ਰਘਬਿੰਦਰ ਸਿੰਘ, ਨਡਾਲਾ : ਪਾਰਟੀ ਹਾਈਕਮਾਂਡ ਦੇ ਸੱਦੇ 'ਤੇ ਸ਼੍ਰੋਮਣੀ ਅਕਾਲੀ ਦਲ ਵਰਕਰਾਂ ਨੇ ਨਡਾਲਾ ਵਿਚ ਸਰਕਲ ਪ੍ਰਧਾਨ ਅਵਤਾਰ ਸਿੰਘ ਮੁਲਤਾਨੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ ਬੁਲਾਰਿਆਂ ਡਾ. ਨਰਿੰਦਰਪਾਲ ਬਾਵਾ, ਗਰੀਬ ਸਿੰਘ ਰਾਏਪੁਰਅਰਾਈਆਂ, ਰਜਿੰਦਰ ਸਿੰਘ ਪਾਲਾ ਨੇ ਆਖਿਆ ਕਿ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਘੁਟਾਲਿਆਂ ਦੀ ਸਰਕਾਰ ਹੋ ਨਿਬੜੀ ਹੈ ਡੀਜਲ, ਪਟਰੋਲ ਦੀਆਂ ਕੀਮਤਾਂ ਅਸਮਾਨੀ ਛੂਹ ਰਹੀਆਂ ਹਨ ਗਰੀਬ ਲੋਕਾਂ ਦੇ ਰਾਸ਼ਨ ਕਾਰਡ ਕੱਟ ਦਿੱਤੇ ਗਏ ਹਨ ਕੇਂਦਰ ਵਲੋਂ ਭੇਜਿਆ ਮੁਫਤ ਰਾਸ਼ਨ ਸਰਕਾਰੀ ਅਧਿਕਾਰੀਆਂ ਦੀ ਥਾਂ ਸੱਤਾਧਾਰੀ ਪਾਰਟੀ ਦੇ ਲੋਕ ਵੰਡ ਰਹੇ ਹਨ ਸਹੀ ਲੋਕਾਂ ਨੂੰ ਦੇਣ ਦੀ ਥਾਂ ਆਪਣੇ ਚਹੇਤਿਆਂ ਨੂੰ ਖੁਸ਼ ਕੀਤਾ ਜਾ ਰਿਹਾ ਹੈ ਉਨ੍ਹਾਂ ਆਖਿਆ ਕਿ ਪੰਜਾਬ ਦੇ ਲੋਕ 2022 ਵਿਚ ਇਸ ਸਰਕਾਰ ਨੇ ਨੂੰ ਚਲਦਾ ਕਰ ਦੇਣਗੇ ਅਤੇ ਫਿਰ ਅਕਾਲੀ ਭਾਜਪਾ ਸਰਕਾਰ ਬਣੇਗੀ ਇਸ ਮੌਕੇ ਵਜੀਰ ਸਿੰਘ ਯੂਐਸਏ ਡੀਐਸਪੀ ਸੁਰਿੰਦਰ ਸਿੰਘ, ਟਹਿਲ ਸਿੰਘ ਚੀਮਾ, ਗੁਰਿੰਦਰਪਾਲ ਸਿੰਘ ਚੀਮਾ, ਪੰਡਤ ਕੇਸਰ ਦਾਸ ਦੇਵਗਨ, ਸਾਬਕਾ ਸਰਪੰਚ ਕਿਰਪਾਲ ਸਿੰਘ ਿਢੱਲੋਂ ਰਾਏਪੁਰ ਅਰਾਈਆਂ, ਸਤਾਰ ਮਸੀਹ, ਦਲੀਪ ਸਿੰਘ ਫੌਰਮੈਨ, ਜਗਦੀਸ਼ਪਾਲ ਪੱਪੂ, ਸਤਪਾਲ ਸਿੰਘ, ਪਲਵਿੰਦਰ ਸਿੰਘ ਘੋਤੜਾ, ਗੁਰਪਿੰਦਰ ਸਿੰਘ, ਜਰਨੈਲ ਸਿੰਘ ਮੁਲਤਾਨੀ, ਕਰਨੈਲ ਸਿੰਘ ਮੁਲਤਾਨੀ, ਬਲਬੀਰ ਸਿੰਘ ਮੱਟੂ, ਬਲਜੀਤ ਸਿੰਘ ਨਵਾਬ, ਗੁਰਮੀਤ ਸਿੰਘ, ਜਸਵਿੰਦਰ ਸਿੰਘ, ਧਰਮ ਸਿੰਘ ਦਮੂਲੀਆ, ਮੰਗਤ ਸਿੰਘ, ਕੁਲਦੀਪ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ।