਵਰ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਵਲੋਂ ਕੀਤੇ ਗਏ ਫੈਸਲੇ ਮੁਤਾਬਕ ਹੁਸ਼ਿਆਰਪੁਰ ਰੋਡ ਸਕੀਮ ਨੰਬਰ ਤਿੰਨ ਵਿਖੇ ਅਵਿਨਾਸ਼ ਚੰਦਰ ਸ਼ਰਮਾ ਸੂਬਾ ਪ੍ਰਧਾਨ ਦੀ ਅਗਵਾਈ ਵਿੱਚ ਸੂਬਾ ਪੱਧਰੀ ਵਿਸ਼ਾਲ ਧਰਨਾ ਲਾਇਆ ਗਿਆ। ਜਿਸ ਵਿੱਚ ਅੰਮਿ੍ਤਸਰ, ਤਰਨਤਾਰਨ, ਗੁਰਦਾਸਪੁਰ, ਜਲੰਧਰ, ਕਪੂਰਥਲਾ, ਨਵਾਂ ਸ਼ਹਿਰ, ਹੁਸ਼ਿਆਰਪੁਰ, ਰੋਪੜ, ਮੋਹਾਲੀ, ਜੈਨ, ਆਨੰਦਪੁਰ ਤੇ ਥਰਮਲ ਰੋਪੜ ਦੇ ਸੇਵਾ ਮੁਕਤ ਮੁਲਾਜ਼ਮ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਇਸ ਗੱਲ ਦਾ ਪ੍ਰਗਟਾਵਾ ਸੂਬਾ ਜਨਰਲ ਸਕੱਤਰ ਧੰਨਵੰਤ ਸਿੰਘ ਭੱਠਲ ਵਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੈਨਸ਼ਨਰਾਂ ਦੀਆਂ ਚਿਰਾਂ ਤੋਂ ਅਟਕੀਆਂ ਮੰਗਾਂ ਜਿਨਾਂ ਵਿੱਚ ਬਿਜਲੀ ਯੁਨਿਟਾਂ ਵਿੱਚ ਰਿਆਇਤ, ਕੈਸ਼ਲੈੱਸ ਸਕੀਮ ਮੁੜ ਚਾਲੂ ਕਰਨਾ, 23 ਸਾਲਾਂ ਐਡਵਾਂਸ ਰਿਟਾਇਰੀਆਂ ਨੂੰ ਬਿਨਾਂ ਸ਼ਰਤ ਦੇਣਾ, ਪੇ ਬੈਡ ਲਾਗੂ ਕਰਨਾ, ਮੰਹਿਗਾਈ ਭੱਤੇ ਦੀ ਬਕਾਇਆ ਕਿਸ਼ਤ ਦੇਣਾ, ਤਨਖਾਹਾਂ ਅਤੇ ਪੈਨਸ਼ਨਾਂ ਰਿਵਾਇਜ ਕਰਨਾ ਆਦਿ ਨੂੰ ਪੰਜਾਬ ਸਰਕਾਰ ਵਲੋਂ ਨਹੀ ਮੰਨਿਆ ਜਾ ਰਿਹਾ ਜਿਸ ਕਾਰਨ ਪਾਵਰਕਾਮ ਪੈਨਸ਼ਨਰਜ ਵਿੱਚ ਗੱੁਸੇ ਦੀ ਲਹਿਰ ਹੈ ਮੰਗਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਪੰਜਾਬ ਸਰਕਾਰ ਵਲੋਂ ਕੋਈ ਕਾਰਵਾਈ ਨਹੀ ਕੀਤੀ ਜਾ ਰਹੀ ਇਸ ਰੈਲੀ ਵਿੱਚ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦੀ ਨਿਖੇਧੀ ਕੀਤੀ ਗਈ ਪੈਨਸ਼ਨਰਜ ਆਗੂਆਂ ਨੇ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿਚ ਪਟਿਆਲੇ ਵਿੱਚ ਧਰਨਾ ਲਗਾ ਕੇ ਤਿੱਖਾ ਪ੍ਰਦਰਸ਼ਨ ਕੀਤਾ ਜਾਵੇਗਾ ਇਸ ਮੌਕੇ ਸ਼ਵਿੰਦਰ ਸਿੰਘ, ਰਾਮ ਜੱਗੀ, ਸ਼ਿਵ ਕੁਮਾਰ ਤਿਵਾੜੀ, ਡੀਕੇ ਮਹਿਤਾ, ਤੀਰਥ ਸਿੰਘ ਵਿਰਦੀ, ਤਾਰਾ ਸਿੰਘ ਖਹਿਰਾ, ਜਸਵੰਤ ਵਸ਼ਿਸ਼ਟ, ਗੁਰਪ੍ਰਰੀਤ ਸਿੰਘ ਮੰਨਣ, ਸਿਕੰਦਰ ਸਿੰਘ ਸਮਰਾਲਾ, ਹਜ਼ਾਰਾ ਸਿੰਘ ਗਿੱਲ, ਮੁਹੰਮਦ ਯੁਨੂਸ ਅੰਸਾਰੀ, ਵਿਜੇ ਕੁਮਾਰ, ਹਰੀ ਚੰਦ ਸ਼ਰਮਾ, ਰਾਮ ਕੁਮਾਰ, ਮੰਹਿਦਰ ਸਿੰਘ ਥਾਦੀ ਆਦਿ ਮੈਂਬਰ ਹਾਜ਼ਰ ਸਨ।