ਰਘਬਿੰਦਰ ਸਿੰਘ, ਨਡਾਲਾ : ਨਡਾਲਾ ਵਿਖੇ ਯੂਥ ਸਪੋਟਰਸ ਕਲੱਬ ਨਡਾਲਾ ਵੱਲੋਂ ਅਕਤੂਬਰ ਮਹੀਨੇ ਕਰਵਾਏ ਜਾ ਰਹੇ ਪਲੇਠੇ ਪਾਵਰਲਿਫਟਿੰਗ ਤੇ ਕਬੱਡੀ ਕੱਪ ਦੇ ਸਬੰਧ 'ਚ ਪਲੇਠੀ ਮੀਟਿੰਗ ਸਰਪ੍ਰਸਤ ਨਵਨੀਤ ਸ਼ਰਮਾ (ਨਵੀ ਨਡਾਲਾ) ਦੀ ਅਗਵਾਈ ਹੇਠ ਸਥਾਨਕ ਰੈਸਟੋਰੇਂਟ ਵਿਖੇ ਕੀਤੀ ਗਈ। ਇਸ ਮੌਕੇ ਨਵਨੀਤ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨਵੀਨ ਸ਼ਰਮਾ ਦੀ ਯਾਦ 'ਚ 23 ਅਤੇ 24 ਅਕਤੂਬਰ ਨੂੰ ਨਡਾਲਾ ਵਿਖੇ ਪਹਿਲਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 23 ਅਕਤੂਬਰ ਨੂੰ ਵੱਖ-ਵੱਖ ਕੈਟਾਗਿਰੀ ਤਹਿਤ ਨੌਜਵਾਨਾਂ ਦੇ ਪਾਵਰਲਿਫਟਿੰਗ ਮੁਕਾਬਲੇ ਕਰਵਾਏ ਜਾਣਗੇ ਅਤੇ ਦੂਜੇ ਦਿਨ 24 ਅਕਤੂਬਰ ਨੂੰ 8 ਚੋਟੀ ਦੇ ਕਲੱਬਾਂ ਦਰਮਿਆਨ ਸਾਨ੍ਹਾਂ ਦੇ ਭੇੜ ਕਰਵਾਏ ਜਾਣਗੇ ਜਿਸ 'ਚ ਜੇਤੂ ਟੀਮ ਨੂੰ ਇਕ ਲੱਖ ਰੁਪਏ ਅਤੇ ਉਪ ਜੇਤੂ ਨੂੰ 75,000 ਰੁਪਏ ਇਨਾਮ ਦਿੱਤਾ ਜਾਵੇਗਾ ਜਿਸ ਵਿੱਚ ਬੈਸਟ ਰੇਡਰ ਅਤੇ ਜਾਫੀ ਨੂੰ ਇੱਕ-ਇਕ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਅਤੇ 65 ਕਿਲੋ 'ਚ ਬੈਸਟ ਰੇਡਰ ਅਤੇ ਜਾਫੀ ਨੂੰ ਸੋਨੇ ਦੀਆਂ ਮੁੰਦਰੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ। ਮੰਚ ਦਾ ਸੰਚਾਲਨ ਕਰਦਿਆਂ ਕੌਮਾਂਤਰੀ ਕੁਮੈਂਟੇਟਰ ਇੰਦਰਜੀਤ ਸਿੰਘ ਪੱਡਾ ਨੇ ਦੱਸਿਅ ਕਿ ਕੌਮਾਂਤਰੀ ਕਬੱਡੀ ਖਿਡਾਰੀ ਗੁਰਜੀਤ ਸਿੰਘ ਟੀਨਾ, ਸੋਨੂੰ ਜੰਪ, ਵਿੱਕੀ ਰਾਵਾ ਧੱਕੜਾਂ ਵੱਲੋਂ ਵੀ ਇਸ ਕੱਪ ਲਈ ਪੂਰਾ ਸਹਿਯੋਗ ਮਿਲ ਰਿਹਾ ਹੈ। ਇਸ ਦੌਰਾਨ ਕਾਂਗਰਸੀ ਆਗੂ ਕੁਲਵਿੰਦਰ ਸਿੰਘ ਬੱਬਲ, ਹੈਲਪ ਲਾਈਨ ਐਂਟੀ ਕੁਰੱਪਸ਼ਨ ਦੇ ਪੰਜਾਬ ਪੈ੍ੱਸ ਸਕੱਤਰ ਬਲਵਿੰਦਰ ਸਿੰਘ ਬਿੱਟੂ ਖੱਖ, ਅਤੇ ਪੰਜਾਬ ਪਾਵਰਲਿਫਟਿਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਸਪ੍ਰਰੀਤ ਸਿੰਘ ਗੁਰਾਇਆ ਨੇ ਆਪਣੇ ਵਿਚਾਰ ਰੱਖਦਿਆਂ ਕਲੱਬ ਦੇ ਇਸ ਉਪਰਾਲੇ ਦੀ ਪ੍ਰਸੰਸ਼ਾ ਵੀ ਕੀਤੀ। ਇਸ ਮੌਕੇ ਸਰਪੰਚ ਮੋਹਨ ਸਿੰਘ ਡਾਲਾ, ਅਮਨਦੀਪ ਸਿੰਘ ਕਾਹਲੋਂ, ਕੋਚ ਨਵਜਿੰਦਰ ਸਿੰਘ ਬੱਗਾ, ਸਟੇਟ ਐਵਾਰਡੀ ਡੀਪੀ ਜਸਵਿੰਦਰ ਸਿੰਘ, ਕੋਚ ਸ਼ੀਤਲ ਪੱਡਾ, ਅਵਤਾਰ ਸਿੰਘ ਮੁਲਤਾਨੀ, ਲੱਖਾ ਲਹੌਰੀਆ, ਅਭੀ ਨਡਾਲਾ, ਜਸਪਾਲ ਸਿੰਘ ਨਡਾਲਾ, ਪੰਕਜ ਕੁਮਾਰ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।