ਸੁਖਪਾਲ ਸਿੰਘ ਹੁੰਦਲ, ਕਪੂਰਥਲਾ : ਐੱਸਐੱਸਪੀ ਕਪੂਰਥਲਾ ਜਸਪ੍ਰਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਪੁਲਿਸ ਵੱਲੋਂ 8 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਗਸ਼ਤ ਦੌਰਾਨ ਤਲਵੰਡੀ ਪੁਲ 'ਤੇ ਮੌਜੂਦ ਸੀ ਜਿਥੇ ਇਕ ਵਿਅਕਤੀ ਆਉਂਦਾ ਵਿਖਾਈ ਦਿੱਤਾ। ਉਸ ਨੇ ਹੱਥ 'ਚ ਪਲਾਸਟਿਕ ਦਾ ਲਿਫਾਫਾ ਫੜਿਆ ਹੋਇਆ ਸੀ। ਪੁਲਿਸ ਪਾਰਟੀ ਨੂੰ ਵੇਖ ਕੇ ਉਹ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਪਰ ਕਾਬੂ ਕਰ ਲਿਆ ਗਿਆ। ਤਲਾਸ਼ੀ ਲੈਣ 'ਤੇ ਉਸ ਕੋਲੋ 9 ਹਜ਼ਾਰ ਮਿਲੀਲੀਟਰ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਥਾਣਾ ਸੁਲਤਾਨਪੁਰ ਦੀ ਪੁਲਿਸ ਨੇ ਮੁਲਜ਼ਮ ਲਵਪ੍ਰਰੀਤ ਪੁੱਤਰ ਜਰਨੈਲ ਸਿੰਘ ਵਾਸੀ ਮੱਲਾਂਵਾਲਾ ਜ਼ਿਲ੍ਹਾ ਿਫ਼ਰੋਜ਼ਪੁਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

--

ਨਾਜਾਇਜ਼ ਮਾਈਨਿੰਗ ਦਾ ਪਰਚਾ ਦਰਜ

ਫੱਤੂਢੀਂਗਾ ਪੁਲਿਸ ਵੱਲੋਂ ਨਿਸ਼ਾਨ ਸਿੰਘ ਪੁੱਤਰ ਕਿਰਪਾਲ ਸਿੰਘ, ਮਲਕੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਕਿਸ਼ਨ ਸਿੰਘ ਵਾਲਾ ਤੇ ਬਲਬੀਰ ਸਿੰਘ ਖ਼ਿਲਾਫ਼ ਮਾਈਨਿੰਗ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪੁਲਸ ਨੂੰ ਕਿਸੇ ਖਾਸ ਮੁਖਬਰ ਨੇ ਸੂਚਨਾ ਦਿੱਤੀ ਕਿ ਮੰਡ ਦਰਿਆ ਤੋਂ ਰੇਤੇ ਦੀਆਂ 3 ਟਰਾਲੀਆਂ ਸੁਰਖਪੁਰ ਰਾਹੀਂ ਕਪੂਰਥਲਾ ਨੂੰ ਆ ਰਹੀਆਂ ਹਨ, ਜਿਸ 'ਤੇ ਇੰਸਪੈਕਟਰ ਮਾਈਨਿੰਗ ਸ਼ੁਭਮ ਨੇ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਕੇ 3 ਟਰੈਕਟਰ ਟਰਾਲੀਆਂ ਨੂੰ ਰੋਕਿਆ। ਪੁਲਿਸ ਪਾਰਟੀ ਨੂੰ ਵੇਖ ਕੇ ਟਰੈਕਟਰ ਚਾਲਕ ਮੌਕੇ ਤੋਂ ਭੱਜ ਗਏ। ਫੱਤੂਢੀਂਗਾ ਪੁਲਿਸ ਨੇ ਮਾਮਲਾ ਦਰਜ ਕਰਦੇ ਹੋਏ ਟਰੈਕਟਰ ਟਰਾਲੀਆਂ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

