ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ

ਭਾਰਤੀਯ ਆਮ ਜਨਤਾ ਪਾਰਟੀ ਵੱਲੋਂ ਬਾਬਾ ਸਾਹਿਬ ਦੀ ਉੱਤਰਾਖੰਡ ਵਿਖੇ ਬੇਅਦਬੀ ਕੀਤੀ ਗਈ ਉਸਦੇ ਸਬੰਧ ਵਿਚ ਭਾਰਤੀਯ ਆਮ ਜਨਤਾ ਪਾਰਟੀ ਵੱਲੋਂ ਇਕ ਰੋਸ ਮਾਰਚ ਕੱਿਢਆ ਗਿਆ। ਇਸ ਮੌਕੇ ਸੋਨੂੰ ਪੰਡਿਤ ਜ਼ਿਲ੍ਹਾ ਪ੍ਰਧਾਨ, ਹਲਕਾ ਇੰਚਾਰਜ ਕੁਲਵਿੰਦਰ ਕੌਰ ਅਤੇ ਪਾਰਟੀ ਪ੍ਰਧਾਨ ਸਤੀਸ਼ ਕੁਮਾਰ ਨਾਹਰ ਦੀ ਅਗਵਾਈ ਵਿਚ ਇਹ ਮਾਰਚ ਕੱਿਢਆ। ਇਸ ਮੌਕੇ ਸਤੀਸ਼ ਕੁਮਾਰ ਨਾਹਰ ਨੇ ਕਿਹਾ ਕਿ ਇਹੋ ਜਿਹੇ ਮਾੜੇ ਅਨਸਰਾਂ ਦਾ ਮੂੰਹ ਕਾਲਾ ਕਰਕੇ ਪੂਰੇ ਪੰਜਾਬ ਵਿਚ ਘੁੰਮਾਉਂਣਾ ਚਾਹੀਦਾ ਹੈ ਕਿਉਂਕਿ ਇਹੋ ਹੀ ਲੋਕ ਹਨ ਜੋ ਦੇਸ਼ ਵਿਚ ਧਰਮ ਦੇ ਨਾਮ 'ਤੇ ਦੰਗਾ ਕਰਵਾ ਕੇ ਦੇਸ਼ ਨੂੰ ਖੋਖਲਾ ਕਰਨਾ ਚਾਹੁੰਦੇ ਹਨ। ਇਸ ਮੌਕੇ 'ਤੇ ਸਤੀਸ਼ ਕੁਮਾਰ ਨਾਹਰ ਅਤੇ ਸਮੂਹ ਅਹੁੱਦੇਦਾਰਾਂ ਨੇ ਇਕ ਮੰਗ ਪੱਤਰ ਐਸ.ਐਸ.ਪੀ ਕਪੂਰਥਲਾ ਦੇ ਨਾਮ ਐਸ.ਪੀ.ਡੀ. ਵਿਸ਼ਾਲਜੀਤ ਨੂੰ ਦਿੱਤਾ ਜਿਸ ਵਿਚ ਮੰਗ ਕੀਤੀ ਗਈ ਕਿ ਜੋ ਪਰਚਾ ਫਗਵਾੜਾ ਦਰਜ਼ ਕੀਤਾ ਗਿਆ ਹੈ ਉਸ ਪਰਚੇ 'ਚ ਵੀ ਰੈਸਟ ਪਾਈ ਜਾਵੇ ਜਿਸ ਤੇ ਐਸ.ਪੀ. ਵੱਲੋਂ ਵਿਸਵਾਸ਼ ਦਿਵਾਇਆ ਗਿਆ ਕਿ ਜਲਦ ਹੀ ਇਸ ਵਿਅਕਤੀ ਦੀ ਰੈਸਟ ਪਾਈ ਜਾਵੇਗੀ। ਇਸ ਮੌਕੇ ਧਰਮਪਾਲ ਮੁੱਛਲ ਪਾਰਟੀ ਉਪ ਪ੍ਰਧਾਨ, ਰਾਸ਼ਟਰੀ ਸਕੱਤਰ ਸ਼ੀਤਲ ਸਿੰਘ ਸਿੱਧੂ, ਜ਼ਿਲ੍ਹਾ ਉਪ ਪ੍ਰਧਾਨ ਸੰਤੋਖ ਸਿੰਘ, ਗੁਰਦੇਵ ਕੌਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਰਿੰਦਰ ਸਿੰਘ, ਰਜਤਪਾਲ, ਹਰਪ੍ਰਰੀਤ ਹੈਪੀ, ਹਰਵਿੰਦਰ ਸਿੰਘ, ਚਰਨਜੀਤ ਪੱਤੜ, ਬਿੱਲਾ ਵਡਾਲਾ, ਕਿਰਨ, ਸੰਨੀ, ਜੋਗਿੰਦਰ ਸਿੰਘ, ਭੁਪਿੰਦਰ ਬਿੱਟੂ ਆਦਿ ਲੋਕ ਵੱਡੀ ਗਿਣਤੀ ਵਿਚ ਹਾਜ਼ਰ ਸਨ।