ਰਘਬਿੰਦਰ ਸਿੰਘ, ਨਡਾਲਾ : ਨਡਾਲਾ, ਪਸੀਏਵਾਲ, ਬੂਲੇਵਾਲ, ਬਿੱਲਪੁਰ ਆਦਿ ਇਲਾਕਿਆਂ ਦੇ ਪਿੰਡਾਂ ਵਿੱਚ ਆਵਾਰਾ ਕੁੱਤਿਆਂ ਦੀ ਭਰਮਾਰ ਕਾਰਨ ਲੋਕ ਪਰੇਸ਼ਾਨ ਹਨ। ਅਵਾਰਾ ਕੁੱਤਿਆਂ ਕਾਰਨ ਬਜ਼ੁਰਗਾਂ ਤੇ ਬੱਚਿਆਂ ਲਈ ਘਰੋਂ ਬਾਹਲ ਜਾਣਾ ਖਤਰੇ ਤੋਂ ਖਾਲੀ ਨਹੀਂ ਹੈ। ਅਵਾਰਾ ਕੁੱਤੇ ਸਵੇਰੇ ਸ਼ਾਮ ਸੈਰ ਕਰਦੇ ਲੋਕਾਂ ਨੂੰ ਵੀ ਪਰੇਸ਼ਾਨ ਕਰਦੇ ਹਨ ਤੇ ਕਿਸਾਨਾਂ ਦੇ ਪਾਲਤੂ ਪਸ਼ੂਆਂ ਦੀ ਭਾਰੀ ਨੁਕਸਾਨ ਕਰ ਰਹੇ ਹਨ। ਕੁੱਤਿਆਂ ਨੇ ਪਸੀਏਵਾਲ, ਨੇੜੇ ਇੱਕ ਬਜ਼ੁਰਗ 'ਤੇ ਜਾਨ ਲੇਵਾ ਹਮਲਾ ਵੀ ਕੀਤਾ। ਇਨ੍ਹਾਂ ਆਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਚਿੰਤਤ ਪਿੰਡ ਵਾਸੀ ਜਗਮੋਹਨ ਸਿੰਘ ਸੋਢੀ, ਮਨਪ੍ਰਰੀਤ ਸਿੰਘ ਸੋਢੀ, ਜੰਗ ਬਹਾਦਰ ਸਿੰਘ ਸੋਢੀ, ਅਮਰੀਕ ਸਿੰਘ ਵਾਲੀਆ, ਸੁਰਜੀਤ ਸਿੰਘ ਵਾਲੀਆ ਨੇ ਇਸ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਪਾਸੇ ਤੁਰੰਤ ਧਿਆਨ ਦੇਣਾ ਚਾਹੀਦਾ ਹੈ।