ਪੱਤਰ ਪ੍ੇਰਕ, ਨਡਾਲਾ : ਏਨੀਂ ਦਿਨੀਂ ਪਾਵਰਕਾਮ ਨਡਾਲਾ ਦਾ ਬਹੁਤ ਹੀ ਮਾੜਾ ਹਾਲ ਹੈ। 4-5 ਦਿਨਾਂ ਤੋਂ ਬਿਜਲੀ ਦੇ ਬਿੱਲ ਜਮ੍ਹਾਂ ਨਾ ਹੋਣ ਕਰਕੇ ਲੋਕ ਪ੍ੇਸ਼ਾਨ ਹਨ। ਕਦੇ ਬਿਜਲੀ ਬੰਦ, ਕਦੇ ਕੰਪਿਊਟਰ ਬੰਦ, ਕਦੇ ਨੈੱਟ ਸਲੋਅ ਆਦਿ ਬਹਾਨਿਆਂ ਨਾਲ ਬਿੱਲ ਜਮ੍ਹਾਂ ਨਹੀਂ ਕੀਤੇ ਜਾਂਦੇ, ਤਰੀਕ ਲੰਘ ਜਾਵੇ, ਲੋਕਾਂ ਨੂੰ ਜ਼ੁਰਮਾਨੇ ਭਰਨੇ ਪੈਂਦੇ ਹਨ। ਇਸ ਸਬੰਧੀ ਮਕਸੂਦਪੁਰ ਵਾਸੀਆਂ ਮਨਜੀਤ ਕੌਰ, ਗੁਰਸੇਵਕ ਸਿੰਘ, ਮਨਜੀਤ ਕੌਰ ਸਾਬਕਾ ਪੰਚ, ਮਨਦੀਪ ਕੌਰ ਕੂਕਾ ਨੇ ਦੱਸਿਆ ਕਿ ਉਹ ਸ਼ੁੱਕਰਵਾਰ ਬਿੱਲ ਤਾਰਨ ਆਏ ਤਾਂ ਬਿਜਲੀ ਬੰਦ ਹੋਣ ਦਾ ਕਹਿਕੇ ਸੋਮਵਾਰ ਆਉਣ ਲਈ ਕਿਹਾ। ਅੱਜ ਫਿਰ ਬਿਜਲੀ ਬੰਦ ਹੈ, ਕਹਿ ਕੇ ਬੁੱਧਵਾਰ ਆਉਣ ਲਈ ਕਹਿ ਦਿੱਤਾ। ਉਨ੍ਹਾਂ ਆਖਿਆ ਕਿ ਉਹ ਘਰ ਦੇ ਕੰਮ ਛੱਡਕੇ ਬਿੱਲ ਤਾਰਨ ਆਉਂਦੇ ਹਨ ਬਜ਼ੁਰਗਾਂ ਤੇ ਅੌਰਤਾਂ ਲਈ ਗੇੜੇ ਮਾਰਨੇ ਕਾਫੀ ਮੁਸ਼ਕਿਲ ਹਨ। ਵਿਭਾਗ ਵੱਲੋਂ ਆਪਣੇ ਕੰਮ ਨੂੰ ਸੁਧਾਰਨ ਦੀ ਥਾਂ ਲੋਕਾਂ ਨੂੰ ਖੱਜਲ ਖਰਾਬ ਕੀਤਾ ਜਾ ਰਿਹਾ ਹੈ। ਉਨ੍ਹਾਂ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਬਿੱਲ ਸਬੰਧੀ ਆਉਂਦੀ ਮੁਸ਼ਕਿਲ ਦੂਰ ਕੀਤੀ ਜਾਵੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਡੀਓ ਅਵਤਾਰ ਸਿੰਘ ਨੇ ਆਖਿਆ ਕਿ ਕਰਤਾਰਪੁਰ ਤੋਂ ਬਿਨਾਂ ਸੂਚਿਤ ਕੀਤੇ ਸ਼ੱਟ ਡਾਊਨ ਕਰ ਦੇਣ ਸਦਕਾ ਅਜਿਹਾ ਹੋ ਰਿਹਾ ਹੈ ਜਲਦੀ ਇਸਦਾ ਹੱਲ ਕੱਿਢਆ ਜਾਵੇਗਾ।