-ਹਿੰਦੂ ਕੰਨਿਆ ਕਾਲਜ ਦੇ 50ਵੇਂ ਵਰ੍ਹੇ ਨੂੰ ਸਮਰਪਿਤ ਸਮਾਗਮ ਕਰਵਾਇਆ

ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ : ਹਿੰਦੂ ਕੰਨਿਆ ਕਾਲਜ ਕਪੂਰਥਲਾ ਵਿਖੇ ਕਾਲਜ ਦੇ 50ਵੇਂ ਸਾਲ ਨੂੰ ਸਮਰਪਿਤ 'ਵਿਦਿਆਰਥੀ ਉਤਸਵ' ਤਹਿਤ ਇਕ ਸਮਾਗਮ ਕਰਵਾਇਆ ਗਿਆ। ਇਸ ਵਿਸ਼ੇਸ਼ ਮੌਕੇ ਕਪੂਰਥਲਾ ਦੇ ਮਿਊਂਸੀਪਲ ਕੌਂਸਲ ਦੇ ਵਾਇਸ ਪ੍ਧਾਨ ਦਵਿੰਦਰ ਸਿੰਘ ਹੰਸਪਾਲ ਅਤੇ ਉਨ੍ਹਾਂ ਦੀ ਪਤਨੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਉਨ੍ਹਾਂ ਨੇ ਖਾਣ-ਪੀਣ ਅਤੇ ਖੇਡ ਸਟਾਲਾਂ ਦਾ ਉਦਘਾਟਨ ਕੀਤਾ। ਕਾਲਜ ਦੇ ਫੈਸ਼ਨ ਡਿਜਾਈਨਿੰਗ ਵਿਭਾਗ ਵਲੋਂ ਲਾਈ ਗਈ ਕੱਪੜਿਆਂ ਦੀ ਪ੍ਦਰਸ਼ਨੀ ਵਿਚ ਬੱਚਿਆਂ ਦਾ ਹੁਨਰ ਦੇਖਦੇ ਹੀ ਬਣਦਾ ਸੀ। ਪੰਜਾਬੀ ਤੇ ਇਤਿਹਾਸ ਵਿਭਾਗ ਵਲੋਂ ਲਾਈ ਗਈ ਲੋਕ ਕਲਾ ਪ੍ਦਰਸ਼ਨੀ ਵੀ ਮੇਲੇ ਦਾ ਸ਼ਿੰਗਾਰ ਬਣੀ, ਜਿਸ ਰਾਹੀਂ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਦਾ ਇਕ ਬੇਸ਼ਕੀਮਤੀ ਯਤਨ ਕੀਤਾ ਗਿਆ। ਵਿਦਿਆਰਥੀ ਉਤਸਵ ਦੇ ਸ਼ਾਮ ਦੇ ਸਮਾਰੋਹ ਵਿਚ ਕਾਲਜ ਪ੍ੰਬਧਕੀ ਕਮੇਟੀ ਦੇ ਮੈਂਬਰ ਪ੍ਧਾਨ ਤਿਲਕ ਰਾਜ ਅਗਰਵਾਲ ਅਤੇ ਮੈਨੇਜਰ ਅਸ਼ਵਨੀ ਅਗਰਵਾਲ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਮੁੱਖ ਮਹਿਮਾਨ ਦੇ ਕਰ ਕਮਲਾਂ ਨਾਲ ਸਟਾਲਾਂ ਦੇ ਬੈਸਟ ਆਰਗੇਨਾਈਜ਼ਰ, ਵਧੀਆ ਸੇਲਰ ਦੇ ਇਨਾਮ ਦਿੱਤੇ ਗਏ। ਇਸ ਦੌਰਾਨ ਲੱਕੀ ਡਰਾਅ ਦੇ ਇਨਾਮ ਵੀ ਕੱਢੇ ਗਏ। ਕਾਲਜ ਦੇ ਵਿਹੜੇ ਵਿਚ ਇਕ ਦਿਨ ਪਹਿਲਾਂ 'ਐਚਕੇ ਸੀਅਨ ਡੇਅ' ਮੌਕੇ 'ਐਚਕੀ ਸੀਅਨ ਗੋਟ ਟੈਲੈਟ' ਅਤੇ ਹੋਰ ਕਈ ਮੁਕਾਬਲੇ ਕਰਵਾਏ ਗਏ ਮੁਕਾਬਲਿਆਂ ਦੇ ਆਧਾਰ 'ਤੇ ਆਰਟਸ, ਕਾਮਰਸ ਅਤੇ ਸਾਇੰਸ ਗਰੁੱਪਾਂ ਵਿਚੋਂ ਕਾਮਰਸ ਦੇ ਵਿਦਿਆਰਥੀਆਂ ਨੂੰ ਬੇਹਤਰੀਨ ਕਾਰਗੁਜ਼ਾਰੀ ਲਈ ਟਰਾਫੀ ਦੇ ਕੇ ਹੌਸਲਾ ਅਫ਼ਜਾਈ ਕੀਤੀ ਗਈ। ਇਸ ਮੌਕੇ ਮੈਡਮ ਪਿ੍ੰਸੀਪਲ ਡਾ. ਅਰਚਨਾ ਗਰਗ ਨੇ ਕਿਹਾ ਕਿ ਅਜਿਹੇ ਉਤਸਵ ਜਿੱਥੇ ਵਿਦਿਆਰਥੀਆਂ ਅੰਦਰ ਇਕ ਨਵਾਂ ਉਤਸ਼ਾਹ ਭਰਦੇ ਹਨ, ਉਥੇ ਹੀ ਉਨ੍ਹਾਂ ਅੰਦਰ ਮਿਲਵਰਤਨ ਦੀ ਭਾਵਨਾ ਵੀ ਪੈਦਾ ਕਰਦੇ ਹਨ। ਕਾਲਜ ਪ੍ਬੰਧਕੀ ਕਮੇਟੀ ਦੇ ਪ੍ਧਾਨ ਤਿਲਕਰਾਜ ਅਗਰਵਾਲ ਨੇ ਉਤਸਵ ਦੀ ਸਫਲਤਾ ਲਈ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਹੋਇਆ ਮੁਬਾਰਕਬਾਦ ਦਿੱਤੀ। ਇਸ ਮੌਕੇ ਮੈਨੇਜਰ ਅਸ਼ਵਨੀ ਅਗਰਵਾਲ, ਭੀਮਸੇਨ ਅਗਰਵਾਲ, ਹਰੀਬੁੱਧ ਸਿੰਘ ਬਾਵਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਸਟੇਜ ਸਕੱਤਰ ਦੀ ਭੂਮਿਕਾ ਪੰਜਾਬੀ ਵਿਭਾਗ ਤੋਂ ਜਸਦੀਪ ਕੌਰ ਨੇ ਨਿਭਾਈ।