--------

ਸਹੁਰੇ ਪਰਿਵਾਰ ਵੱਲੋਂ ਦਾਜ ਦੀ ਖਾਤਰ ਘਰੋਂ ਬਾਹਰ ਕੱਢਣ, ਕੁੱਟਮਾਰ ਕਰਨ ਤੇ ਤਲਾਕ ਦੇਣ ਦੀਆਂ ਧਮਕੀਆਂ ਦੇਣ ਦੇ ਦੋਸ਼ ਵਿਚ ਥਾਣਾ ਕਬੀਰਪੁਰ ਪੁਲਿਸ ਨੇ ਵਿਆਹੁਤਾ ਅੌਰਤ ਦੇ ਪਤੀ, ਸੱਸ ਅਤੇ ਨਣਾਨ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਕਬੀਰਪੁਰ ਮੁਖੀ ਚੰਨਣ ਸਿੰਘ ਨੇ ਦੱਸਿਆ ਕਿ ਪਿੰਡ ਹੁਸੈਨਪੁਰ ਬੂਲੇ ਦੀ ਰਹਿਣ ਵਾਲੀ ਇਕ ਵਿਆਹੁਤਾ ਨੇ ਪੁਲਿਸ ਨੂੰ ਦਿੱਤੀ ਦਰਖਾਸਤ ਵਿਚ ਦੋਸ਼ ਲਾਇਆ ਕਿ ਕਰੀਬ ਡੇਢ ਸਾਲ ਪਹਿਲਾਂ ਉਸ ਦਾ ਪਿੰਡ ਲੱਖੋ ਕੇ ਬਹਿਰਾਮ ਜ਼ਿਲ੍ਹਾ ਫਿਰੋਜ਼ਪੁਰ ਵਾਸੀ ਰਮਨਦੀਪ ਸਿੰਘ ਨਾਲ ਵਿਆਹ ਹੋਇਆ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸ ਦੇ ਸਹੁਰਾ ਪਰਿਵਾਰ ਨੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਦਾਜ ਦੀ ਮੰਗ ਕਰਨ ਲੱਗੇ। ਜਦੋਂ ਉਹ ਗਰਭਵਤੀ ਹੋਈ ਤਾਂ ਉਸ ਦੇ ਪਤੀ, ਮਾਮਾ ਸਹੁਰਾ ਤੇ ਦਿਓਰ ਪੇਕੇ ਘਰ ਛੱਡ ਗਏ ਤੇ ਬਾਅਦ ਵਿਚ ਉਸ ਦੀ ਕੋਈ ਖ਼ਬਰ ਨਹੀਂ ਲਈ ਅਤੇ ਉਸ ਨੇ ਇਕ ਧੀ ਨੂੰ ਜਨਮ ਦਿੱਤਾ। ਧੀ ਦੇ ਜਨਮ ਤੋਂ ਬਾਅਦ ਤਾਂ ਸਹੁਰਾ ਪਰਿਵਾਰ ਨੇ ਉਸ ਦੇ ਪਤੀ ਦਾ ਵਿਆਹ ਕਿਤੇ ਹੋਰ ਕਰਨ ਦੀਆਂ ਧਮਕੀਆਂ ਦੇਣ ਲੱਗਾ। ਉਸ ਦੀ ਮਾਂ ਨਾਲ ਬਦਸਲੂਕੀ ਕੀਤੀ ਤੇ ਵਿਆਹੁਤਾ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਵੀ ਕੀਤਾ। ਪਤੀ ਨੇ ਖਾਲੀ ਕਾਗਜ਼ 'ਤੇ ਦਸਤਖਤ ਕਰਨ ਲਈ ਵੀ ਕਿਹਾ। ਇਸ ਸਬੰਧੀ ਇਕ ਦਰਖਾਸਤ ਆਈਜੀ ਰੇਂਜ ਜਲੰਧਰ ਨੂੰ ਦਿੱਤੀ ਗਈ ਹੈ, ਜਿਨ੍ਹਾਂ ਨੇ ਐੱਸਐੱਸਪੀ ਕਪੂਰਥਲਾ ਨੂੰ ਜਾਂਚ ਪੜਤਾਲ ਲਈ ਕਿਹਾ। ਐੱਸਐੱਸਪੀ ਵੱਲੋਂ ਐੱਸਪੀ ਨੂੰ ਜਾਂਚ ਮਾਰਕ ਕੀਤੀ ਗਈ ਜੋ ਇਹ ਦਰਖਾਸਤ ਅੱਗੇ ਪੜਤਾਲ ਲਈ ਇੰਚਾਰਜ ਵੂਮੈਨ ਸੈੱਲ ਕਪੂਰਥਲਾ ਨੂੰ ਭੇਜੀ ਗਈ। ਵੂਮੈਨ ਸੈੱਲ ਵੱਲੋਂ ਦੋ ਵਾਰ ਉਸ ਦੇ ਪਤੀ ਤੇ ਸਹੁਰਾ ਪਰਿਵਾਰ ਬਲਾਉਣ 'ਤੇ ਹਾਜ਼ਰ ਹੋਣ ਦੀ ਬਜਾਏ ਮੁਲਜ਼ਮਾਂ ਨੇ ਸਿਵਲ ਜੱਜ ਸੀਨੀਅਰ ਡਵੀਜ਼ਨ ਿਫ਼ਰੋਜ਼ਪੁਰ ਕੋਲ ਵਿਆਹੁਤਾ ਅਤੇ ਡੀਐੱਸਪੀ ਸਾਹਿਬ ਸੰਦੀਪ ਸਿੰਘ ਮੰਡ ਵਿਰੁੱਧ ਕੇਸ ਕਰ ਦਿੱਤਾ। ਇਸ ਦਾ ਜਵਾਬ ਡੀਐੱਸਪੀ ਸਾਹਿਬ ਨੇ ਵੀ ਦਿੱਤਾ। ਥਾਣਾ ਮੁਖੀ ਨੇ ਦੱਸਿਆ ਕਿ ਡੀਏ ਲੀਗਲ ਕਪੂਰਥਲਾ ਦੀ ਸਿਫਾਰਸ਼ ਤੋਂ ਬਾਅਦ ਵੂਮੈਨ ਸੈੱਲ ਕਪੂਰਥਲਾ ਦੀ ਰਿਪੋਰਟ ਨਾਲ ਸਹਿਮਤ ਹੁੰਦੇ ਐੱਸਐੱਸਪੀ ਸਾਹਿਬ ਦੀਆਂ ਹਦਾਇਤਾਂ 'ਤੇ ਵਿਆਹੁਤਾ ਦੇ ਪਤੀ ਰਮਨਦੀਪ ਸਿੰਘ ਪੁੱਤਰ ਦਰਸ਼ਨ ਸਿੰਘ, ਸੱਸ ਭੁਪਿੰਦਰ ਪਤਨੀ ਦਰਸ਼ਨ ਸਿੰਘ, ਨਣਾਨ ਪੂਨਮ ਪੁੱਤਰੀ ਦਰਸ਼ਨ ਸਿੰਘ ਵਾਸੀ ਲੱਖੋਕੇ ਬਹਿਰਾਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

