ਸੁਖਵਿੰਦਰ ਸਿੰਘ ਸਿੱਧੂ, ਕਾਲਾ ਸੰਿਘਆ : ਸੰਤ ਹੀਰਾ ਦਾਸ ਕੰਨਿਆਂ ਮਹਾਂ ਵਿਦਿਆਲਿਆ ਅਤੇ ਸੰਤ ਹੀਰਾ ਦਾਸ ਸੀਨੀਅਰ ਕਾਲਜੀਏਟ ਸਕੂਲ ਵਿਖੇ ਪਿ੍ਰੰਸੀਪਲ ਡਾ.ਰਣਜੀਤ ਕੌਰ (ਕਾਲਜ) , ਪਿ੍ਰੰਸੀਪਲ ਬਲਜਿੰਦਰ ਕੌਰ (ਕਾਲਜੀਏਟ) ਦੀ ਯੋਗ ਅਗਿਵਾਈ ਹੇਠ ਐੱਨਐੱਸਐੱਸ ਵਿਭਾਗ ਵਲੋਂ ਇੰਚਾਰਜ਼ ਰਣਦੀਪ ਕੌਰ ਤੇ ਡਾ.ਕੁਲਵਿੰਦਰ ਕੌਰ ਤੇ ਵਲੰਟੀਅਰਜ਼ ਨਾਲ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ। ਇਸ ਦੇ ਸਬੰਧ ਵਿਚ ਇਕ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਬੁਲਾਰੇ ਦੇ ਤੌਰ 'ਤੇ ਕੰਪਿਊਟਰ ਵਿਭਾਗ ਦੇ ਮੁੱਖੀ ਸਿੰਮੀ ਬੱਗਾ ਨੇ ਏਡਜ਼ ਵਰਗੀ ਭਿਆਨਕ ਬਿਮਾਰੀ ਸਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਅਸੀ ਬਹੁਤੀ ਵਾਰੀ ਕਈ ਬਿਮਾਰੀਆਂ ਤੋਂ ਜਾਣੂ ਨਹੀਂ ਹੁੰਦੇ। ਜਿਸ ਕਰਕੇ ਮਾੜੇ ਹਲਾਤਾਂ ਦਾ ਸ਼ਿਕਾਰ ਹੋ ਜਾਂਦੇ ਹਾਂ। ਖਾਸ ਕਰਕੇ ਏਡਜ਼ ਵਰਗੀ ਭਿਆਨਕ ਬਿਮਾਰੀ ਸੰਬੰਧੀ ਵਿਸ਼ੇਸ਼ ਤੌਰ 'ਤੇ ਜਾਗਰੂਕ ਹੋਣ ਦੀ ਲੌੜ ਹੈ। ਪਿ੍ਰੰਸੀਪਲ ਡਾ. ਰਣਜੀਤ ਕੌਰ ਨੇ ਏਡਜ਼ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆ ਕਿਹਾ ਕਿ ਏਡਜ਼ ਲਾ ਇਲਾਜ਼ ਬਿਮਾਰੀ ਨਹੀ ਹੈ। ਉਨ੍ਹਾਂ ਨੇ ਇਸ ਦੇ ਫੈਲਣ ਦੇ ਕਾਰਨਾਂ ਸਬੰਧੀ ਅਤੇ ਵਿਸ਼ੇਸ਼ ਰੋਕਥਾਮ ਸਬੰਧੀ ਭਰਪੂਰ ਜਾਣਕਾਰੀ ਦਿੱਤੀ। ਇਸ ਮੌਕੇ ਬੋਲਦਿਆ ਡਾ. ਕੁਲਵਿੰਦਰ ਕੌਰ ਨੇ ਕਿਹਾ ਕਿ ਏਡਜ਼ ਵਰਗੀ ਬਿਮਾਰੀ ਤੋਂ ਬਚਣ ਲਈ ਸਾਨੂੰ ਸਾਫ਼-ਸੁਥਰਾ ਜੀਵਨ ਬਤੀਤ ਕਰਨ ਦੀ ਲੋੜ ਅਤੇ ਖਾਸ ਕਰਕੇ ਆਪਣੀ ਸਿਹਤ ਨੂੰ ਅਸੀ ਖੁਸ਼ਹਾਲ ਅਤੇ ਤੰਦਰੁਸਤ ਤਾਂ ਹੀ ਬਣਾ ਸਕਦੇ ਹਾਂ ਜੇਕਰ ਅਸੀ ਅਜਿਹੀਆ ਬਿਮਾਰੀਆਂ ਤੋਂ ਜਾਣੂ ਹੋਈਏ। ਇਸ ਮੌਕੇ ਐੱਨਐੱਸਐੱਸ ਵਲੰਟੀਅਰਜ਼ ਦੇ ਏਡਜ਼ ਸਬੰਧੀ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਜਿਸ ਵਿਚ ਬਹੁਤ ਸਾਰੇ ਵਲੰਟੀਅਰਜ਼ ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿਚੋਂ ਗੁਰਪ੍ਰਰੀਤ, ਰਜਨੀਤ ਅਤੇ ਕਮਲਜੀਤ ਨੇ ਪਹਿਲਾ , ਅਰਸ਼ਦੀਪ ਤਜਿੰਦਰ ਅਤੇ ਪਲਵਿੰਦਰ ਨੇ ਦੂਸਰਾ ਸਥਾਨ ਅਤੇ ਨੇਹਾ ਅਤੇ ਸੋਮਾ ਨੇ ਤੀਸਰਾ ਸਥਾਨ ਪ੍ਰਰਾਪਤ ਕੀਤਾ। ਇਸ ਮੌਕੇ ਪਿ੍ਰੰਸੀਪਲ ਡਾ . ਰਣਜੀਤ ਕੌਰ, ਰਣਦੀਪ ਕੌਰ, ਡਾ. ਕੁਲਵਿੰਦਰ ਕੌਰ, ਭੁਪਿੰਦਰ ਕੌਰ, ਸਿੰਮੀ ਬੱਗਾ, ਰਾਜਬੀਰ ਕੌਰ, ਰਜਿੰਦਰ ਕੌਰ, ਪ੍ਰਭਜੋਤ ਕੌਰ ਅਤੇ ਸਮੂਹ ਐੱਨਐੱਸਐੱਸ ਵਲੰਟੀਅਰਜ਼ ਹਾਜ਼ਰ ਸਨ।