ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ

ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਵਿਸ਼ਵ ਓਜਨ ਦਿਵਸ 'ਤੇ ਇਕ ਵੈਬੀਨਾਰ ਲਗਾਇਆ ਗਿਆ, ਜਿਸ 'ਚ ਪੰਜਾਬ ਦੇ ਵੱਖ-ਵੱਖ ਸਕੂਲਾਂ ਤੋਂ 100 ਤੋਂ ਵੱਧ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਹਿੱਸਾ ਲਿਆ। ਵੈਬੀਨਾਰ ਦੌਰਾਨ ਵਾਤਾਵਰਨ ਵਿਗਿਆਨ ਸਕੂਲ ਦੇ ਡੀਨ ਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨਵੀ ਦਿੱਲੀ ਦੇ ਪੋ੍ਫ਼ੈਸਰ ਡਾ. ਉਮੇਸ਼ ਚੰਦਰ ਕੁਲਸ਼ਰੇਥਾ ਮੁਖ ਬੁਲਾਰੇ ਦੇ ਤੌਰ 'ਤੇ ਹਾਜ਼ਰ ਹੋਏ। ਇਸ ਮੌਕੇ ਉਨ੍ਹਾਂ 'ਚੰਗੀ ਓਜ਼ਨ ਅਤੇ ਹਾਨੀਕਾਰਕ ਓਜ਼ਨ' ਬਾਰੇ ਵਿਸ਼ੇਸ਼ ਲੈਕਰਚ ਦਿੱਤਾ। ਉਨਾਂ੍ਹ ਵਿਦਿਆਰਥੀਆਂ ਨੂੰ ਦੱਸਿਆ ਕਿ ਵਾਯੂਮੰਡਲ ਵਿਚ ਓਜ਼ਨ ਦੀਆਂ ਦੋ ਪਰਤਾਂ ਹਨ ਤੇ ਧਰਤੀ ਦੇ ਸਭ ਤੋਂ ਨੇੜੇ ਟੋ੍ਪੋਸਫ਼ੇਅਰ ਹੈ, ਜਿਸ ਨੂੰ ਹਾਨੀਕਾਰਕ ਭਾਵ ਬੈਡ ਜੋਨ ਕਿਹਾ ਜਾਂਦਾ ਹੈ । ਇਹ ਪਰਤ ਹਵਾਂ ਦੀ ਪ੍ਰਦੂਸ਼ਕ ਹੈ, ਜੋ ਸਾਡੇ ਸਾਹ ਲੈਣ, ਫ਼ਸਲਾਂ, ਦਰਖੱਤਾਂ ਅਤੇ ਬਨਸਪਤੀ ਲਈ ਬਹੁਤ ਜ਼ਿਆਦਾ ਨੁਕਸਦਾਇਕ ਹੈ। ਉਨਾਂ੍ਹ ਦੱਸਿਆ ਕਿ ਸਟੈਟੋਸਫ਼ਅਰ ਇਕ ਚੰਗੀ ਪਰਤ ਹੈ ਜੋ ਕਿ 6 ਤੋਂ 30 ਮੀਲ ਤੱਕ ਉਪਰ ਵੱਲ ਫ਼ੈਲੀ ਹੋਈ ਹੈ ਅਤੇ ਇਹ ਸੂਰਜ ਤੋਂ ਪੈਣ ਵਾਲੀਆਂ ਸਿੱਧੀਆਂ ਹਾਨੀਕਾਰਕ ਅਲਟ੍ਵਾਈਡ ਕਿਰਨਾਂ ਤੋਂ ਸਾਡਾ ਬਚਾਅ ਕਰਦੀ ਹੈ। ਉਨ੍ਹਾਂ ਦੱਸਿਆ ਕਿ ਅੰਟਾਰਟਿਕਾ ਦੇ 220 ਡੌਬਸਨ ਯੂਨਿਟਾਂ ਦੇ ਹੇਠਾਂ ਓਜ਼ਨ ਪਰਤ ਵਿਚ ਦੇਖਿਆ ਗਿਆ ਮਘੋਰਾ ਚੰਗੇ ਜ਼ੋਨ ਨੂੰ ਖਤਮ ਕਰਨ ਵਾਲਾ ਸਮਿਝਆ ਜਾ ਰਿਹਾ ਹੈ ਅਤੇ ਉਹ ਹੁਣ ਠੀਕ ਹੋ ਰਿਹਾ ਹੈ। ਇਸ ਦਾ ਭਾਵ ਹੈ ਕਿ ਸਾਡੇ ਵਲੋਂ ਬਣਾਏ ਜਾ ਰਹੇ ਕਲੋਰਾਈਨ ਤੇ ਬੋ੍ਮਾਇਨ ਨਾਲ ਓਜਨ 'ਚ ਪੈ ਰਹੇ ਮਘੋਰਿਆ ਨੂੰ ਘਟਾਇਆ ਜਾ ਰਿਹਾ ਹੈ। ਇਸ ਮੌਕੇ 'ਤੇ ਵੈਬਨਾਰ ਵਿਚ ਹਾਜ਼ਰ ਵਿਚ ਆਧਿਆਪਕਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਕਿਹਾ ਕਿ ਵਿਸਵ ਓਜ਼ਨ ਦਿਵਸ ਹਰ ਸਾਲ 16 ਸਤੰਬਰ ਨੂੰ ਓਜ਼ਨ ਪਰਤ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਆਸ਼ੇ ਨਾਲ ਮਨਾਇਆ ਜਾਂਦਾ ਹੈ। ਵਿਸ਼ਵ ਓਜ਼ਨ ਦਿਵਸ ਦਾ ਇਸ ਵਾਰ ਦਾ ਥੀਮ “ਸਾਨੂੰ, ਸਾਡੇ ਭੋਜਨ ਅਤੇ ਵੈਕਸਿਨ ਨੂੰ ਠੰਡਾ ਰੱਖਣ ਲਈ ਮੋਂਟੈਰੀਅਲ ਪੋ੍ਟੋਕੋਲ ਹੈ ”। ਉਨਾਂ੍ਹ ਕਿਹਾ ਕਿ ਵਿਸ਼ਵ ਪੱਧਰ 'ਤੇ ਸਾਡੀ ਵਰਤੋਂ ਵਿਚ ਆਉਣ ਵਾਲੇ ਭੋਜਨ ਦਾ ਇਕ ਤਿਹਾਈ ਹਿੱਸਾ ਠੰਡੀ ਲੜੀ ਦੀ ਘਾਟ ਕਾਰਨ ਜਾ ਤਾਂ ਨਸ਼ਟ ਹੋ ਜਾਂਦਾ ਹੈ ਜਾ ਿਫ਼ਰ ਬਰਬਾਦ ।ਭੋਜਨ ਦੀ ਬਰਬਾਦੀ ਸਾਨੂੰ ਸਿੱਧੇ ਤੌਰ *ਤੇ ਮੁੱਢਲੇ ਸਰੋਤਾਂ ਜਿਵੇਂ ਪਾਣੀ, ਜ਼ਮੀਨ ਅਤੇ ਊਰਜਾ ਦੇ ਨਾਲ-ਨਾਲ ਗ੍ਰੀਨਹਾਊਸ ਗੈਸਾਂ ਦੇ ਉਤਾਪਦਨ ਦੇ ਖਾਤਮੇ ਵੱਲ ਲੈ ਜਾਂਦੀ ਹੈ। ਠੰਡੀ ਲੜੀ ਦੇ ਹੱਲ ਭਾਵ ਉਪਰਣ ਜੋ ਜ਼ਿਆਦਾ ਸਮਰੱਥ, ਵਧੇਰੇ ਜਲਵਾਯੂ ਅਨਕੂਲ ਅਤੇ ਸੰਚਲਾਨ ਵਿਚ ਸਸਤੇ ਹਨ।ਕਿਸਾਨਾਂ ਅਤੇ ਦਵਾਈਆਂ ਉਤਪਾਦਕਾਂ ਲਈ ਮੁੱਢਲੀ ਠੰਡਕ ਅਤੇ ਰੈਫ਼ੀਜਰੇਸ਼ਨ ਸਟੋਰੇਜ਼ ਅਤੇ ਟਰਾਂਸਪੋਰਟ ਵਿਚ ਲਾਭਕਾਰੀ ਹੋਣ ਦੇ ਨਾਲ-ਨਾਲ ਭੋਜਨ ਤੇ ਵੈਕਸਿਨ ਨੂੰ ਸੁਰੱਖਿਅਤ ਅਤੇ ਸਹੀ ਸਲਾਮਤ ਲੋਕਾਂ ਤੱਕ ਪਹੰਚਾਉਣ ਵਿਚ ਸਹਾਈ ਹਨ। ਉਨਾਂ੍ਹ ਅੱਗੋਂ ਕਿਹਾ ਕਿ ਇਸ ਸਾਲ ਆਈ ਕੋਵਿਡ-19 ਦੀ ਮਹਾਮਾਰੀ ਦੌਰਾਨ ਹੋਏ ਸਮਾਜਿਕ ਤੇ ਆਰਥਿਕ ਨੁਕਸਾਨ ਨੇ ਸਾਨੂੰ ਇਹ ਸਿਖਾ ਦਿੱਤਾ ਹੈ ਕਿ ਵਿਸ਼ਵ ਪੱਧਰ ਦੇ ਖਤਰਿਆਂ ਨਾਲ ਸਾਨੂੰ ਇਕ ਜੁੱਟ ਹੋ ਕੇ ਲੜਨਾ ਚਾਹੀਦਾ ਹੈ। ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਵੈਬਨਾਰ ਵਿਚ ਹਾਜ਼ਰ ਲੋਕਾਂ ਦਾ ਧੰਨਵਾਦ ਕਰਦਿਆਂ ਮੁੜ¸ਨਵਿਆਊਣਯੋਗ ਊਰਜਾ ਦੇ ਸਰੋਤਾਂ ਦੀ ਵਰਤੋਂ, ਵੱਧ ਤੋਂ ਵੱਧ ਬੂਟੇ ਲਗਾਉਣ ਤੇ ਓਜ਼ਨ ਪਰਤ ਬਚਾਉਣ ਲਈ ਜਨਤਕ ਟਰਾਂਸਪਰੋਟ ਦੇ ਸਧਾਨਾਂ ਨੂੰ ਅਪਾਉਣ ਦੀ ਲੋੜ ਤੇ ਜੋਰ ਦਿੰਤਾ। ਉਨਾਂ੍ਹ ਕਿਹਾ ਕਿ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਵਾਉਣ ਹਿੱਤ ਕਰਵਾਏ ਜਾ ਰਹੇ ਪੋ੍ਗਰਾਮ ਅਹਿਮ ਭੂਮਿਕਾ ਨਿਭਾਅ ਰਹੇ ਹਨ। ਲੋਕਾਂ ਨੂੰ ਹਰ ਪੱਖੋਂ ਜਾਗਰੂਕ ਕਰਨਾ ਹੀ ਇਸ ਦਾ ਇਕੋ ਇਕ ਹੱਲ ਜਿਸ ਦੇ ਭਵਿੱਖ 'ਚ ਚੰਗੇ ਨਤੀਜੇ ਨਿਕਲਣਗੇ।