----------------------

ਸਾਬਕਾ ਸਰਪੰਚ ਖ਼ਿਲਾਫ਼ ਮਾਮਲਾ ਦਰਜ

ਇਸੇ ਤਰ੍ਹਾਂ ਹੀ ਪਿ੍ਰਤਪਾਲ ਸਿੰਘ ਪੰਚਾਇਤ ਸਕੱਤਰ ਹਾਜੀਪੁਰ ਦਫਤਰ ਬੀਡੀਪੀਓ ਸੁਲਤਾਨਪੁਰ ਲੋਧੀ ਨੇ ਐੱਸਐੱਸਪੀ ਨੂੰ ਸ਼ਿਕਾਇਤ ਕੀਤੀ ਕਿ ਸੁਖਵਿੰਦਰ ਸਿੰਘ ਸਾਬਕਾ ਸਰਪੰਚ ਨੇ 2 ਲੱਖ 94 ਹਜ਼ਾਰ ਰੁਪਏ ਪੰਚਾਇਤ ਦੇ ਖਾਤੇ ਵਿਚ ਜਮ੍ਹਾਂ ਨਹੀਂ ਕਰਵਾਏ, ਜਿਸ ਨੂੰ ਲੈ ਕੇ ਥਾਣਾ ਕਬੀਰਪੁਰ ਪੁਲਿਸ ਵੱਲੋਂ ਮਾਮਲਾ ਦਰਜ ਕਰਦੇ ਹੋਏ ਜਾਂਚ ਕੀਤੀ ਜਾ ਰਹੀ ਹੈ।

--------

ਟਰਾਂਸਫਾਰਮਰ 'ਚੋਂ ਸਾਮਾਨ ਚੋਰੀ

ਬੇਗੋਵਾਲ ਪੁਲਿਸ ਨੂੰ ਮਹਿੰਦਰ ਸਿੰਘ ਪੁੱਤਰ ਭੋਲਾ ਸਿੰਘ ਪਿੰਡ ਸਰੂਪਵਾਲ ਨੇ ਆਪਣੇ ਬਿਆਨਾਂ ਵਿਚ ਕਿਹਾ ਕਿ ਅਮਰ ਸਿੰਘ ਪੁੱਤਰ ਬੇਲਾ ਸਿੰਘ ਵਾਸੀ ਸਰੂਪਵਾਲ ਦੇ ਖੇਤਾਂ ਵਿਚੋਂ ਕੁਝ ਅਣਪਛਾਤੇ ਚੋਰਾਂ ਵੱਲੋਂ ਟਰਾਂਸਫਾਰਮਰ 'ਚੋਂ ਤਾਂਬਾ ਤੇ ਹੋਰ ਸਾਮਾਨ ਚੋਰੀ ਕਰ ਲਿਆ ਗਿਆ ਹੈ, ਜਿਸ ਨੂੰ ਲੈ ਕੇ ਪੁਲਿਸ ਵੱਲੋਂ ਮਾਮਲਾ ਦਰਜ ਕਰਦੇ ਹੋਏ ਜਾਂਚ ਕੀਤੀ ਜਾ ਰਹੀ ਹੈ।

----------

ਨਾਜਾਇਜ਼ ਸ਼ਰਾਬ ਬਰਾਮਦ

ਥਾਣਾ ਸਿਟੀ ਦੀ ਪੁਲਿਸ ਵੱਲੋਂ ਪਰੂਲ ਸ਼ਰਮਾ ਪੁੱਤਰ ਜਤਿੰਦਰ ਕੁਮਾਰ ਵਾਸੀ ਮੁਹੱਲਾ ਕਾਇਮਪੁਰਾ ਕੋਲੋਂ 8 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਉਸ ਖਿਲਾਫ ਐਕਸਾਈਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

----

ਗੱਡੀ ਹੋਈ ਚੋਰੀ

ਥਾਣਾ ਸਿਟੀ ਪੁਲਿਸ ਵੱਲੋਂ ਗੱਡੀ ਚੋਰੀ ਦੇ ਮਾਮਲੇ ਨੂੰ ਲੈ ਕੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੀ ਸ਼ਿਕਾਇਤ ਬੂਟਾ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਦੀਪੇਵਾਲ ਨੇ ਦਿੱਤੀ ਸੀ। ਉਸ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਦੇ ਹੋਏ ਜਾਂਚ ਕੀਤੀ ਜਾ ਰਹੀ ਹੈ।